_ਛੋਟਾ ਘੱਲੂਘਾਰਾ – ਭਾਗ 3ਸਿੰਘਾਂ ਦਾ ਸ਼ਿਕਾਰ ਖੇਡਣ ਚੜ੍ਹੇ ਲੱਖੂ ਪਾਪੀ ਨੇ ਲਾਹੌਰ ਦੇ ਆਲੇ ਦੁਆਲੇ ਦੀਆਂ ਸਾਰੀਆਂ ਛੋਟੀਆਂ ਰਿਆਸਤਾਂ ਨੂੰ ਚਿੱਠੀਆਂ ਲਿਖ ਕੇ ਉਹਨਾਂ ਕੋਲੋ ਫੌਜੀ ਮਦਦ ਮੰਗੀ…ਇਹਨਾਂ ਵਿੱਚ ਪਹਾੜੀ ਰਾਜੇ ਵੀ ਸ਼ਾਮਲ ਸਨ ਜਿਨ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਹੋਈਆਂ ਸੀ, ਸ਼ਾਹਨਵਾਜ ਦੀ ਦਰਿੰਦਗੀ ਤੋੰ ਡਰਦਿਆਂ ਹੋਇਆ ਲੱਗਭਗ ਸਾਰੀਆਂ ਰਿਆਸਤਾਂ ਦੇ ਨਵਾਬਾਂ ਨੇ ਰਾਜਿਆਂ ਨੇ ਇਸਨੂੰ ਫੌਜੀ ਮਦਦ ਭੇਜੀ.. .. ਤਿਹਾੜੀ(ਮੋਗਾ ਜਗਰਾਵਾਂ ਮੁੱਖ ਫਿਰੋਜਪੁਰ ਦਾ ਇਲਾਕਾ) ਦੇ ਇਲਾਕੇ ਤੋਂ ਲੈਕੇ ਮੁਲਤਾਨ ਬਹਾਵਲਪੁਰ ਤੱਕ ਇਧਰ ਦੋਆਬਾ ਹੋਸ਼ਿਆਰ ਪੁਰ ਪਠਾਨਕੋਟ ਜੰਮੂ ਦੇ ਇਲਾਕੇ ਦੀਆਂ ਫੌਜਾਂ ਇਸਤੋਂ ਇਲਾਵਾ ਜਸਲੋਟਾ ਬਸਰੋਲੀ ਕਠੂਆ ਤੇ ਹੋਰ ਪਹਾੜੀ ਇਲਾਕੇ ਦੀਆਂ ਫੌਜਾਂ ਸਭ ਲੱਖੂ ਦੀ ਮਦਦ ਵਿੱਚ ਆ ਗਈਆਂ…!ਇਧਰ ਸਿੰਘਾਂ ਨੂੰ ਖ਼ਬਰ ਮਿਲੀ ਕੇ ਲੱਖੂ ਚੜ੍ਹ ਕੇ ਆ ਰਿਹਾ ਹੈ ਤਾਂ ਉਹ ਸੁਚੇਤ ਹੋ ਗਏ .. ਥਾਵਾਂ ਥਾਵਾਂ ਤੇ ਵਿਚਰਨ ਵਾਲੀਆਂ ਖਾਲਸਾਈ ਫੌਜਾਂ ਦੀਆਂ ਟੁਕੜੀਆਂ ਇੱਕਠੀਆਂ ਹੋਣ ਲੱਗੀਆਂ, ਇਹ ਸਾਰੇ ਜਥੇ ਕਾਹਨੂੰਵਾਨ ਦੇ ਛੰਬ ਵਾਲੇ ਪਾਸੇ ਇਕੱਠੇ ਹੋਣ ਲੱਗ ਪਏ, ਕਾਹਨੂੰਵਾਨ (ਗੁਰਦਾਸਪੁਰ) ਵਿੱਚ ਇੱਕ ਬਹੁਤ ਵੱਡੀ ਪਾਣੀ ਦੀ ਝੀਲ ਸੀ ਜਿਸਦੇ ਆਲੇ ਦੁਆਲੇ ਸੰਘਣੇ ਜੰਗਲਾਂ ਦਾ ਗੜ੍ਹ ਸੀ ਸਿੰਘ ਇਥੋਂ ਦੇ ਭੇਤੀ ਸਨ ਤੇ ਉਹਨਾਂ ਦਾ ਇਹ ਖ਼ਾਸ ਟਿਕਾਣਾ ਸੀ..