(ਸੰਮਤ ੧੫੬੧-੧੬੦੯ ਸੰਨ ੧੫੦੪-੧੫੫੨)
(ਬੇਨਤੀ – ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ । ਸਿੱਖ ਇਤਹਾਸ ਬਹੁਤਾਤ ਹੋਣ ਕਰਕੇ ਸਾਡੇ ਕੋਲ ਅਜੇ ਜਾਣਕਾਰੀ ਦੀ ਕਮੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੇਹਰ ਰਹੀ ਤਾਂ ਸਭ ਇਤਹਾਸ ਸੁੱਧ ਰੂਪੀ ਸਨਮੁੱਖ ਕਰਾਗੇ ।)
ਜਨਮ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲਾ, ਮਾਪਿਆਂ ਦਾ ਰੱਖਿਆ, ਨਾਂ ਸ੍ਰੀ ਲਹਿਣਾ ਜੀ ਸੀ । ਆਪ ਦੇ ਜਨਮ ਦਿਨ ਬਾਰੇ ਚੋਖਾ ਮਤ-ਭੇਦ ਹੈ । ਇਕ ਦੋਂਹ ਗੁਰ-ਇਤਹਾਸਕਾਰਾਂ ਤੋ ਬਿਨਾਂ ਇਸ ਗੱਲ ਤੇ ਸਹਿਮਤ ਹਨ ਕਿ ਗੁਰੂ ਅੰਗਦ ਦੇਵ ਜੀ ਜਨਮ ੧੫੬੧ ਬਿਕ੍ਰਮੀ (ਸੰਨ ੧੪੦੪ ਈਸਵੀ) ਵਿੱਚ ਹੋਇਆ । ਤਾਰੀਕ ਤੇ ਥਿੱਤ ਬਾਰੇ ਇਨ੍ਹਾਂ ਵਿੱਚ ਵੀ ਮਤ ਭੇਦ ਹੈ । ਕੁਝ ਕਹਿੰਦੇ ਹਨ ਗੁਰੂ ਜੀ ਦਾ ਜਨਮ 11 ਵੈਸਾਖ ਨੂੰ ਹੋਇਆ । ਇਹ ਲੋਕ ਨਾ ਤਾਂ ਹੀ ਥਿੱਤ ਦੱਸਦੇ ਹਨ ਅਤੇ ਨਾ ਹੀ ਅੰਗਰੇਜ਼ੀ ਮਹੀਨੇ ਦੀ ਤਰੀਕ | ਕੁਝ ਕਹਿੰਦੇ ਹਨ ਕਿ ਗੁਰੂ ਜੀ ਨੇ ਵੈਸਾਖ ਸੁਦੀ ੧ ਨੂੰ ਅਵਤਾਰ ਧਰਿਆ | ਇਹ ਲੋਕ ਦੇਸੀ ਜਾਂ ਅੰਗਰੇਜ਼ੀ ਮਹੀਨੇ ਦੀ ਤਰੀਕ ਨਹੀਂ ਦਸਦੇ | ਉਜ਼ ਗੁਰਦੁਵਾਰਿਆਂ ਤੇ ਸੰਗਤਾ ਵਿੱਚ ਗੁਰੂ ਜੀ ਦਾ ਅਵਤਾਰ-ਗੁਰਪੁਰਬ ਵੈਸਾਖ ਸੁਦੀ ੧ ਨੂੰ ਮਨਾਇਆ ਜਾਂਦਾ ਹੈ ਪਰ ਅਜੋਕੀ ਖੋਜ ਵਾਲੇ ਮੰਨਦੇ ਹਨ ਕਿ ਗੁਰੂ ਅੰਗਦ ਦੇਵ ਜੀ ਦਾ ਜਨਮ ਵੈਸਾਖ ਵਦੀ ੧ (4 ਵੈਸਾਖ), ਮੁਤਾਬਕ ੩੧ ਮਾਰਚ ਸੰਨ ੧੫੦੪ ਨੂੰ ਹੋਇਆ | ਇਹ ਆਖੀਰੀ ਗੱਲ ਸਭ ਤੋਂ ਵਧੇਰੇ ਮੰਨਣ-ਯੋਗ ਹੈ | ਏਥੇ ਇਹ ਹੀ ਠੀਕ ਸਮਝੀ ਗਈ ਹੈ |
ਜਨਮ-ਨਗਰੀ ਤੇ ਮਾਤਾ-ਪਿਤਾ -ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜਨਮ-ਨਗਰੀ ‘ਮਤੇ ਦੀ ਸਰਾਂ’ ਨਾਂ ਦਾ ਇਕ ਪਿੰਡ ਸੀ,ਜੋ ਸ੍ਰੀ ਮੁਕਤਸਰ, ਜਿਲ੍ਹਾ ਫਿਰੋਜ਼ਪੁਰ ਤੋਂ ਪੰਜ ਛੇ ਕੋਹ ਉਤਰ-ਪੂਰਬ ਵਲ ਸੀ | ਬਾਬਰ ਦੇ ਹਮਲਿਆ ਸਮੇ ਮੱਚੇ ਰਾਜ-ਰੋਲੇ ਵਿਚ ਇਹ ਨਗਰੀ ਲੁੱਟ-ਮਾਰ ਤੇ ਕੱਟ-ਵੱਡ ਕਰਕੇ ਥੇਹ ਕਰ ਦਿੱਤੀ ਗਈ | ਮਗਰੋ ਇਸ ਥੇਹ ਦੇ ਪਾਸ ਹੀ ਇਕ ਨਾਂਗੇ ਉਦਾਸੀ ਸਾਧੂ ਨੇ ਪਿੰਡ ਫੇਰ ਵਸਾਇਆ | ਇਸ ਦਾ ਨਾਂ ‘ ਨਾਂਗੇ ਦੀ ਸਰਾ ‘ ਪਿਆ | ਇਹ ਪਿੰਡ ਮੋਜੂਦ ਹੈ | ਇਸ ਦੇ ਪਾਸ ‘ਮਤੇ ਦੀ ਸਰਾ ‘ ਦੇ ਥੇਹ ਉਪਰ ਗੁਰੂ ਅੰਗਦ ਦੇਵ ਜੀ ਦੇ ਜਨਮ ਤੇ ਨਿਵਾਸ ਵਾਲੇ ਥਾਂ ਗੁਰੂਦਆਰਾ ਹੈ | ਆਪ ਦੇ ਪਿਤਾ ਦਾ ਨਾਂ ਬਾਬਾ ਜ ਫੇਰੂ ਮੱਲ ਸੀ | ਆਪ ਦੀ ਮਾਤਾ ਦਾ ਨਾਂ ਮਾਤਾ ਦਇਆ ਕੌਰ ਜੀ ਸੀ (ਉਨ੍ਹਾਂ ਦਾ ਦੂਜਾ ਨਾ ਮਾਤਾ ਸਭਰਾਈ ਜੀ ਸੀ) | ਬਾਬਾ ਫੇਰੂ ਮੱਲ ਜੀ ਚੰਗੇ ਧਨਾਢ ਤੇ ਉਘੇ ਪੁਰਸ਼ ਸਨ | ਓੁਹ ਦੁਕਾਨਦਾਰੀ ਕਰਦੇ ਸਨ | ਉਥੇ ਪਿੰਡ ਵਿਚ ਇਲਾਕੇ ਦਾ ਚੋਧਰੀ ਤਖਤ ਮੱਲ ਰਹਿੰਦਾ ਸੀ | ਉਸ ਨੇ ਇਨ੍ਹਾ ਨੂੰ ਆਪਣਾ ਮੁਨਸ਼ੀ ਨੀਯਤ ਕਰ ਲਿਆ ਸੀ | ਫ਼ਿਰੋਜਪੁਰ ਦੇ ਮੁਸਲਮਾਨ ਹਾਕਮ ਨੇ ਵੀ ਮਾਮਲੇ ਦੇ ਲੇਖੇ -ਸੰਭਾਲ ਲਈ ਇਨ੍ਹਾ ਨੂੰ ਆਪਣਾ ਖਜਾਨਚੀ ਮਿਥਿਆ ਹੋਇਆ ਸੀ | ਬਾਬਾ ਫੇਰੂ ਮੱਲ ਜੀ ਸੁਭਾਅ ਤੇ ਵਤੀਰੇ ਦੇ ਨਿਘੇ, ਮੀਠੇ ਤੇ ਮਿਲਾਪੜੇ ਅਤੇ ਕਾਰ-ਵਿਹਾਰ ਵਿਚ ਸੁੱਚੇ ਤੇ ਖਰੇ ਸਨ | ਇਸ ਕਰਕੇ ਵਿਹਾਰ -ਕਾਰ ਪੂਰੀ-ਪੂਰੀ ਯੋਗਤਾ ਅਤੇ ਇਮਾਨਦਾਰੀ ਨਾਲ ਨਿਬਾਹੁੰਦੇ ਸਨ |
ਬਾਬਾ ਫੇਰੂ ਮੱਲ ਦੀ ਭੈਣ, ਸ੍ਰੀ ਸਭਰਾਈ ਜੀ, ਜਿਸ ਦਾ ਦੂਜਾ ਨਾ ਸ੍ਰੀ ਫਿਰਾਈ ਜੀ ਸੀ ਖਡੂਰ ਪਿੰਡ (ਤਹਿਸੀਲ ਤਰਨ ਤਾਰਨ ਜਿਲਾ ਅੰਮ੍ਰਿਤਸਰ ) ਵਿਚ ਵਿਆਹੀ ਹੋਈ ਸੀ | ਖਡੂਰ ਦੇ ਪਾਸ ਹੀ ਇਕ ਪਿੰਡ ਸੰਘਰ ਨਾ ਦਾ ਸੀ | ਸ੍ਰੀ ਲਹਿਣਾ ਜੀ ਦਾ ਵਿਆਹ ਸੰਮਤ ੧੫੭੬ ਵਿਚ ਸੰਘਰ ਪਿੰਡ ਦੇ ਵਸਨੀਕ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਸ੍ਰੀ ਖੀਵੀ ਜੀ ਨਾਲ ਹੋਇਆ |
