ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਇੱਕ ਸੁਵਿਧਾਜਨਕ ‘ਦਰਸ਼ਨ ਸਥਾਨ’ ਬਣਾਉਣ ਦੀ ਸਿੱਖ ਕੌਮ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਕੇਂਦਰ ਨੇ 6 ਮਹੀਨਿਆਂ ਦੇ ਅੰਦਰ ਇੱਕ ਨਵਾਂ ਅਤਿ-ਆਧੁਨਿਕ ‘ਦਰਸ਼ਨ ਸਥਾਨ’ ਬਣਾਉਣ ਦੀ ਯੋਜਨਾ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਭਾਰਤ ਵਾਲੇ ਪਾਸੇ ‘ਤੇ ਜਗ੍ਹਾ ਬਣਾਉਣ ਦੀ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਅਕਾਲ ਸਹਾਇ ਟੀ.ਵੀ ਨੇ ਇਸ ਨਵੇਂ ਦਰਸ਼ਨ ਸਥਾਨ ਦਾ ਇਕ ਬਲੂ ਪ੍ਰਿੰਟ ਹਾਸਲ ਕੀਤਾ ਹੈ।
ਹੁਣ ਉਸ ਮੌਜੂਦਾ ਢਾਂਚੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਾਵੇਗਾ, ਜਿੱਥੋਂ ਸ਼ਰਧਾਲੂ ਕਾਫੀ ਸਮੇਂ ਤੋਂ ਦੂਰਬੀਨ ਨਾਲ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਵਿਸ਼ਰਾਮ ਸਥਾਨ ਦੇ ਦਰਸ਼ਨ ਕਰ ਰਹੇ ਹਨ। ਹਾਲਾਂਕਿ, ਭਾਰਤ ਤੋਂ ਸ਼ਰਧਾਲੂ ਹੁਣ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਇਸ ਪਵਿੱਤਰ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹਨ। ਪਰ ਲੰਬੇ ਸਮੇਂ ਤੋਂ ਉਨ੍ਹਾਂ ਲੋਕਾਂ ਲਈ ਨਵੇਂ ਦਰਸ਼ਨ ਸਥਾਨ ਦੀ ਮੰਗ ਕੀਤੀ ਜਾ ਰਹੀ ਸੀ ਜੋ ਪਾਸਪੋਰਟਾਂ ਨਾ ਹੋਣ ਵਰਗੇ ਹੋਰ ਕਾਰਨਾਂ ਕਰਕੇ ਸਰਹੱਦ ਪਾਰ ਪਾਕਿਸਤਾਨ ਨਹੀਂ ਜਾ ਸਕਦੇ ਸਨ।
ਬਲੂਪ੍ਰਿੰਟ
ਨਵਾਂ ਦਰਸ਼ਨ ਸਥਲ ਦੋ ਮੰਜ਼ਿਲਾ ਹੋਵੇਗਾ। ਜਿਸ ਵਿੱਚ ਭਾਰਤ ਦੀ ਸਰਹੱਦ ਤੋਂ ਪਹਿਲੀ ਮੰਜ਼ਿਲ ਤੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ 8.5 ਮੀਟਰ ਉੱਚੀ ਇਮਾਰਤ ਹੋਵੇਗੀ। 435 ਵਰਗ ਮੀਟਰ ਵਿੱਚ ਫੈਲੀ ਇਹ ਗੈਲਰੀ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਪੈਸੰਜਰ ਟਰਮੀਨਲ ਬਿਲਡਿੰਗ ਵਿੱਚ ਬਣਾਈ ਜਾਵੇਗੀ। ਜਿੱਥੋਂ ਸ਼ਰਧਾਲੂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਲਈ ਲਾਂਘੇ ਤੋਂ ਨਿਕਲਦੇ ਹਨ।
ਹੇਠਲੀ ਮੰਜ਼ਿਲ ‘ਤੇ ਇੱਕ ਕੌਫੀ ਸ਼ਾਪ ਅਤੇ ਇੱਕ ਸੋਵੀਨੀਅਰ ਦੀ ਦੁਕਾਨ ਦੇ ਨਾਲ-ਨਾਲ ਟਾਇਲਟ ਵੀ ਹੋਣਗੇ। ਅਗਲੇ ਮਹੀਨੇ ਕੰਮ ਅਲਾਟ ਹੋਣ ਤੋਂ ਬਾਅਦ ਇਸ ਦੇ ਨਿਰਮਾਣ ਲਈ ਛੇ ਮਹੀਨਿਆਂ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਟੈਂਡਰ ਜਾਰੀ ਕੀਤੇ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਇੱਕ ਪ੍ਰੀ-ਬਿਡ ਮੀਟਿੰਗ ਬੁਲਾਈ ਗਈ ਸੀ।