ਇਥੇ ਸਾਰੇ ਪੰਥ ਦੇ ਦਾ ਇੱਕਠ ਹੋਣ ਲੱਗਾ.. ਇਹਨਾਂ ਵਿੱਚ ਬੁੱਢਾ ਦਲ ਤਰਨਾ ਦਲ ਸ਼ੁਕਰ ਚੱਕੀਏ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਵਰਗੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਜਿਨ੍ਹਾਂ ਨੇ ਮੱਸੇ ਰੰਘੜ ਦਾ ਸਿਰ ਵੱਢਿਆ ਸੀ ਡੱਲੇਵਾਲ ਮਿਸਲ ਦੇ ਜੁਝਾਰੂ ਯੋਧੇ(ਡੱਲੇ ਵਾਲ ਮਿਸਲ ਸਰਦਾਰ ਗੁਰਦਿਆਲ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤੀ ਗਈ ਸੀ) ਇਹਨਾਂ ਤੋਂ ਅਲਾਵਾ ਹੋਰ ਵੀ ਬਹੁਤ ਚੜ੍ਹਦੀ ਕਲਾ ਵਾਲੇ ਸੂਰਮੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਰਗੇ ਬਹਾਦਰ ਸਾਰੇ ਇਕੱਠੇ ਹੋਣ ਲੱਗ ਪਏ…!ਇਹ ਸਾਰਾ ਘਟਨਾਕ੍ਰਮ ਸੰਮਤ 1804 ਮੁਤਾਬਕ ਸਨ 1747 ਈਸਵੀ ਦਾ ਹੈ, ਸਿੰਘਾਂ ਦੇ ਜਥਿਆਂ ਵਿੱਚ ਕੁਝ ਅਜਾਈਂ ਲੁਟੇਰੇ ਕਿਸਮ ਦੇ ਲੋਕ ਜਿਨ੍ਹਾਂ ਦਾ ਮਕਸਦ ਸਿਰਫ ਲੁੱਟਾਂ ਖੋਹਾਂ ਕਰਨਾ ਸੀ ਜੋ ਦੇਖੋਦੇਖੀ ਸਿੰਘਾਂ ਚ ਰਲੇ ਹੋਏ ਸਨ ਉਹ ਵੀ ਰਲੇ ਹੋਏ ਸਨ .. ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਲੱਖਪਤ ਰਾਏ ਚੜ੍ਹ ਕੇ ਆ ਰਿਹਾ ਹੈ ਤੇ ਉਸ ਕੋਲ ਬਹੁਤ ਭਾਰੀ ਲਸ਼ਕਰ ਹੈ ਤਾਂ ਇਹ ਲੁਟੇਰੇ ਕਿਸਮ ਦੇ ਸਾਰੇ ਲੋਕ ਮੈਦਾਨ ਛੱਡ ਛੱਡ ਭੱਜਣ ਲੱਗ ਪਏ.. ਹੌਲੀ ਹੌਲੀ ਸਭ ਦੌੜ ਗਏ..