ਸੰਘਰ ਵਾਸਾ – ਸ੍ਰੀ ਲਹਿਣਾ ਜੀ ਦੇ ਵਿਆਹ ਮਗਰੋਂ ਛੇਤੀ ਹੀ ਪਿੰਡ ਦਾ ਚੋਧਰੀ ਬਾਬਾ ਫੇਰੂ ਮੱਲ ਨਾਲ ਖਾਹ-ਮਖਾਹ ਵਿਗੜ ਬੈਠਾ ਅਤੇ ਉਨ੍ਹਾਂ ਨੂੰ ਤੰਗ ਕਰਨ ਲੱਗ ਪਿਆ | ਇਲਾਕੇ ਦੇ ਮੁਸਲਮਾਨ ਹਾਕਮ ਦਾ ਵਤੀਰਾ ਵੀ ਚੰਗਾ ਨਾ ਰਿਹਾ | ਇਸ ਭੈੜੇ ਸਲੂਕ ਤੇ ਸਖ਼ਤੀ ਦੇ ਕਾਰਨ ਬਾਬਾ ਫੇਰੂ ਮੱਲ ਨੇ ਮਤੇ ਦੀ ਸਰਾਂ ਛੱਡ ਕੇ ਹੋਰਥੇ ਜਾ ਵੱਸਣ ਦੀ ਸਲਾਹ ਕੀਤੀ | ਪਹਿਲਾ ਓੁਹ ਸਤਲੁਜ ਬਿਆਸ ਦੇ ਸੰਗਮ ਪਾਸਲੇ ਪਿੰਡ ਹਰੀਕੇ ਜਾ ਵਸੇ | ਛੇਤੀ ਮਗਰੋਂ ਸ੍ਰੀ ਲਹਿਣਾ ਜੀ ਦੇ ਸਹੁਰਿਆਂ ਦੀ ਪ੍ਰੇਰਨਾ ਕਰਕੇ ਸਘੰਰ ਪਿੰਡ ਚਲੇ ਗਏ ਅਤੇ ਉਥੇ ਕਾਰ-ਵਿਹਾਰ ਤੇ ਦੁਕਾਨਦਾਰੀ ਕਰਨ ਲੱਗ ਪਏ | ਕਾਰ-ਵਿਹਾਰ ਛੇਤੀ ਹੀ ਚੰਗਾ ਤੁਰ ਪਿਆ |
ਬਾਬਾ ਫੇਰੂ ਮੱਲ ਜੀ ਦੇਵੀ ਦੇ ਭਗਤ ਅਤੇ ਧਾਰਮਿਕ ਰੁਚੀਆਂ ਵਾਲੇ ਵੈਸ਼ਨੋ ਸਨ | ਓੁਹ ਹਰ ਸਾਲ ਦੇਵੀ ਦੇ ਭਗਤ ਅਤੇ ਧਾਰਮਿਕ ਸੰਗ ਲੈ ਕੇ ਦੇਵੀ ਦੇ ਦਰਸ਼ਨਾ ਲਈ ਜਵਾਲਾ-ਮੁਖੀ ਜਾਇਆ ਕਰਦੇ ਸਨ | ਮਾਤਾ-ਪਿਤਾ ਦਾ ਅਸਰ ਬੱਚੇ ਉਪਰ ਪੈਂਦਾ ਹੀ ਹੈ | ਇਸ ਅਸਰ ਕਰਕੇ ਸ੍ਰੀ ਲਹਿਣਾ ਜੀ ਵੀ ਬਚਪਨ ਤੋਂ ਹੀ ਭਗਤੀ-ਭਾਵ ਵਾਲੇ ਅਤੇ ਦੇਵੀ-ਭਗਤ ਸਨ |
ਬਾਬਾ ਫੇਰੂ ਮੱਲ ਜੀ ਸੰਮਤ ੧੫੮੩ ਵਿੱਚ ਅਕਾਲ ਚਲਾਣਾ ਕਰ ਗਏ | ਕਾਰ-ਵਿਹਾਰ ਦਾ ਸਾਰਾ ਕੰਮ ਸ੍ਰੀ ਲਹਿਣਾ ਜੀ ਦੇ ਸਿਰ ਆ ਪਿਆ | ਇਹ ਵਪਾਰ-ਵਿਹਾਰ ਉਨ੍ਹਾਂ ਨੇ ਪੂਰੀ ਯੋਗਤਾ ਨਾਲ ਨਿਬਹਿਆ ਅਤੇ ਚੰਗੀ ਸਫਲਤਾ ਪ੍ਰਾਪਤ ਕੀਤੀ | ਪਿਤਾ ਜੀ ਵਾਂਗੂ ਓੁਹ ਵੀ ਆਪਣੇ ਪਿੰਡ ਓਹ ਵੀ ਆਪਣੇ ਪਿੰਡ ਦੇ ਦੇਵੀ-ਭਗਤਾ ਦੇ ਆਗੂ ਬਣ ਗਏ ਅਤੇ ਹਰ ਸਾਲ ਉਨ੍ਹਾ ਦਾ ਸੰਗ ਲੈ ਕੇ ਦੇਵੀ ਦੇ ਦਰਸ਼ਨਾ ਨੂੰ ਜਵਾਲਾ-ਮੁਖੀ ਜਾਇਆ ਕਰਦੇ ਸਨ |
ਮਾਤਾ ਖੀਵੀ ਜੀ ਦੀ ਕੁੱਖੋ ਆਪ ਦੇ ਘਰ ਦੋ ਪੁੱਤਰ ਜਨਮੇ–ਸ੍ਰੀ ਦਾਸੋ ਜੀ (ਸੰਮਤ ੧੫੮੧ ਵਿੱਚ ) ਅਤੇ ਸ੍ਰੀ ਦਾਤੂ ਜੀ (ਸੰਮਤ ੧੫੮੧ ਵਿਚ) ਆਪ ਦੀਆਂ ਦੋ ਧੀਆਂ ਸਨ | ਵੱਡੀ ਦਾ ਨਾ ਸੀ ਬੀਬੀ ਅਮਰੋ ਅਤੇ ਛੋਟੀ ਦਾ ਨਾਂ ਸੀ ਬੀਬੀ ਅਣੋਖੀ |
ਗੁਰੂ ਦਰਸ਼ਨ ਦੀ ਤਾਂਘ – ਗੁਰੂ ਨਾਨਕ ਦੇਵ ਜੀ ਦਾ ਇਕ ਸਿੱਖ, ਭਾਈ ਜੋਧ ਖਡੂਰ ਦਾ ਵਸਨੀਕ ਸੀ | ਓੁਹ ਹਰ ਰੋਜ ਅਮ੍ਰਿਤ ਵੇਲੇ ਉੱਠ ਕੇ, ਜਪੁਜੀ ਸਾਹਿਬ ਅਤੇ ਆਸਾ ਦੀ ਵਾਰ ਦਾ ਪਾਠ ਬੜੀ ਮਿੱਠੀ ਸੁਰੀਲੀ ਆਵਾਜ ਵਿੱਚ ਕਰਦਾ ਹੁੰਦਾ ਸੀ | ਇੱਕ ਦਿਨ ਓੁਹ ਪਿੰਡੋਂ ਬਾਹਰ ਇਕ ਟੋਬੇ ਪਾਸ ਬੈਠਾ ਪਾਠ ਕਰ ਰਿਹਾ ਸੀ | ਉਧਰੋਂ ਰਾਤ ਭਰ ਦੇਵੀ ਦੀ ਜੋਤ ਓੁਦਾਲੇ ਜਗਰਾਤਾ ਕਰਨ, ਪਿਛੋਂ ਸਵੇਰੇ ਇਸ਼ਨਾਨ ਕਰਨ ਲਈ ਸ੍ਰੀ ਲਹਿਣਾ ਜੀ ਵੀ ਆਵਾਜ਼ ਉਨ੍ਹਾ ਦੇ ਕੰਨੀਂ ਪਈ | ਸੁਣਦਿਆਂ ਹੀ ਅੰਦਰ ਇਕ ਧੂਹ ਜਿਹੀ ਪਈ | ਓੁਹ ਭਾਈ ਜੋਧ ਜੀ ਦੇ ਕੋਲ ਜਾ ਬੈਠੇ | ਉਸ ਵੇਲੇ ਭਾਈ ਜੋਧ ਜੀ ਆਸਾ ਦੀ ਵਾਰ ਦੀ ਇਸ ਪਉੜੀ ਦਾ ਪਾਠ ਕਰ ਰਹੇ ਸਨ|
ਜਿਤੁ ਸੇਵਿਐ ਸੁਖ ਪਾਈਐ ਸੋ ਸਾਹਿਬੁ ਸਦਾ ਸਮਾਲੀਐ ||
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਓੁ ਘਾਲੀਐ ||
ਮੰਦਾ ਮੂਲਿ ਨਾ ਕੀਚਈ ਦੇ ਲੰਮੀ ਨਦਰਿ ਨਿਹਾਲੀਐ ||
ਜੀਓੁ ਸਾਹਿਬ ਨਾਲਿ ਨਾ ਹਾਰਿਐ ਤੇਵੇਹਾ ਪਾਸਾ ਢਾਲੀਐ ||
ਕਿਛੁ ਲਾਹੇ ਉਪਰਿ ਘਾਲੀਏ ||੨੧| (ਵਾਰ ਆਸਾ, ਪੰਨਾ ੪੭੪)

ਭਾਈ ਜੋਧ ਪਾਠ ਕਰੀ ਗਿਆ ਅਤੇ ਸ੍ਰੀ ਲਿਹਨਾ ਜੀ ਪਾਸ ਬੈਠੇ ਸੁਣੀ ਗਏ | ਗੁਰਬਾਣੀ ਸ੍ਰੀ ਲਹਿਣਾ ਜੀ ਦੇ ਅੰਦਰ ਧੱਸ ਗਈ | ਉਨ੍ਹਾ ਨੂੰ ਮਨ ਨੂੰ ਅਜਿਹੀ ਸ਼ਾਂਤੀ ਪ੍ਰਾਪਤ ਹੋਈ, ਜਿਹੜੀ ਆਪ ਨੇ ਅੱਗੇ ਕਦੇ ਮਹਿਸੂਸ ਨਹੀ ਸੀ ਕੀਤੀ | ਜਦ ਭਾਈ ਜੋਧ ਨੇ ਪਾਠ ਦਾ ਭੋਗ ਪਾ ਲਿਆ, ਤਾਂ ਸ੍ਰੀ ਲਹਿਣਾ ਜੀ ਨੇ ਪੁੱਛਿਆ, ‘ਤੁਸੀਂ ਕਿਸ ਦੀ ਬਾਣੀ ਪੜਦੇ ਗਾਉਂਦੇ ਸਓੁ ?’
