ਵੈਸੇ ਤਾਂ ਇਸ ਫੋਟੋ ਵਾਲੇ ਬੰਦੇ ਦਾ ਹਰ ਜਗ੍ਹਾ ਸਨਮਾਨ ਹੋਣਾ ਚਾਹੀਦਾ ਸੀ । ਪਰ ਸਿੱਖ ਕੌਮ ਦੀ 3 ਕਰੋੜ ਦੀ ਆਬਾਦੀ ਚੋ ਸ਼ਾਇਦ 3 ਬੰਦੇ ਵੀ ਨਹੀਂ ਜਾਣਦੇ ਹੋਣਗੇ । ਜੋ ਕੰਮ ਇਸ ਬੰਦੇ ਨੇ ਕੀਤਾ ਸ਼ਾਇਦ ਹੀ 100 ਸਾਲ ਚ ਸਾਡੇ ਆਪਣਿਆ ਨੇ ਵੀ ਕੀਤਾ ਹੋਵੇ ।
ਸਾਡੇ ਬਾਰੇ ਇਸਨੇ ਦੁਨੀਆਂ ਨੂੰ ਤਾਂ ਦੱਸਿਆ ਹੀ ਹੈ ਪਰ ਸਾਨੂੰ ਵੀ ਦੱਸਿਆ ।
ਇਹ ਹੈ ਸਾਡੀ ਵਿਰਾਸਤ ਸਾਡੀ ਕੌਮ ਦੇ ਖਜ਼ਾਨੇ ਨਾਨਕਸ਼ਾਹੀ ਸਿੱਕਿਆ ਬਾਰੇ ਦੱਸਣ ਵਾਲਾ ‘ ਹੰਸ ਹਰਲੀ । ਇਸਨੇ ਸਿੱਕਿਆਂ ਤੇ ਸਿਰਫ ਇੱਕ ਕਿਤਾਬ ਕੱਢੀ ਉਹ ਵੀ ਸਿੱਖ ਸਿੱਕਿਆ ਤੇ । ਸਾਨੂ ਦੱਸਿਆ ਕਿ ਦੁਨੀਆਂ ਚ ਲੱਖਾਂ ਰਾਜ ਹੋਏ ਕਰੋੜਾਂ ਰਾਜੇ ਹੋਏ ਪਰ ਤੁਸੀਂ ਇਕਲੋਤੇ ਜਿਨ੍ਹਾਂ ਆਪਣੇ ਗੁਰੂ ਆਪਣੇ ਪਰਮਾਤਮਾ ਦੇ ਨਾਮ ਤੇ ਸਿੱਕਾ ਕੱਢਿਆ । ਇਸੀ ਵਿਲੱਖਣਤਾ ਕਾਰਨ ਹੀ ਮੁਗ਼ਲਾਂ ਅਤੇ ਗੋਰਿਆਂ ਨੇ ਤੁਹਾਡੇ ਸਿੱਕੇ ਪਿਘਲਾਏ ।
ਸਵਿਟਜ਼ਰਲੈੰਡ ਵਰਗੇ ਸਵਰਗ ਰਹਿ ਕੇ ਵੀ ‘ਖਾਲਸਾ ਰਾਜ’ ਦੇ ਸਵਰਗ ਨੂੰ ਲੋਚਦਾ ਹੈ । ਆਪਨੀ ਕਰੋੜਾਂ ਦੀ ਪ੍ਰਾਪਰਟੀ ਵੇਚ ਕੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਖਰੀਦ ਲੈ ਗਿਆ । ਪਤਾ ਨਈਂ ਕੀ ਵੇਖਿਆ ਇਸਨੇ ਜੋ ਸਾਡੇ ਲੋਕਾਂ ਦੀਆਂ ਅੱਖਾਂ ਨਾ ਵੇਖ ਸੱਕੀਆਂ ।
ਹੰਸ ਹਰਲੀ ਅਤੇ ਸਿੱਖ ਰਾਜ ਦੇ ਸਿੱਕੇ