ਕੁਝ ਕੁ ਜਿਹੜੇ ਸਿੰਘਾਂ ਦੇ ਜੱਥਿਆਂ ਚ ਨਵੇਂ ਭਰਤੀ ਹੋਏ ਸਨ ਉਹਨਾਂ ਦੇ ਮਾਂ ਪਿਓ ਸੱਜਣ ਮਿੱਤਰ ਉਹਨਾਂ ਨੂੰ ਵਾਪਸ ਬੁਲਾ ਕੇ ਲੈ ਗਏ ਹੁਣ ਲੋਕੀ ਗੱਲਾਂ ਕਰਦੇ ਹਨ ਕਿ ਹੁਣ ਤਾਂ ਖਾਲਸੇ ਦਾ ਬੀਜ ਨਾਸ ਹੋ ਜਾਣਾ ਹੁਣ ਤੇ ਬਚਣਾ ਈ ਕੋਈ ਨਹੀਂ ਇਸ ਕਰਕੇ ਹੁਣ ਜਾਨ ਗਵਾਉਣ ਦਾ ਕੀ ਫਾਇਦਾ ਹੈ…ਪਰ ਲੋਕਾਂ ਨੂੰ ਕੌਣ ਸਮਝਾਵੇ ਕਿ ਖਾਲਸੇ ਦਾ ਬੀਜ ਦਾ ਗੁਰੁ ਗੋਬਿੰਦ ਸਿੰਘ ਜੀ ਨੇ ਸੱਚਖੰਡ ਵਿੱਚ ਸਾਂਭ ਕਰ ਰੱਖਿਆ ਹੋਇਆ ਹੈ…ਜਿਹੜੇ ਗੁਰੂ ਸਾਹਿਬ ਜੀ ਦੇ 40 ਮੁਕਤੇ ਹਨ ਉਹ ਗੁਰੂ ਖਾਲਸੇ ਦਾ ਬੀਜ ਰੂਪ ਹੈ ….ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਬਚਨ ਸ੍ਰੀ ਸਰਬਲੋਹ ਗ੍ਰੰਥ ਵਿੱਚ ਇਸ ਪ੍ਰਕਾਰ ਦਰਜ ਹਨ – ਚਾਲੀਸ ਨਰ ਇਹ ਬੀਜ ਖਾਲਸਾ ਮੁਕਤਹਿ ਪਾਵਨ ਸਿੰਘ ਬਲੀ ।।ਦਸਮ ਪਿਤਾ ਜੀ ਦੇ ਪਾਵਨ ਬਚਨ ਸਰਬ ਲੋਹ ਪ੍ਰਕਾਸ਼ ਗ੍ਰੰਥਇਸ ਤਰ੍ਹਾਂ ਦੇ ਨਾਲ ਅਸਲ ਖਾਲਸਾਈ ਫੌਜਾਂ ਹੀ ਬਚੀਆਂ ਬਾਕੀ ਸਭ ਦੌੜ ਗਏ..ਲੱਖਪਤ ਰਾਏ ਦਾ ਵੱਡਾ ਲਾਮ ਲਸ਼ਕਰ ਪੰਥ ਦਾ ਪਿੱਛਾ ਕਰਨ ਲੱਗਾ ਸਿੰਘ ਅੱਗੇ ਅੱਗੇ ਤੇ ਲੱਖੂ ਦੀਆਂ ਫੌਜਾਂ ਪਿੱਛੇ ਪਿੱਛੇ ਇੰਝ ਕਾਫੀ ਸਮਾਂ ਕੰਮ ਚੱਲਦਾ ਰਿਹਾ ..ਸਿੰਘ ਅੱਗੇ ਚੱਲਦੇ ਚੱਲਦੇ ਇੱਕ ਦਮ ਪਿੱਛੇ ਮੁੜਦੇ ਤੇ ਗੁਰਿੱਲਾ ਨੀਤੀ ਤਹਿਤ ਝਪਟ ਮਾਰ ਕੇ ਤੁਰਕਾਂ ਦੇ ਸਿਪਾਹੀ ਮਾਰਕੇ ਫਿਰ ਅੱਗੇ ਵਧ ਜਾਂਦੇ …ਲੱਖਪਤ ਨੇ ਫ਼ੌਜ ਦਾ ਹਰਿਆਵਲ ਦਸਤਾ ਅੱਗੇ ਕੀਤਾ ਹੋਇਆ ਸੀ..