ਭਾਈ ਜੋਧ ਨੇ ਕਿਹਾ,’ ਇਹ ਸੱਚੀ, ਧੁਰ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ, ਜੋ ਆਪ ਜੀਵਾਂ ਦੇ ਉਧਾਰ ਲਈ ਨਿਰੰਕਾਰ ਦੀ ਹਜੂਰੀ ਵਿਚੋਂ ਲਿਆਏ ਹਨ |’ ਹੋਰ ਪੁੱਛਣ ਤੇ ਭਾਈ ਜੋਧ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਨਿਵਾਸ ਕਰਦੇ ਤੇ ਜੀਵਾ ਨੂ ਤਾਰਦੇ ਹਨ |
ਸ੍ਰੀ ਲਹਿਣਾ ਜੀ ਦੇ ਅੰਦਰ ਖਿੱਚ ਪਈ ਅਤੇ ਗੁਰੂ ਜੀ ਦੇ ਦਰਸ਼ਨਾ ਲਈ ਤਾਂਘ ਉਠੀ | ਇਹ ਤਾਂਘ ਦਿਨੋਂ ਦਿਨ ਵਧਦੀ ਤੇ ਵਧੇਰੇ ਡੂੰਗੀ ਹੁੰਦੀ ਗਈ |
ਗੁਰੂ-ਮਿਲਾਪ – ਉਸ ਸਾਲ ਅਰਥਾਤ ਸੰਮਤ ੧੫੮੯ ਵਿੱਚ ਵੀ ਸ੍ਰੀ ਲਹਿਣਾ ਜੀ ਅੱਗੇ ਵਾਕਰ ਦੇਵੀ ਭਗਤਾ ਦਾ ਸੰਗ ਲੈ ਕੇ ਦੇਵੀ-ਅਸਥਾਨ ਦੀ ਯਾਤਰਾ ਲਈ ਜਵਾਲਾ-ਮੁਖੀ ਨੂੰ ਤੁਰੇ, ਪਰ ਸਲਾਹ ਇਕ ਪਕਾ ਲਈ ਕਿ ਇਸ ਵੇਰ ਕਰਤਾਰਪੁਰ ਹੋ ਕੇ ਜਾਣਾ ਹੈ | ਸੋ ਪਹਿਲਾ ਕਰਤਾਰਪੁਰ ਪੁੱਜੇ | ਸੰਗ ਦਾ ਡੇਰਾ ਗੁਰੂ ਜੀ ਦੇ ਦਰਬਾਰ ਤੋਂ ਦੁਰੇਡਾ, ਨਗਰੋ ਬਾਹਰਵਾਰ ਲਾਇਆ ਗਿਆ | ਰਾਤ ਸੰਗੀਆਂ ਨੇ ਭੇਟਾ ਗਾਵੀਆਂ ਤੇ ਸੋਂ ਗਏ | ਅਗਲੇ ਦਿਨ ਸ੍ਰੀ ਲਹਿਣਾ ਜੀ, ਸਾਥੀਆਂ ਤੋਂ ਛੁੱਟੀ ਲੈ ਕੇ ਘੋੜੀ ਤੇ ਚੜ ਕੇ, ਗੁਰੂ ਨਾਨਕ ਜੀ ਦੇ ਦਰਸ਼ਨ ਨੂੰ ਗਏ | ਕੁਝ ਦੂਰ ਗਏ ਤਾਂ ਗੁਰੂ ਜੀ ਆਪ ਹੀ ਰਾਹ ਵਿਚ ਖੜੋਤੇ ਮਿਲ ਪਏ ਪਰ ਸ੍ਰੀ ਲਹਿਣਾ ਜੀ ਨੂੰ ਇਹ ਪਤਾ ਨਹੀ ਸੀ ਕਿ ‘ਮੈ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਜਾਣਾ ਹੈ, ਉਨ੍ਹਾ ਦੇ ਦਰਸ਼ਨ ਲਈ, ਕਿਰਪਾ ਕਰਕੇ ਮੈਨੂੰ ਰਾਹ ਦੱਸੋ, ਉਨ੍ਹਾਂ ਦੇ ਦਰਬਾਰ ਜਾਣਾ ਦਾ !’ ਗੁਰੂ ਜੀ ਨੇ ਮੁਸਕਰਾ ਕੇ ਬੜੇ ਪ੍ਰੇਮ ਨਾਲ ਕਿਹਾ, ‘ਆ ਪੁਰਖਾ ! ਮੇਰੇ ਮਗਰ-ਮਗਰ ਘੋੜੀ ਲਈ ਆ , ਮੈ ਵੀ ਉਧਰ ਹੀ ਜਾਣਾ ਹੈ |’
ਆਪਣੀ ਧਰਮਸਾਲ ਦੇ ਬੂਹੇ ਪਾਸ ਜਾ ਕੇ ਗੁਰੂ ਜੀ ਆਖਾਣ ਲਗੇ, ‘ਪੁਰਖਾ ! ਘੋੜੀ ਉਸ ਕਿੱਲੇ ਨਾਲ ਬੰਨ੍ਹ ਦੇ ਅਤੇ ਇਸ ਦਰਵਾਜ਼ੇ ਰਾਹੀਂ ਅੰਦਰ ਲੰਘ ਜਾ | ਇਹ ਹੈ ਓੁਹ ਅਸਥਾਨ ਜਿਸ ਦਾ ਰਾਹ ਪੁੱਛਿਆ ਸੀ | ਸ੍ਰੀ ਲਹਿਣਾ ਜੀ ਤਾਂ ਘੋੜੀ ਜਿਸ ਤੋਂ ਉੱਤਰ ਕਿ ਉਸ ਨੂੰ ਕਿਲ੍ਹੇ ਨਾਲ ਬਣਨ ਲਈ ਪਰ੍ਹੇ ਲੈ ਗਏ ਅਤੇ ਗੁਰੂ ਜੀ ਧਰਮਸਾਲ ਅੰਦਰ ਜਾ ਕੇ ਆਪਣੇ ਆਸਣ ਉਤੇ ਬਿਰਾਜ ਗਏ | ਸ੍ਰੀ ਲਹਿਣਾ ਜੀ ਅੰਦਰ ਗਏ ਅਤੇ ਕਾਹਲੀ ਨਾਲ ਮੱਥਾ ਟੇਕ ਕੇ ਉਨ੍ਹਾਂ ਨੇ ਉਤਾਂਹ ਤਕਿਆਂ ਤਾਂ ਹੈਰਾਨ ਜਿਹੇ ਅਤੇ ਕੱਚੇ ਜਿਹੇ ਹੋ ਗਏ | ਉਨ੍ਹਾਂ ਨੇ ਡਿੱਠਾ ਕੇ ਗੱਦੀ ਉਪਰ ਤਾਂ ਓੁਹੋ ਬੈਠੇ ਹਨ,ਜਿਹੜੇ ਮੇਰੀ ਘੋੜੀ ਦੇ ਅੱਗੇ-ਅੱਗੇ ਤੁਰੇ ਆਏ ਸਨ | ਸਖ਼ਤ ਸ਼ਰਮ ਆਈ | ਅੱਖਾ ਵਿਚ ਅੱਥਰੂ ਭਰ ਕੇ ਕਹਿਣ ਲੱਗੇ, ‘ਮਹਾਰਾਜ, ਮੇਰੇ ਤੋਂ ਸਖ਼ਤ ਬੇਅਦਬੀ ਹੋਈ ਹੈ |ਮੇਂ ਘੋੜੀ ਤੇ ਚੜਿਆ ਆਇਆ, ਤੁਸੀਂ ਅਗੇ ਅੱਗੇ ਪੈਦਲ ਤੁਰੇ ਆਏ | ਮੈਨੂੰ ਬਖਸ਼ੋ !’ ਇਹ ਆਖ ਕੇ ਉਨ੍ਹਾ ਨੇ ਫੇਰ ਮਥਾ ਟੇਕਿਆ ਤੇ ਕੀਨਾ ਚਿਰ ਸਿਰ ਧਰਤਿ ਤੋਂ ਚੁਕਿਆ ਹੀ ਨਹੀ | ਗੁਰੂ ਜੀ ਨੇ ਸਿਰ ਤੇ ਹਥ ਫੇਰਿਆਂ, ਦਿਲਾਸਾ ਦਿੱਤਾ ਅਤੇ ਕਿਹਾ, ‘ਉਠ ਪੁਰਖਾ ! ਸਾਵਧਾਨ ਹੋ ਭੁੱਲ ਕੋਈ ਨਹੀਂ ਹੋਈ |ਤੂੰ ਸਾਡਾ ਪ੍ਰਾਹੁਣਾ ਸੈਂ ਤੇਰਾ ਆਦਰ ਕਰਨਾ ਮੇਰਾ ਫਰਜ਼ ਸੀ, ਸੋ ਮੈ ਕੀਤਾ | ਉਠ, ਗੁਰੂ ਭਲੀ ਕਰੇਗਾ |’ ਸ੍ਰੀ ਲਹਿਣਾ ਜੀ ਸਾਵਧਾਨ ਹੋ ਕੇ ਬਹਿ ਗਏ | ਗੁਰੂ ਜੀ ਨੇ ਕਿਹਾ, ‘ਪੁਰਖਾ, ਕਿਥੋਂ ਆਇਆ ਏ ? ਨਾਂ ਕਿ ਏ ?’ ਸ੍ਰੀ ਲਹਿਣਾ ਜੀ-‘ਮਹਾਰਾਜ ਜੀ ! ਖਡੂਰ-ਸਘੰਰ ਤੋਂ ਆਇਆ ਹਾਂ | ਮੇਰਾ ਨਾਂ ਲਹਿਣਾ ਹੈ |’
ਗੁਰੂ ਜੀ ਹੱਸ ਪਏ ਤੇ ਹੱਥ ਤੇ ਹੱਥ ਤੇ ਮਾਰ ਕੇ ਕਹਿਣ ਲੱਗੇ- ‘ਵਾਹ-ਵਾਹ ਪੁਰਖਾ, ! ਵਾਹ ਵਾਹ ! ਤੂੰ ਲਹਿਣਾ ਹੈ ਅਸਾਂ ਤੇਰਾ ਦੇਣਾ ਹੈ | ਚੰਗਾ ਹੋਇਆ ਜੋ ਆਪਣਾ ਲਹਿਣਾ ਲਈ ਆਪ ਜੀ ਆ ਗਿਆ ਹੈ | ਨਾਲੇ ਬਈ, ਲਹਿਣੇਦਾਰ ਸਦਾ ਆਪਣੇ ਦੇਣਦਾਰਾ ਦੀ ਘਰੀਂ ਘੋੜੀ ਤੇ ਚੜ੍ਹ ਕੇ ਹੀ ਆਇਆ ਜਾਇਆ ਕਰਦੇ ਹਨ ਨਾ ! ਤੂੰ ਕੋਈ ਅਨੋਖੀ ਜਾ ਅਲੋਕਾਰੀ ਗੱਲ ਤਾਂ ਨਹੀਂ ਕੀਤੀ | ਕੋਈ ਭਰਮ ਨਾ ਕਰ |’