ਇੱਕ ਜਗ੍ਹਾ ਸਿੰਘਾਂ ਦਾ ਐਸਾ ਦਾਅ ਲੱਗਾ ਸਿੰਘਾਂ ਨੇ ਐਸਾ ਝਪਟ ਮਾਰਿਆ ਲੱਖੂ ਦੀ ਫੌਜ ਦਾ ਸਾਰਾ ਹਰਿਵਾਲ ਦਸਤਾ ਖਤਮ ਕਰ ਦਿੱਤਾ ਇੱਕ ਵੀ ਜਿਉਂਦਾ ਨਹੀਂ ਬਚਿਆ…ਹੁਣ ਲੱਖੂ ਨੇ ਸੋਚਿਆ ਕਿ ਇੰਝ ਤੇ ਸਿੰਘ ਕਾਬੂ ਨੀ ਆਉਣੇ ..ਇਸਨੇ ਹੁਕਮ ਕੀਤਾ ਕਿ ਹੁਣ ਘੋੜਿਆਂ ਤੇ ਤੋਪਾਂ ਫਿੱਟ ਕਰੋ ਤੇ ਘੋੜਿਆਂ ਵਾਲਾ ਤੋਪਖਾਨਾ ਅੱਗੇ ਕਰੋ ਸਿੰਘਾਂ ਤੇ ਤੋਪਾਂ ਦੇ ਗੋਲੇ ਬਰਸਾਓ, ਤੋਪਾਂ ਤੋਂ ਪਿੱਛੇ ਜੰਬੂਰੇ ਤੇ ਰਥ ਉਦੋਂ ਪਿੱਛੇ ਪੈਦਲ ਫੌਜ ਕੀਤੀ.. ਜਦੋਂ ਤੋਪਾਂ ਦੇ ਗੋਲੇ ਦਗਣੇ ਸ਼ੁਰੂ ਹੋਏ ਤਾਂ ਸਿੰਘ ਜੰਗਲ ਵਿੱਚ ਵੜ ਗਏ ..ਸਿੰਘਾਂ ਦੇ ਪਿੱਛੇ ਪਿੱਛੇ ਜਿਹੜੇ ਭੂਤਰੇ ਹੋਏ ਪੈਦਲ ਫੌਜੀ ਸੀ ਉਹ ਵੀ ਜੰਗਲ ਵਿੱਚ ਵੜ ਗਏ…ਜਦੋਂ ਉਹ ਤੁਰਕੜੇ ਸਿੰਘਾਂ ਦੇ ਹੱਥ ਆਏ ਉਹਨਾਂ ਸਾਰੇ ਹੀ ਝਟਕਾ ਦਿੱਤੇ..ਜਿੰਨੇ ਜੰਗਲ ਵਿੱਚ ਵੜੇ ਸੀ ਉਹਨਾਂ ਵਿਚੋਂ ਇੱਕ ਵੀ ਵਾਪਸ ਨਾ ਆਇਆ..!!ਸਿੰਘ ਸੰਘਣੇ ਜੰਗਲ ਵਿੱਚ ਜਾ ਵੜੇ ਭੇਤੀ ਸਨ ਜੰਗਲਾਂ ਦੇ ਸੋ ਸੰਘਣੇ ਜੰਗਲਾਂ ਵਿੱਚ ਚਲੇ ਗਏ ਜਿੱਥੇ ਕੋਈ ਘੋੜਾ ਤੋਪ ਤਾਂ ਛੱਡੋ ਇਕੱਲਾ ਬੰਦਾ ਵੀ ਬੜੀ ਮੁਸ਼ਕਲ ਨਾਲ ਜਾਂਦਾ ਹੋਵੇ.. ਹੁਣ ਇਥੇ ਪਹੁੰਚ ਕੇ ਸਿੰਘਾਂ ਨੇ ਗੁਰਮਤਾ ਕੀਤਾ ਕਿ ਇਸ ਪਾਪੀ ਦੇ ਅੱਗੇ ਅੱਗੇ ਭੱਜਣ ਦਾ ਕੀ ਫਾਇਦਾ ਹੈ ਕਿਓਂ ਨਾ ਜੰਗ ਵਿੱਚ ਦੁਸ਼ਮਣ ਦੇ ਸਨਮੁੱਖ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰੀਏ…!