ਫੇਰ ਗੁਰੂ ਜੀ ਨੇ ਹਾਲ-ਚਾਲ ਪੁਛ ਕੇ ਸਿੱਖੀ ਰਹਿਤ ਬਾਰੇ ਬਚਨ ਕੀਤੇ ਸ੍ਰੀ ਲਹਿਣਾ ਜੀ ਇਨ੍ਹਾ ਬਚਨਾ ਨੂੰ ਆਪਣੇ ਹਿਰਦੇ ਅੰਦਰ ਇਓੁ ਖਿੱਚੀ-ਰਚਾਈ ਗਏ ਜੀਕੁਰ ਚਿਰਾਂ ਦੀ ਸੁੱਕੀ ਰੇਤ ਮੀਂਹ ਦੀਆਂ ਠੰਡ ਪਾਓੁ ਕਣੀਆ ਨੂੰ ਰਚਾਉਂਦੀ ਹੈ | ਮਨ ਠੰਡਾ ਤੇ ਸ਼ਾਂਤ ਹੋ ਕੇ ਨਵੇਂ ਹੀ ਚਾਹ ਤੇ ਸਰੂਰ ਨਾਲ ਭਰ ਗਿਆ | ਉਨ੍ਹਾ ਦੀ ਸੋਲਾਂ ਆਨੇ ਨਿਸ਼ਾ ਹੋ ਗਈ |ਉਨ੍ਹਾ ਨੂੰ ਨਿਸ਼ਚਾ ਹੋ ਗਿਆ ਕਿ ਜੋ ਕੁਝ ਇਸ ਦਰ ਤੇ ਮਿਲ ਸਕਦਾ ਹੈ, ਉਸੇ ਦੀ ਹੀ ਮੇਨੂੰ ਲੋੜ ਹੈ ਅਤੇ ਕੁਝ ਉਸ ਦਰ ਤੋਂ ਮਿਲ ਸਕਦਾ ਹੈ, ਉਸੇ ਦੀ ਹੀ ਲੋੜ ਹੈ ਅਤੇ ਓਹ ਹੇਰਥੋ ਕਿਤਿਓ ਭੀ ਮਿਲ ਨਹੀ ਸਕਦਾ |ਉਨ੍ਹਾ ਨੇ ਏਥੇ ਹੀ ਟਿਕਣ ਅਤੇ ਏਥੋ ਦੇ ਹੀ ਹੋ ਰਹਿਣ ਦਾ ਫੇਸਲਾ ਕਰ ਲਿਆ | ਕੁਝ ਸੰਗੀ ਸੱਦਨ ਆਏ ਅਤੇ ਕੀਹਣ ਲੱਗੇ, ‘ਭਗਤ ਜੀ ! ਚਲੋ , ਹੁਣ ਬੜੀ ਦੇਰ ਹੋ ਗਈ ਹੈ | ਸਾਰਾ ਸੰਗ ਉਡੀਕ ਰਿਹਾ ਹੈ |’
ਅਗੋਂ ਸ੍ਰੀ ਲਹਿਣਾ ਜੀ ਨੇ ਅੱਧ ਮਿਟੇ ਨੇਤਰਾਂ ਨਾਲ ਉਨ੍ਹਾ ਵਲ ਤਕ ਕੇ ਕਿਹਾ , ਭਗਤੋ ! ਤੁਸੀਂ ਜਾਓੁ |ਮੈ ਹੁਣ ਜਾਣ ਆਉਣ ਜੋਗਾ ਨਹੀਂ ਰਿਹਾ | ਜਿਸ ਦੀ ਭਾਲ ਵਿਚ ਮੇਂ ਦੇਵੀ ਦੇ ਦੁਆਰੇ ਜਾਂਦਾ ਰਿਹਾ ਹਾਂ ਤੇ ਖਾਲੀ ਹੀ ਆਉਂਦਾ ਰਿਹਾ ਹਾਂ, ਓੁਹ ਦਾਤ ਮੈਨੂੰ ਏਥੇ ਆਉਂਦੇ ਨੂੰ ਹੀ ਲੱਭ ਪਈ ਹੈ | ਬੱਸ, ਮੈਨੂੰ ਪੱਕਾ ਟਿਕਾਣਾ ਲਭ ਪਿਆ ਹੈ |’
ਸ੍ਰੀ ਲਹਿਣਾ ਜੀ ਕਰਤਾਰਪੁਰ ਰਹਿ ਪਏ |ਉਥੇ ਗੁਰੂ ਉਪਦੇਸ਼ ਸੁਣਦੇ , ਗੁਰੂ ਜੀ ਦਰਸ਼ਨਾ ਨਾਲ ਕਾਲਜਾ ਠਾਰਦੇ,ਨਾਮ ਜਪਦੇ ਸੇਵਾ ਕਰਦੇ ਰਹੇ | ਉਨ੍ਹਾ ਨੂੰ ਘਰ ਦਾ ਚੇਤਾ ਖਿਆਲ ਹੀ ਨਹੀ ਰਿਹਾ | ਇਕ ਦਿਨ ਗੁਰੂ ਜੀ ਨੇ ਕਿਹਾ, ‘ ਲਹਿਣਾ ਜੀ,ਹੁਣ ਜਾਓ ਘਰ ਦੇ ਕਈ ਪ੍ਰਬੰਦ ਕਰਨ ਵਾਲੇ ਹੁੰਦੇ ਹਨ ,ਓਹ ਕਰ ਕਰ ਆਓ , ਫੇਰ ਆ ਜਾਣਾ |’ ਹੁਕਮ ਮਨ ਕੇ ਸ੍ਰੀ ਲਹੀਣਾ ਜੀ ਸੰਘਰ -ਖਡੂਰ ਗਏ |ਕਾਰ-ਵਿਹਾਰ ਦਾ ਪ੍ਰਬੰਧ ਅਤੇ ਸੋਪਣਾ ਸੰਭਾਲ ਕਰ ਕੇ ਓਹ ਫੇਰ ਕਰਤਾਰਪੁਰ ਵੱਲ ਤੁਰ ਪਏ |
ਪ੍ਰੀਖਿਆ , ਪਰਤਾਵੇ ਤੇ ਗੁਰੂ ਗੱਦੀ – ਰੱਬ ਦੀ ਰਜ਼ਾ ਦੇ ਜਾਨਕਰ ਅਤੇ ਜਾਣੀ- ਜਾਣ ਗੁਰੂ ਜੀ ਨੇ ਤਾਂ ਪਹਿਲੇ ਦਿਨ ਦੇ ਮੇਲ ਸਮੇਂ ਹੀ ਵੇਖ ਲਿਆ ਸੀ ਕਿ ਸਾਡੇ ਮਗਰੋਂ ਗੁਰਤਾ ਦੀ ਕਾਰ ਤੇ ਜੁਮੇਵਾਰੀ ਸ੍ਰੀ ਲਹਿਣਾ ਜੀ ਸੰਭਾਲਨੰਗੇ | ਇਸੇ ਕਰਕੇ ਹੀ ਪਹਿਲੇ ਦਿਨ ਆਪ ਨੇ ਕਿਹਾ ਸੀ ਕਿ ਤੂੰ ਲਹਿਣਾ ਅਤੇ ਅਸਾਂ ਤੇਰਾ ਦੇਣਾ ਹੈ |ਮਗਰੋ ਜਾਮੇ ਉਪਰ ਚਿਕੜਾਲੀਆਂ ਛਿੱਟਾ ਪੈਣ ਵਾਲੇ ਦਿਨ ਆਪ ਨੇ ਜੋ ਬਚਨ ਕੀਤਾ ਸੀ, ਓਹ ਵੀ ਸ਼ਪਸ਼ਟ ਤੌਰ ਤੇ ਇਹੋ ਗੱਲ ਕਰਦਾ ਸੀ ਪਰ ਆਪਣੇ ਪੁੱਤਰਾ ਨੂੰ ਪਰਵਾਰ ਨੂੰ ਨਿਸ਼ਚਾ ਕਰਾਉਣ ਤੇ ਸਮਝਾਉਣ ਲਈ ਕਿ ਗੁਰੂ ਗੱਦੀ ਪੂਰਾ ਤੇ ਪੂਰਨ ਤੋਰ ਤੇ ਯੋਗ ਪੁਰਸ਼ ਨੂੰ ਦਿਤੀ ਗਈ ਹੈ ਅਤੇ ਨਾਲ ਹੀ ਸ੍ਰੀ ਲਹਿਣਾ ਜੀ ਨੂੰ ਗੁਰ ਸਿੱਖੀ ਦਾ ਸਬਕ ਚੰਗੀ ਤਰਾਂ ਪੱਕਾ ਕਰਾਉਣ ਦੀ ਖਾਤਰ, ਗੁਰੂ ਜੀ ਨੇ ਕਈ ਵੇਰ ਪੁੱਤਰਾਂ ਤੇ ਹੋਰਨਾ ਸਿੱਖਾ ਨਾਲ ਜੀ ਸ੍ਰੀ ਲਹਿਣਾ ਜੀ ਦੀ ਵੀ ਪ੍ਰੀਖਿਆ ਕੀਤੀ | ਹਰ ਪ੍ਰਤਾਵੇ ਵੇਲੇ ਕੇਵਲ ਆਪ ਹੀ ਪੂਰੇ ਉੱਤਰਦੇ ਰਹੇ ਬਾਕੀ ਸਭ ਅਧੂਰੇ ਸਾਬਤ ਹੁੰਦੇ ਰਹੇ |
ਇਹ ਪ੍ਰਤਾਵੇ, ਕਿੰਨਾ ਹੀ ਚਿਰ ਹੁੰਦੇ ਰਹੇ ਅਤੇ ਕਈ ਵੇਰ ਹੋਏ | ਵੰਨਗੀ ਮਾਤਰ ਕੁਝ ਹੇਠਾ ਦਿਤੇ ਜਾਂਦੇ ਹਨ – (੧) ਗੁਰੂ ਨਾਨਕ ਦੇਵ ਜੀ ਦਾ ਨਿੱਤ ਦਾ ਨੇਮ ਸੀ ਕਿ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਦੇ ਤੜਕੇ ਰੋਜ ਰਾਵੀ ਦਰਿਆਂ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ | ਇਸ਼ਨਾਨ ਮਗਰੋ ਰਾਵੀ ਦੇ ਕੰਢੇ ਬਹਿ ਕੇ ਦਿਨ ਚੜੇ ਤੀਕ ਬਾਣੀ ਦਾ ਪਾਠ ਅਤੇ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਰਹਿੰਦੇ ਸਨ | ਸ੍ਰੀ ਲਹਿਣਾ ਜੀ ਹਰ ਰੋਜ ਗੁਰੂ ਜੀ ਦੇ ਨਾਲ ਜਾਂਦੇ, ਆਪ ਤੇ ਬਸਤ੍ਰਾ ਦਾ ਧਿਆਨ ਰੱਖਦੇ ਅਤੇ ਹੋਰ ਆਗਿਆ ਹੁੰਦੀ ਸੇਵਾ ਕਰਦੇ | ਸ੍ਰੀ ਲਹਿਣਾ ਜੀ ਦੀ ਪ੍ਰੇਮ -ਭਗਤੀ ਵੇਖ ਕੇ ਕੁਝ ਗੁਰਸਿੱਖਾ ਦੇ ਮਨ ਵਿਚ ਰੀਝ ਉਪਜੀ ਕਿ ਅਸੀਂ ਵੀ ਸ੍ਰੀ ਲਹਿਣਾ ਜੀ ਵਾਂਗੂ ਹੀ ਕਰੀਏ | ਸੋ ਇਕ ਦਿਨ ਭਰ ਸਿਆਲ ਦੀ ਰੁੱਤੇ ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ , ਭਾਈ ਅਜਿੱਤਾ ਜੀ ਤੇ ਭਾਈ ਸਧਾਰਨ ਜੀ ਵੀ ਗੁਰੂ ਜੀ ਦੇ ਨਾਲ ਰਾਵੀ ਤੇ ਗਏ ਵੀ ਗੁਰੂ ਜੀ ਦੇ ਨਾਲ ਰਾਵੀ ਤੇ ਗਏ | ਰੱਬ ਦੀ ਕੁਦਰਤ ! ਠੱਕਾ ਵੱਗਣ ਲੱਗ ਪਿਆ | ਠੰਡੀ ਹਵਾ ਹੱਡਾ ਨੂੰ ਚੀਰਦੀ ਤੇ ਸਰੀਰ ਨੂੰ ਸੁੰਨ ਕਰਦੀ ਜਾਵੇ | ਪਲੋ ਪਲੀ ਵਿਚ ਅਸਮਾਨ ਕਾਲੇ ਬੱਦਲਾ ਨਾਲ ਕੱਜਿਆ ਗਿਆ | ਲੱਗੀ ਬਿਜਲੀ ਚਮਕਣ ਤੇ ਬਦਲ ਗੱਜਣ | ਮੀਹ ਵਰ੍ਹਨ ਲੱਗ ਪਿਆ ਨਾਲ ਗੜੇ ਵੀ ਵਰ੍ਹ ਪਏ ਓੁਹ ਚਾਰੇ ਸਿੱਖ ਠੰਡ ਤੇ ਠਕੇ ਦੇ ਕਾਰਨ ਠਰ ਗਏ ਸਨ | ਓੁਹ ਡੇਰੇ ਨੂੰ ਉਠ ਤੁਰੇ ਅਤੇ ਬੜੀ ਔਖਿਆਈ ਨਾਲ ਉਥੇ ਪੁੱਜੇ | ਉਨ੍ਹਾ ਨੇ ਅੱਗ ਬਾਲ ਕੇ ਸੇਕੀ ਤਾਂ ਕਿਤੇ ਹੱਥ ਪੈਰ ਸਿੱਧੇ ਅਤੇ ਸਰੀਰ ਨਿਘੇ ਹੋਏ |
ਪਰ ਸ੍ਰੀ ਲਹਿਣਾ ਜੀ ਗੁਰੂ ਜੀ ਦੇ ਕੱਪੜੇ ਹਿੱਕ ਨਾਲ ਲਾਈ ਬੈਠੇ ਰਹੇ | ਅੱਜ ਗੁਰੂ ਜੀ ਦੇ ਕਪੜੇ ਹਿੱਕ ਨਾਲ ਲਾਈ ਬੈਠੇ ਰਹੇ | ਅੱਜ ਗੁਰੂ ਜੀ ਪਹਿਲੇ ਨਾਲੋ ਵਧੇਰੇ ਚਿਰ ਬਾਅਦ ਦਰੀਆਂ ਵਿਚੋਂ ਬਾਹਰ ਆਏ, ਤਾਂ ਲਹਿਣਾ ਜੀ ਨੂੰ ਇਕਲਿਆਂ ਬੈਠੇ ਵੇਖ ਕੇ ਕਹਿਣ ਲੱਗੇ ‘ਪੁਰਖਾ,!ਹੋਰ ਸਭੇ ਚਲੇ ਗਏ ਤੂੰ ਕਿਓੁ ਨਾ ਗਿਆ ? ਅਗੋਂ ਸ੍ਰੀ ਲਹਿਣਾ ਜੀ ਹੱਥ ਜੋੜ ਕੇ ਬੋਲੇ, ‘ਮਿਹਰਾਂ ਦੇ ਸਾਈਂ ਜੀਓ | ਮੈ ਆਪ ਦਾ ਸੇਵਕ ਹਾਂ ! ਸੇਵਕ ਦਾ ਕੰਮ ਨਹੀ ਕਿ ਖ਼ਸਮ ਨੂੰ ਛੱਡ ਕੇ ਚਲਿਆਂ ਜਾਵੇ | ਚਾਕਰ ਨਿੱਤ ਹਜੂਰੀ ਵਿੱਚ ਰਹਿ ਕੇ ਚਾਕਰੀ ਵਿਚ ਲੱਗਾ ਹੀ ਸੋਭਦਾ ਹੈ |’
(੨) ਸਿਆਲ ਦੀ ਰੁੱਤ ਸੀ, ਝੜੀ ਲੱਗੀ ਸੀ ਜਾ ਅੱਧੀ ਕੁ ਰਾਤ ਗਈ ਤਾਂ ਗੁਰੂ ਜੀ ਡੇਰੇ ਦੀ ਇਕ ਕੰਧ ਦਾ ਕੁਝ ਹਿੱਸਾ ਡਿੱਗ ਪਿਆ | ਗੁਰੂ ਜੀ ਕਹਿਣ ਲਗੇ ਕਿ ਕੰਧ ਹੁਣੇ ਹੀ ਓੁਸਾਰੀ ਤੇ ਹੀ ਕੀਤੀ ਜਾਵੇ | ਸਾਹਿਬਜਾਦਿਆਂ-ਬਾਬਾ ਸ੍ਰੀ ਚੰਦ ਜੀ ਅਤੇ ਸ੍ਰੀ ਲਖਮੀ ਦਾਸ ਜੀ -ਨੇ ਕਿਹਾ, ‘ਜੀ ਅੱਧੀ ਰਾਤ ਦਾ ਵੇਲਾ ਹੈ, ਬੁੱਕਲੋਂ ਬਾਹਰ ਕਦੇ ਹੱਥ ਪੈਰ ਸੁਣ ਹੁੰਦੇ ਜਾਂਦੇ ਹਨ | ਦਿਨ ਚੜੇਗਾ, ਤਾਂ ਰਾਜ ਮਜਦੂਰ ਸਦਵਾ ਕੇ ਕੰਧ ਠੀਕ ਕਰਵਾ ਦਿਆਗੇਂ |’
ਗੁਰੂ ਜੀ ਨੇ ਕਿਹਾ- ਰਾਜਾ ਮਜ਼ਦੂਰਾ ਦੀ ਲੋੜ ਨਹੀਂ |ਗੁਰੂ ਦਾ ਕੰਮ ਗੁਰੂ ਦੇ ਸਿੱਖ ਨੂੰ ਹੀ ਕਰਨਾ ਚਾਹੀਦਾ ਹੈ | ਆਪ ਨੇ ਵਾਰੀ-ਵਾਰੀ ਕਈ ਉਘੇ ਸਿੱਖਾ ਨੂੰ ਨਾਂ ਲੈ-ਲੈ ਕੇ ਵੰਗਾਰਿਆਂ, ਪਰ ਕਿਸੇ ਦਾ ਹੀਆ ਨਾ ਪਿਆ ਕਿ ਓੁੱਠ ਕੇ ਇਹ ਕੰਮ ਆਰੰਭੇ | ਸਿਆਲ ਦੀ ਠੰਡੀ ਤੇ ਮੀਂਹ ਠੱਕੇ ਵਾਲੀ ਰਾਤੇ, ਠੰਡੇ ਪਾਣੀ ਤੇ ਠੰਡੀ ਗਿੱਲੀ ਮਿੱਟੀ ਵਿਚ ਕੋਣ ਹਥ ਪੈਰ ਪਾਏ ? ਜਦੋ ਹੋਰ ਕੋਈ ਸਿਖ ਨਾ ਉਠਿਆ, ਤਾਂ ਗੁਰੂ ਜੀ ਨੇ ਸ੍ਰੀ ਲਹਿਣਾ ਜੀ ਨੂੰ ਕਿਹਾ | ਓੁਹ ਝਟ ‘ਸਤਿਨਾਮ’ ਆਖ ਕੇ ਉਥੇ ਅਤੇ ਜਾਕੇ ਕੰਧ ਬਣਾਉਣ ਲੱਗ ਪਏ | ਅਮ੍ਰਿਤ ਵੇਲੇ ਤੀਕ ਸ੍ਰੀ ਲਹਿਣਾ ਜੀ ਨੇ ਕੁਝ-ਕੁ ਕੰਧ ਉਸਾਰ ਲਈ | ਗੁਰੂ ਜੀ ਨੇ ਵੇਖੀ ਤੇ ਕਿਹਾ, ‘ਕੰਧ ਵਿੰਗੀ ਹੈ | ਇਸ ਨੂੰ ਢਾਹ ਕੇ ਫ਼ੇਰ ਬਣਾਓੁ |’ ਸ੍ਰੀ ਲਹਿਣਾ ਜੀ ਨੇ ‘ਸਤਿ ਬਚਨ’ ਖੀ ਕੇ ਆਪਣੀ ਉਸਾਰੀ ਹੋਈ ਕੰਧ ਢਾਈ ਅਤੇ ਨਵੇਂ ਸਿਰਿਓ ਉਸਾਰਨੀ ਸ਼ੁਰੂ ਕੀਤੀ, ਪੈ ਗੁਰੂ ਜੀ ਨੇ ਫੇਰ ਕਹਿ ਦਿੱਤਾ ਕਿ ਇਹ ਠੀਕ ਨਹੀ, ਨੀਹ ਜਰਾ ਪਿਛਾਹ ਹਟਾ ਕੇ ਬਣਾਓੁ |ਸ੍ਰੀ ਲਹਿਣਾ ਜੀ ਨੇ ਤੀਜੀ ਵਾਰ ਕੰਧ ਉਸਾਰੀ ਪਰ ਗੁਰੂ ਜੀ ਨੇ ਫੇਰ ਕਹਿ ਦਿੱਤਾ, ‘ਅੱਜ ਵੀ ਠੀਕ ਨਹੀ |’ ਇਹ ਸੁਣ ਕੇ ਗੁਰੂ ਜੀ ਦੇ ਸਾਹਿਬਜਾਦਿਆ ਨੇ ਸ਼੍ਰੀ ਲਹਿਣਾ ਜੀ ਨੂੰ ਕਿਹਾ, ‘ ਤੁਸੀਂ ਤਾਂ ਮੂਰਖ ਹੋ ਜੋ ਅਜਿਹੇ ਅਯੋਗ ਦਲੀਲ- ਹੀਂਣ ਹੁਕਮ ਮੰਨ ਰਹੇ ਹੋ !’ ਸ੍ਰੀ ਲਹਿਣਾ ਜੀ ਨੇ ਹੱਥ ਜੋੜ ਕੇ ਕਿਹਾ, ‘ਸੇਵਕ ਦਾ ਕੰਮ ਹੈ ਹੁਕਮ ਮੰਨ ਕੇ ਕਾਰ ਕਰੀ ਜਾਵੇ | ਹੁਕਮ ਦੀ ਫੋਲਾ-ਫਾਲੀ ਕਰਨੀ ਓੁਹਦਾ ਕੰਮ ਨਹੀਂ |’
(੩) ਇਕ ਵਾਰ ਅੱਧੀ ਕੁ ਰਾਤ ਗਈ ਗੁਰੂ ਜੀ ਨੇ ਆਪਣੇ ਪੁੱਤਰਾ ਨੂੰ ਕਿਹਾ, ‘ਸਾਡੇ ਬਸਤਰ ਮੈਲੇ ਹਨ, ਇਨ੍ਹਾ ਨੂੰ ਧੋ ਲਿਆਓ |’ ਅਗੋਂ ਉਨ੍ਹਾ ਨੇ ਕਿਹਾ, ‘ਜੀ ! ਅੱਧੀ ਰਾਤ ਅੱਗੇ ਹੈ ਤੇ ਪਿਛੇ ਬਾਹਰ ਹਨੇਰੇ-ਘੁੱਪ-ਘੇਰ ਦਿਨ ਚੜ੍ਹ ਲੈਣ ਦਿਓ, ਧੋਬੀ ਨੂੰ ਸਦਵਾ ਕੇ ਬਸਤਰ ਧੁਆ ਲਵਾਂਗੇ |’ਪਰ ਗੁਰੂ ਜੀ ਨੇ ਕਿਹਾ ‘ਨਹੀ,ਤੁਸੀਂ ਆਪ ਹੀ ਜਾਓ ਤੇ ਇਹ ਕੰਮ ਕਰ ਲਿਆਓ |’ ਅਗੋ ਓਹ ਬੋਲੇ, ‘ਨਾ ਜੀ ! ਸਾਥੋਂ ਇਹ ਗੱਲ ਨਹੀਂ ਜੈ ਪੁਗਦੀ, ਨਾਲੇ ਜੈ ਅਸਾਂ ਹੀ ਕਪੜੇ ਧੋਣੇ ਹਨ, ਤਾਂ ਇਨ੍ਹੇ ਸਾਰੇ ਸਿੱਖ ਕਾਹਦੇ ਲਈ ਹਨ ? ‘