ਸਿੰਘ ਵਿਚਾਰਾਂ ਕਰ ਰਹੇ ਸਨ ਤੇ ਇਧਰ ਪਾਪੀ ਲੱਖਪਤ ਨੇ ਜੰਗਲ ਵੱਢਣ ਲਈ ਬੇਲਦਾਰ (ਮਜਦੂਰ) ਬੁਲਾ ਲਏ ਤੇ ਉਹਨਾਂ ਨੂੰ ਜੰਗਲ ਵੱਢ ਕੇ ਰਸਤਾ ਬਣਾਉਣ ਲਈ ਕਿਹਾ … ਜਿਥੇ ਸਿੰਘ ਲੁਕੇ ਹੋਏ ਸਨ ਮਜਦੂਰਾਂ ਨੇ ਜੰਗਲ ਕੱਟ ਕੇ ਰਸਤਾ ਬਣਾ ਦਿੱਤਾ…. ਇੱਕ ਪਾਸਿਓਂ ਜੰਗਲ ਵਿੱਚ ਲੱਖੂ ਨੇ ਰਸਤਾ ਬਣਾ ਲਿਆ ਤੇ ਇੱਕ ਪਾਸੇ ਤੋਂ ਜੰਗਲ ਨੂੰ ਅੱਗ ਲਗਾ ਦਿੱਤੀ..ਜਦ ਹੁਣ ਸਿੰਘਾਂ ਤੇ ਹਮਲਾ ਹੋਣ ਲੱਗਾ ਤਾਂ ਸਿੰਘ ਰਾਵੀ ਦਰਿਆ ਵਾਲੇ ਪਾਸੇ ਨੂੰ ਹੋ ਗਏ…ਕੁਝ ਕੁ ਸਿੰਘ ਦਰਿਆ ਪਾਰ ਕਰ ਗਏ ਤੇ ਦੂਜੇ ਪਾਸੇ ਬਰੇਤੀ ਤੇ ਤਪਦੀ ਰੇਤ ਉਪਰ ਤੁਰਨ ਲੱਗੇ…ਕੁਝ ਉਰਲੇ ਪਾਸੇ ਹੀ ਰਹਿ ਗਏ ਤੇ ਉਹ ਦਰਿਆ ਦੇ ਉਰਲੇ ਪਾਸੇ ਜੰਗਲ ਦੇ ਕਿਨਾਰੇ ਕਿਨਾਰੇ ਤੁਰਨ ਲੱਗੇ…ਸਿੰਘਾਂ ਦੇ ਸ਼ਸ਼ਤਰ ਜਾ ਤਾਂ ਟੁੱਟ ਚੁੱਕੇ ਸਨ ਜਾਂ ਫਿਰ ਖੁੰਡੇ ਹੋ ਚੁੱਕੇ ਸਨ .. ਸਿੰਘ ਕਈ ਦਿਨਾਂ ਦੇ ਭੁੱਖੇ ਸਨ ਨਾ ਹੀ ਸੁੱਤੇ ਸਨ ਨਾ ਕੋਈ ਮੰਜਿਲ ਨਾ ਕੋਈ ਟਿਕਾਣਾ ਪਰ ਸਿੰਘ ਫਿਰ ਵੀ ਤੁਰੇ ਹੀ ਜਾ ਰਹੇ ਸਨ…ਇਹ ਸਿੰਘਾਂ ਤੇ ਬਹੁਤ ਔਖਾ ਸਮਾਂ ਸੀ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ …!

969610 comments16 sharesLikeCommentShare