ਗੁਰੂ ਜੀ ਨੇ ਹੋਰਨਾਂ ਸਿੱਖਾ ਨੂੰ ਵਾਰੀ ਵਾਰੀ ਵੰਗਾਰਿਆ, ਪਰ ਕੋਈ ਨਾ ਨਿੱਤਰਿਆ | ਫੇਰ ਆਪ ਜੀ ਨੇ ਸ੍ਰੀ ਲਹਿਣਾ ਜੀ ਨੂੰ ਆਗਿਆ ਕੀਤੀ | ਓੁਹ ‘ਸਤਿਨਾਮ’ ਕਹਿ ਕੇ ਉਠੇ, ਕੱਪੜੇ ਲੈ ਕੇ ਰਾਵੀ ਤੇ ਗਏ ਅਤੇ ਇਉ ਧੋ ਲਿਆਂਦੇ ਜਿਵੇਂ ਦਿਨ ਦੇ ਚਾਨਣੇ ਧੋਈਦੇ ਹਨ |
(4) ਇਕ ਦਿਨ ਗੁਰੂ ਜੀ ਕੇਸੀ ਇਸ਼ਨਾਨ ਕਰਕੇ ਆ ਰਹੇ ਸਨ |ਆਪ ਦੇ ਹੱਥ ਵਿੱਚ ਕੈਂਹ ਦਾ ਛੰਨਾ ਸੀ, ਓੁਹ ਇਕ ਚਲ੍ਹੇ ਵਿਚ ਡਿੱਗ ਪਿਆ | ਗੁਰੂ ਜੀ ਨੇ ਵਾਰੀ ਵਾਰੀ ਆਪਣੇ ਦੋਹਾਂ ਪੁੱਤਰਾ ਨੂੰ ਕਿਹਾ ਕਿ ਛੰਨਾ ਹੀ ਹੈ ਨਾ, ਹੋਰ ਬਥੇਰੇ ਹਨ | ਨਹੀ ਟਾ ਅਸੀਂ ਕਿਸੇ ਨੂੰ ਸਦਵਾ ਕੇ ਕਢਵਾ ਦੇਂਦੇ ਹਾਂ |’ ਗੁਰੂ ਜੀ ਨੇ ਸ੍ਰੀ ਲਹਿਣਾ ਜੀ ਵੱਲ ਧਿਆਨ ਕੀਤਾ, ਓੁਹ ਝਟ ਸਣੇ-ਕੱਪੜੀ ਚਲ੍ਹੇ ਵਿਚ ਓੁਤਰੇ ਅਤੇ ਛੰਨਾ ਕੱਢ ਲਿਆਏ |
(5) ਇਕ ਵੇਰ ਗੁਰੂ ਜੀ ਨੇ ਬੜਾ ਡਰਾਉਣਾ ਰੂਪ ਧਾਰ ਲਿਆ, ਆਪ ਨੇ ਜੰਗਲੀਆਂ ਵਰਗੇ ਮੈਲੇ ਜਿਹੇ ਤੇ ਪਾਟੇ ਪੁਰਾਣੇ ਕਪੜੇ ਪਹਿਨ ਲਏ, ਲੱਕ ਨਾਲ ਛੁਰਾ ਬੰਨ੍ਹ ਲਿਆ ਅਤੇ ਕੁੱਤੇ ਮਗਰ ਲਾ ਲਏ |ਇਹ ਰੂਪ ਧਾਰ ਕੇ ਆਪ ਜੰਗਲ ਵੱਲ ਨੂੰ ਤੁਰ ਪਏ |ਇਉ ਜਾਪੇ ਕਿ ਆਪ ਸ਼ਿਕਾਰ ਖੇਡਣ ਜਾ ਰਹੇ ਹਨ ! ਕੁਝ ਸਿੱਖ ਤਾਂ ਇਹ ਰੂਪ ਵੇਖ ਕੇ ਹੀ ਡਰ ਗਏ ਅਤੇ ਕੁਝ ਪਿਛੇ ਧਰਤ ਗਏ |ਕੁਝ ਹੋਰ ਆਪ ਦੇ ਕਰੜੇ ਤੇ ਅਨੋਖੇ ਬਚਨ ਸੁਣ ਕੇ ਢੋਲ ਗਏ ਤੇ ਮੁੜ ਪਏ | ਕਈਆ ਨੇ ਕਿਹਾ,’ਗੁਰੂ ਜੀ ਮਸਤਾਨੇ ਹੋ ਗਏ ਹਨ |’
ਕੁਝ ਸਿੱਖ ਅੱਜੇ ਵੀ ਰਹੇ |ਥੋੜੀ ਦੂਰ ਗਏ ਤਾਂ ਰਾਹ ਵਿਚ ਪੈਸੇ ਖਿਲਰੇ ਪਏ ਹੋਏ ਡਿਠੇ | ਚੋਖੇ ਸਿੱਖ ਝੋਲੀਆਂ ਭਰ ਕੇ ਮੁੜ੍ਹ ਗਏ | ਹੋਰ ਅਗਾਂਹ ਗਏ, ਤਾਂ ਰਾਹ ਵਿਚ ਚਾਂਦੀ ਦੇ ਸਿੱਕੇ-ਚੁਆਨੀਆ, ਅਠਿਆਨੀਆ, ਰੁਪਏ-ਖਿਲਰੇ ਪਏ ਡਿਠੇ | ਚੋਖੇ ਸਿੱਖ ਝੋਲੀਆ ਭਰ ਕੇ ਮੁੜ ਗਏ | ਹੋਰ ਅਗੇ ਗਏ ਤਾਂ ਪਿਛਾਂਹ ਨੂੰ ਚਾਲੇ ਪਾ ਦਿੱਤੇ | ਗੁਰੂ ਜੀ ਦੇ ਨਾਲ ਲਹਿਣਾ ਜੀ ਤੇ ਦੋ ਹੋਰ ਸਿੱਖ ਜੀ ਰਹਿ ਗਏ |
ਅਗਾਂਹ ਗਏ, ਤਾਂ ਮੁਰਦਾ ਪਿਆ ਹੋਇਆ ਦਿਸਿਆ | ਇਹ ਚਿੱਟੀ ਚਾਦਰ ਨਾਲ ਢਕਿਆ ਹੋਇਆ ਸੀ | ਇਸ ਵਿਚੋਂ ਸਖ਼ਤ ਬਦਬੋ ਆ ਰਹੀ ਸੀ | ਗੁਰੂ ਜੀ ਮੁਰਦੇ ਪਾਸ ਜਸ ਖੜੋਤੇ ਅਤੇ ਕਹਿਣ ਲੱਗੇ, ‘ਇਹ ਮੁਰਦਾ ਖਾਓੁ |’ ਦੋਵੇਂ ਸਿੱਖ ਨੱਕ ਨੱਪ ਕੇ ਪਿਛਾਹ ਹੱਟ ਗਏ | ਸ੍ਰੀ ਲਹਿਣਾ ਜੀ ਝਟ ਮੁਰਦੇ ਪਾਸ ਬਹਿ ਗਏ ਅਤੇ ਚਾਦਰ ਉਤੇ ਹੱਥ ਰੱਖ ਕੇ ਕਹਿਣ ਲਗੇ,’ਸਚੇ ਪਾਤਸ਼ਾਹ !ਕਿਹੜੇ ਪਾਸਿਓ ਖਾਵਾਂ ?ਪੈਰਾ ਵੱਲੋ ਕਿ ਸਿਰ ਵੱਲੋ ?’ ਗੁਰੂ ਜੀ ਨੇ ਕਿਹਾ,’ ਵਿਚਕਾਰਿਓ, ਲੱਕ ਪਾਸੋਂ !’
ਸ਼੍ਰੀ ਲਹਿਣਾ ਜੀ ਨੇ ‘ਸਤਿ ਬਚਨ’ ਆਖ ਕੇ ਚਾਦਰ ਪਿਛਾਹ ਹਟਾਈ |ਕਿ ਵੇਖਦੇ ਹਨ ਕਿ ਚਾਦਰ ਹੇਠ ਮੁਰਦਾ ਹੈ ਈ ਨਹੀ |ਇਨ੍ਹਾ ਪ੍ਰਤਾਵਿਆ ਤੇ ਪ੍ਰੀਖਿਆਵਾਂ ਨੇ, ਸ੍ਰੀ ਲਹਿਣਾ ਜੀ ਦੀ ਨਿਸ਼ਕਾਮ ਸੇਵਾ, ਕੀਰਤ ਤੇ ਨਾਮ ਜਪਣ ਵਾਲੇ ਨਿੱਤ ਦੇ ਵਿਹਾਰ ਨੇ ਉਨ੍ਹਾ ਦੇ ਮੀਠੇ ਤੇ ਸ਼ਰਧਾ-ਭਰੇ ਸੁਭਾਅ ਨੇ, ਉਨ੍ਹਾ ਦੇ ਆਗਿਆ ਪਾਲਣ ਤੇ ਹੁਕਮ ਮੰਨਣ ਤੇ ਗੁਣ ਨੇ ਸਭ ਨੂੰ ਇਹ ਯਕੀਨ ਕਰਾ ਦਿੱਤਾ ਕਿ ਸ੍ਰੀ ਲਹਿਣਾ ਜੀ ਵਿਚ ਅਤੇ ਕੇਵਲ ਉਨ੍ਹਾ ਵਿਚ ਹੀ, ਗੁਰ-ਗੱਦੀ ਦੀ ਕਾਰ ਤੇ ਜਿਮੇਵਾਰੀਆਂ ਸੰਭਾਲਣ ਦੀ ਯੋਗਤਾ ਹੈ |
ਗੁਰੂ ਨਾਨਕ ਦੇਵ ਜੀ ਓਕ ਨਵੀਂ ਕੋਮ ਸਜਾਣੀ ਤੇ ਉਸਾਰਨੀ ਚਾਉਂਦੇ ਸਨ |ਇਹ ਕੰਮ ਬੜਾ ਲੰਬਾ ਤੇ ਕਰੜਾ ਹੁੰਦਾ ਹੈ | ਇਕ ਮਨੁੱਖੀ ਜਿੰਦਗੀ ਦਾ ਸਮਾਂ ਇਸ ਕੰਮ ਵਾਸਤੇ ਚੋਖਾ ਸਮਾਂ ਨਹੀਂ ਹੁੰਦਾ |ਇਸ ਕਰਕੇ ਗੁਰੂ ਜੀ ਨੇ ਕੋਮ-ਉਸਾਰੀ ਦਾ ਇਹ ਕੰਮ ਫੇਰ-2 ਜਮਾ ਪਲਟ ਕੇ ਉਨ੍ਹਾ ਚਿਰ ਜਾਰੀ ਰੱਖਣ ਦੀ ਵਿਓਤ ਸੋਚੀ ਜਿਨ੍ਹੇ ਚਿਰ ਵਿਚ ਨਵੀ ਰਚੀ ਕੋਮ ਪੂਰਨ ਹੈ | ਆਪਣੇ ਪੈਰਾ ਉਤੇ ਖੜੋਣ ਜੋਗੀ ਨਾ ਹੋ ਜਾਵੇ | ਇਹ ਕੰਮ ਬੜਾ ਕਰੜਾ ਤੇ ਜੁੰਮੇਵਾਰੀ ਵਾਲਾ ਸੀ, ਇਸ ਦੇ ਅਯੋਗਹਥਾ ਵਿਚ ਜਾਣ ਨਾਲ ਇਸ ਦੇ ਵਿਚੇ, ਅਧਵਾਟੇ ਤੇ ਅਧੂਰੇ ਰਹਿ ਜਾਣ ਜਾਨ ਕੁਰਾਹੇ ਮੁੜ ਪੈਣ ਦਾ ਡਰ ਸੀ | ਇਸ ਕਰਕੇ ਗੁਰੂ ਜੀ ਨੇ ਆਪਣੇ ਪਿਛੋਂ ਗੁਰੂ ਗੱਦੀ ਸੰਭਾਲਣ ਵਾਲੇ ਦੀ ਚੋਣ ਤੇ ਸਿਖਲਾਈ ਬੜੇ ਗੋਹ ਨਾਲ ਕੀਤੀ | ਭਾਈ ਇਸ ਬਾਰੇ ਕਿਸੇ ਝਗੜੇ ਜਾਂ ਸ਼ੱਕ-ਸੁਭੇ ਦੀ ਗੁੰਜਾਇਸ਼ ਨਾ ਰਹੇ | ਗੁਰੂ ਜੀ ਨੇ ਇਸ ਚੁਣੇ ਹੋਏ ਨੂੰ ਆਪਣੇ ਰੂ-ਬਰੂ ਗੁਰ-ਗੱਦੀ ਤੇ ਬਿਠਾਉਣ ਅਤੇ ਸਭ ਨੂੰ ਇਸ ਚੁਣੇ ਗਏ ਨੂੰ ਗੁਰੂ ਮੰਨਣ ਦੀ ਪੱਕੀ ਕਰਨ ਤੇ ਜਾਂਚ ਸਿਖਾਉਣ ਦਾ ਤਰੀਕਾ ਜਾਰੀ ਕੀਤਾ |
ਆਪਣੀ ਸੱਚ-ਖੰਡ ਵਾਪਸੀ ਦੇ ਸਮੇਂ ਤੋਂ ਚੋਖਾ ਚਿਰ ਪਹਿਲਾ ਆਪ ਨੇ ਸ੍ਰੀ ਲਹਿਣਾ ਜੀ ਨੂੰ ਗੁਰਿਆਈ ਦਾ ਤਿਲਕ ਲਾਉਣ ਦੀ ਰਸਮ ਅਦਾ ਕਰਨ ਦਾ ਫੈਸਲਾ ਕੀਤਾ | ਉਨ੍ਹਾ ਨੇ ਹਾੜ ਵਦੀ ੧੩ (੧੭ ਹਾੜ) ਸੰਮਤ ੧੫੯੬, ਮੁਤਾਬਕ ੧੪ ਜੂਨ ਸੰਨ ੧੫੩੯, ਨੂੰ ਸ੍ਰੀ ਲਹਿਣਾ ਜੀ ਨੂੰ ਗੁਰ-ਗੱਦੀ ਤੇ ਬਿਰਾਜਮਾਨ ਕਰਾਇਆ | ਉਨ੍ਹਾ ਦੇ ਅਗੇ ਪੰਜ ਪੈਸੇ ਤੇ ਨਰੇਲ ਰਖ ਕੇ ਮੱਥਾ ਟੇਕਿਆ, ਬਾਬਾ ਬੁਢਾ ਜੀ ਪਾਸੋਂ ਉਨ੍ਹਾ ਨੂੰ ਗੁਰਿਆਈ ਦਾ ਤਿਲਕ ਲਵਾਇਆ ਅਤੇ ਉਨ੍ਹਾ ਨੂੰ ਸ੍ਰੀ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ|ਭਾਈ ਗੁਰਦਾਸ ਜੀ ਲਿਖਦੇ ਹਨ :
ਥਾਪਿਆ ਲਹਿਣਾ ਜਾਵਂਦੇ, ਗੁਰਿਆਈ ਸਿਰਿ ਛਤ੍ਰ ਫਿਰਾਇਆ | ਜੋਤੀ ਜੋਤ ਮਿਲਾਏ ਕੈ, ਸਤਿਗੁਰੁ ਨਾਨਕਿ ਰੂਪ ਵਟਾਇਆ| ਲਖਿ ਨਾ ਕੋਈ ਸਕਈ, ਆਚਰਜੇ ਆਚਰਜੇ ਦਿਖਾਇਆ | ਕਾਇਆ ਪਲਟਿ ਸਰੂਪ ਬਣਾਇਆ ||੪੫|| (ਵਾਰ ੧)
ਫੇਰ ਗੁਰੂ ਨਾਨਕ ਜੀ ਨੇ ਆਗਿਆ ਕੀਤੀ ਕਿ ਤੁਸੀਂ ਖਡੂਰ ਚੱਲ ਰਹੋ | ਉਨ੍ਹਾ ਨੂੰ ਜੀਅ ਤਾਂ ਵਿਛੜਨ ਨੂੰ ਨਹੀ ਸੀ ਕਰਦਾ, ਪਰ ਹੁਕਮ ਦੇ ਬੱਧੇ ਚਲੇ ਗਏ |
ਗੁਰਿਆਈ ਦਾ ਸਮਾਂ – ਖਡੂਰ ਪੁੱਜ ਕੇ ਗੁਰੂ ਅੰਗਦ ਦੇਵ ਜੀ ਇੱਕ ਜੱਟ ਮਾਈ ਦੇ ਘਰ ਜਾ ਟਿਕੇ | ਉਸ ਦਾ ਨਾ ਸਤਭਰਾਈ ਸੀ | ਉਸ ਨੂੰ ਭਰਾਈ, ਵਿਰਾਈ ਤੇ ਸਭਰਾਈ ਸੀ | ਉਸ ਨੂੰ ਗੁਰੂ ਜੀ ਨੇ ਹੁਕਮ ਦਿੱਤਾ ਕਿ ਮੇਰੇ ਇਥੇ ਹੋਣ ਦੀ ਕਿਸੇ ਨੂੰ ਸੂਹ ਨਾ ਦੇਣੀ | ਇਸ ਤਰਾਂ ਇਕਾਂਤ ਵਿਚ ਰਹਿ ਕੇ ਰੋਜ ਦੀ ਕੇਵਲ ਪਾ ਕੱਚੇ ਆਟੇ ਦੀ ਅਣਚੋਪੜੀ ਰੋਟੀ ਖਾ ਕੇ ਆਪ ਭਜਨ ਬੰਦਗੀ ਵਿਚ ਲੱਗ ਪਏ |
ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੇ ਖ਼ਬਰ ਸੁਣ ਕੇ ਆਪ ਦੇ ਹਿਰਦੇ ਨੂੰ ਬੜੀ ਡੂੰਗੀ ਸੱਟ ਵੱਜੀ | ਆਪ ਗੁਪਤਵਾਸ ਵਿੱਚ ਰਹਿ ਕੇ ਆਪਣੇ ਪਿਆਰੇ ਨੂੰ ਅਤੇ ਉਸ ਪਿਆਰੇ ਦੇ ਪਿਆਰੇ (ਕਰਤਾਰਪੁਰੋ)ਹੋ ਕੇ ਦਰਸ਼ਨਾ ਲਈ ਖਡੂਰ ਆਉਂਦੀਆਂ ਅਤੇ ਗੁਰੂ ਜੀ ਦੀ ਉੱਘ-ਸੁੱਘ ਨਾ ਮਿਲਣ ਤੇ ਨਿਰਾਸ ਹੋ ਜਾਂਦੀਆ ਪੰਜ ਕੁ ਮਹੀਨੇ ਇਸਸੇ ਤਰਾਂ ਲੰਘ ਗਏ | ਫੇਰ ਕੁਝ ਉੱਘੇ ਗੁਰਸਿੱਖਾ ਨੇ ਬਾਬਾ ਜੀ ਦੀ ਭਾਲ ਕਰਕੇ ਉਨ੍ਹਾ ਨੂੰ ਪੰਥ ਦੀ ਅਗਵਾਈ ਦੀ ਕਾਰ ਸੰਭਾਲਣ ਲਈ ਪ੍ਰਾਥਨਾ ਕੀਤੀ ਜਾਵੇ |
ਗੁਰੂ ਲਾਧੋ – ਬਾਬ ਬੁੱਢਾ ਜੀ ਨੇ ਸਵੇਰ ਦੇ ਇਸ਼ਨਾਨ ਤੇ ਨਿਤ-ਨੇਮ ਮਗਰੋਂ ਅਰਦਾਸ ਕੀਤੀ ਅਤੇ ਅੰਤਰ-ਧਿਆਨ ਹੋ ਬੈਠੇ | ਉਨ੍ਹਾ ਨੂੰ ਗੁਰੂ ਜੀ ਦੇ ਗੁਪਤਵਾਸ ਦਾ ਟਿਕਾਣਾ ਸੁਝ-ਦਿਸ ਪਿਆ | ਸਭ ਸੰਗਤਾ ਰਲ ਕੇ ਮਾਈ ਵਿਰਾਹੀ (ਭਰਾਹੀ, ਸਤਭਰਾਈ) ਦੇ ਘਰ ਗਈਆ | ਬਾਬਾ ਬੁਢਾ ਜੀ ਨੇ ਗੁਰੂ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੰਗਤਾ ਵੱਲੋ ਦਰਸ਼ਨਾ ਲਈ ਬੇਨਤੀ ਕੀਤੀ | ਬੇਨਤੀ ਮੰਨ ਕੇ ਆਪ ਨੇ ਗੁਪਤਵਾਸ ਤਿਆਗ ਕੇ ਗੁਰ-ਗਦੀ ਦੀ ਕਾਰ ਤੇ ਜੁਮੇਵਾਰੀ ਸੰਭਾਲੀ | ਸੰਗਤਾ ਦੂਰੋ-ਦੂਰੋਂ ਦਰਸ਼ਨਾ ਲਈ ਆਉਣ ਲੱਗ ਪਈਆ ਅਤੇ ਖਡੂਰ ਸਾਹਿਬ ਵਿੱਚ ਕਰਤਾਰਪੁਰ ਜਿਹੀਆਂ ਰੋਣਕਾ ਲੱਗ ਗਈਆਂ |
ਗੁਰਬਾਣੀ ਤੇ ਗੁਰਸਾਖੀ– ਹੁਣ ਆਪ ਨੇ ਦਲੀਲ ਕੀਤੀ ਕਿ ਗੁਰੂ ਨਾਨਕ ਦੇਵ ਦੇਵ ਜੀ ਦੀ ਬਾਨੀ ਇਕਠੀ ਕੀਤੀ ਜਾਵੇ ਤੇ ਉਨ੍ਹਾ ਦੇ ਜੀਵਨ ਸਮਾਚਾਰ ਲਿਖੇ ਜਾਣ | ਲਿਖਾਰੀ ਲਈ ਗੁਰੁਮੁਖੀ ਅੱਖਰ ਤਾਂ ਗੁਰੂ ਨਾਨਕ ਦੇਵ ਜੀ ਦੇ ਜਗਤ ਵਿਚ ਹੁੰਦਿਆ ਹੀ ਬਣਾਏ ਗਏ ਸਨ | ਗੁਰੂ ਅੰਗਦ ਦੇਵ ਜੀ ਨੇ ਖੋਜ ਭਾਲ ਕਰਕੇ ਗੁਰਬਾਣੀ ਇਕੱਠੀ ਕੀਤੀ ਅਤੇ ਇਸ ਨੂੰ ਗੁਰਮੁਖੀ ਅੱਖਰਾ ਵਿਚ ਲਿਖਵਾਇਆ | ਨਾਲੇ ਆਪ ਤਲਵੰਡੀ (ਸ਼੍ਰੀ ਨਨਕਾਣਾ ਸਾਹਿਬ) ਸੁਲ੍ਤਾਮ੍ਪੁਰ ਆਦਿ ਥਾਵਾ ਤੋਂ ਅਤੇ ਗੁਰੂ ਜੀ ਦੇ ਟਿਕਟ ਵਰਤੀ ਸਿੱਖਾ ਤੇ ਹਰੇਕ ਇਲਾਕੇ ਦੀ ਸੰਗਤ ਤੋਂ ਪੁੱਛ-ਪੁੱਛ ਕੇ ਗੁਰੂ ਨਾਨਕ ਜੀ ਦੇ ਜੀਵਨ- ਸਮਾਚਾਰ ਲਿਖਵਾਏ | ਇਹ ਸਮਾਚਾਰ ਜੀਓੁ-ਜੀਓੁ ਮਿਲਦੇ ਗਏ ਲਿਖਤ ਵਿਚ ਲਿਆਦੇ ਗਏ | ਇਸ ਕਰਕੇ ਇਹ ਵਾਪਰਨ ਦੇ ਸਮੇਂ ਦੀ ਤਰਤੀਬ ਮੂਜਬ ਲਿਖੇ ਗਏ | ਇਸ ਤਰਾਂ ਗੁਰੂ ਨਾਨਕ ਦੇਵ ਜੀ ਦੀ ਪਹਿਲਾ ਜਨਮ-ਸਾਖੀ ਤਿਆਰ ਹੋਈ |
ਸ਼ੋਕ ਵਾਲੀ ਗੱਲ ਹੈ ਕਿ ਇਸ ਜਨਮ ਸਾਖੀ ਦਾ ਪਹਿਲਾ ਤੇ ਪ੍ਰਮਾਣਿਕ ਖਰੜਾ ਜਾਂ ਉਸ ਦਾ ਠੀਕ ਠੀਕ ਉੱਤਰ ਨਹੀ ਮਿਲਦਾ | ਇਸ ਨੂੰ ਪਹਿਲਾ ਪਿਰਥੀਏ ਤੇ ਉਸ ਦੇ ਪੁੱਤ ਮਿਹਰਬਾਨ ਨੇ ਅਤੇ ਫੇਰ ਹਿੰਦਾਲੀਆ ਨੇ ਭਨਿੰਆ ਤੋੜਿਆ ਤੇ ਗੁੰਮ ਕੀਤਾ ਅਤੇ ਇਸ ਦੇ ਥਾਂ ਹੋਰ ਜਨਮ ਸਾਖੀਆਂ ਲਿਖੀਆਂ ਤੇ ਉਨ੍ਹਾਂ ਦੇ ਲਿਖਣ ਦਾ ਸੰਮਤ ਵੀ ਗਲਤ ਪਾਇਆ | ਇਨ੍ਹਾਂ ਵਿਚੋਂ ਇਕ ਜਨਮ ਸਾਖੀ ਓੁਹ ਬਣੀ ਜੋ ਬਾਲੇ ਵਾਲੀ ਕਰਕੇ ਪ੍ਰਸਿੱਧ ਹੋਈ |
ਹੁਮਾਯੂੰ – ਸੰਮਤ ੧੫੯੭ (ਸੰਨ ੧੫੪੦) ਵਿੱਚ ਸ਼ੇਰ ਸ਼ਾਹ ਸੂਰੀ ਪਾਸੋਂ ਹਾਰ ਖਾ ਕੇ ਹੁਮਾਯੂੰ ਬਾਦਸ਼ਾਹ ਲਾਹੋਰ ਵੱਲ ਨੂੰ ਜਾ ਰਿਹਾ ਸੀ | ਓਹ ਪੀਰਾ ਫਕੀਰਾ ਦੀਆ ਅਸੀਸਾਂ ਦੁਆਈ ਪ੍ਰਾਪਤ ਕਰਨ ਦਾ ਚਾਹਵਾਨ ਸੀ | ਜਾਂਦਾ -ਜਾਂਦਾ ਜਾਨ ਓੁਹ ਬਿਆਸ ਪਰ ਹੋਇਆ, ਤਾਂ ਉਸ ਨੂੰ ਪਤਾ ਲਗਾ ਕਿ ਜਿਸ ਗੁਰੂ ਨਾਨਕ ਦੇਵ ਨੇ ਮੇਰੇ ਪਿਤਾ ਬਾਬਰ ਵਰ ਤੇ ਉਪਦੇਸ਼ ਦਿਤਾ ਸੀ, ਉਨ੍ਹਾ ਦੀ ਗਦੀ ਉਤੇ ਇਸ ਵੇਲੇ ਗੁਰੂ ਅੰਗਦ ਦੇਵ ਜੀ ਹਨ ਜੋ ਉਨ੍ਹਾ ਦੀਆਂ ਸਭ ਸ਼ਕਤੀਆਂ ਦੇ ਮਾਲਕ ਹਨ ਅਤੇ ਖਡੂਰ ਸਾਹਿਬ ਵਿਚ ਦਰਬਾਰ ਲਾਉਂਦੇ ਹਨ | ਓਹ ਗੁਰੂ ਜੀ ਦੇ ਦਰਸ਼ਨ ਲਈ ਖਡੂਰ ਸਾਹਿਬ ਪਹੁੰਚਿਆ | ਗੁਰੂ ਜੀ ਉਸ ਵੇਲੇ ਬਲਕਾ ਦੀਆਂ ਖੇਡਾਂ ਵੇਖ ਰਹੇ ਸਨ | ਬਾਦਸ਼ਾਹ ਨੇ ਉਨ੍ਹਾ ਪਾਸ ਘੋੜਾ ਜਾ ਖਲਿਹਾਰਿਆ | ਗੁਰੂ ਜੀ ਨੇ ਹੁਮਾਯੂੰ ਵੱਲ ਖਾਸ ਗਹੁ ਨਾ ਕੀਤਾ | ਉਸ ਨੂੰ ਗੁੱਸਾ ਆ ਗਿਆ | ਘੋੜੇ ਉਤੇ ਬੈਠਾ ਹੀ ਓਹ ਗੁਰੂ ਜੀ ਨੂੰ ਮਾਰਨ ਲਈ ਮਿਆਨੋਂ ਤਲਵਾਰ ਸੂਤਣ ਲੱਗਾ | ਗੁਰੂ ਜੀ ਨੇ ਹੱਸ ਕੇ ਕਿਹਾ, ‘ਬਾਦਸ਼ਾਹ ! ਜਿਹੜੀ ਤਲਵਾਰ ਤੂੰ ਫਕੀਰਾਂ ਤੇ ਖਿਚਣ ਲਗਾ ਹੈ, ਇਹ ਸ਼ੇਰ ਸ਼ਾਹ ਦੇ ਟਾਕਰੇ ਵੇਲੇ ਕਿਥੇ ਸੀ | ?’
ਹੁਮਾਯੂੰ ਸ਼ਰਮਿੰਦਾ ਹੋ ਗਿਆ | ਓਹ ਘੋੜੇ ਤੋਂ ਉਤਰਿਆ | ਉਸ ਨੇ ਗੁਰੂ ਜੀ ਨੂੰ ਨਮਸਕਾਰ ਕੀਤਾ ਅਤੇ ਉਨ੍ਹਾਂ ਤੋਂ ਮਾਫ਼ੀ ਮੰਗੀ | ਫੇਰ ਉਸ ਨੇ ਅਸ਼ੀਰਵਾਦ ਜਾਂ ਵਰ ਅਸੀਸ ਲਈ ਬੇਨਤੀ ਕੀਤੀ | ਗੁਰੂ ਜੀ ਨੇ ਉਸ ਨੂੰ ਸੱਚ ਅਤੇ ਧਰਮ-ਨਿਆਂ ਦਾ ਉਪਦੇਸ਼ ਦਿੱਤਾ ਅਤੇ ਆਸ਼ੀਰਵਾਦ ਦੇ ਕੇ ਵਿਦਾ ਕੀਤਾ !
ਸ਼ਿਵਨਾਥ ਤਪਾ – ਖਡੂਰ ਸਾਹਿਬ ਵਿੱਚ ਜੋਗੀਆ ਦਾ ਇਕ ਮੱਠ ਜਾਨ ਟਿਕਾਣਾ ਸੀ | ਉਸ ਮੱਠ ਜਾਂ ਟਿਕਾਣਾ ਸੀ | ਉਸ ਮੱਠ ਦਾ ਵਡਾ ਜੋਗੀ ਸੀ ਸ਼ਿਵਨਾਥ | ਇਹ ਗੁਰੂ ਅੰਗਦ ਦੇਵ ਜੀ ਨਾਲ ਅੰਦਰੋ ਈਰਖਾ ਤੇ ਵੇਰ ਰੱਖਦਾ ਸੀ ਕਿਓੁ ਕਿ ਉਨ੍ਹਾਂ ਦੇ ਉਪਦੇਸ਼ ਸਿੱਖਿਆ ਦੇ ਕਾਰਨ ਲੋਕੀ ਉਸ ਦੀ ਮਾਨਤਾ ਕਰਨੋਂ ਹਟਦੇ ਜਾਂਦੇ ਸਨ | ਭਾਣਾ ਕਰਤਾਰ ਦਾ, ਇਕ ਸਾਲ ਡਾਢੀ ਔੜ ਲੱਗ ਗਈ | ਲੋਕ ਬੜੇ ਘਬਰਾਏ | ਜੋਗੀ ਨੂੰ ਮੋਕਿਆ ਮਿਲ ਗਿਆ ਲੋਕਾ ਨੂੰ ਗੁਰੂ ਜੀ ਦੇ ਵਿਰੁੱਧ ਕਰਨ ਦਾ |ਓਹ ਲੋਕਾ ਨੂੰ ਕਹੀਣ ਲੱਗਾ, ‘ਮੀਹ ਕਿ ਪਵੇ ? ਇਥੇ ਤਾਂ ਅਨਰਥ ਹੋ ਰਿਹਾ ਹੈ | ਇਥੇ ਇਕ ਗ੍ਰਿਹਸਤੀ ਆਦਮੀ ਗੁਰੂ ਬਣਿਆ ਬੈਠਾ ਹੈ ਅਤੇ ਮੱਥੇ ਟਿਕਾਉਂਦਾ ਹੈ | ਇਸ ਕਰਕੇ ਹੀ ਇੰਦਰ ਦੇਵਤਾ ਗੁੱਸੇ ਹੈ | ਜੈ ਤੁਸੀਂ ਉਸ ਨੂੰ ਪਿੰਡੋਂ ਬਾਹਰ ਕੱਢ ਦਿਓੁ, ਤਾਂ ਮੈ ਮੀਹ ਪੁਆ ਦਿਆਗਾਂ | ਉਸ ਨੂੰ ਕਹੁ ਕਿ ਦੇ ਪੀਰੀ ਪਲੇ ਹੈ ਸੁ ਤਾਂ ਮੀਹ ਪੁਆਏ, ਨਹੀ ਤਾਂ ਏਥੋਂ ਚਲਿਆ ਜਾਵੇ | ਉਸ ਦੇ ਨਿਕਲਣ ਦੇ ਦੇਰ ਹੈ ਕਿ ਮੀਹ ਖਾਰੀ ਛੱਜੀ ਵਰੇਗਾ | ਮੀਹ ਤਾਂ ਮੇਰੀ ਮੁੱਠ ਵਿਚ ਹੈ |’ ਲੋਕੀ ਘਬਰਾਏ ਹੋਏ ਸਨ | ਓਹ ਜੋਗੀ ਦੇ ਝਾਸੇਂ ਵਿੱਚ ਵਿਚ ਆ ਗਏ | ਓੁਹ ਜਾ ਕੇ ਗੁਰੂ ਜੀ ਕਹਿਣ ਲੱਗੇ – ‘ਗੁਰੂ ਜੀ ! ਔੜ ਨਲ ਤਬਾਹ ਹੋ ਰਹੇ ਹਾਂ, ਮੀਹ ਪਵਾਓੁ | ‘ਗੁਰੂ ਜੀ – ‘ਭਲਿਓ ਪੁਰਸ਼ੋ ! ਮੀਹ ਤਾਂ ਮਾਲਕ ਦੇ ਹੱਥ ਵੱਸ ਹੈ | ਓੁਹ ਵਰਸਾਵੇਗਾ, ਪਰ ਜਦੋ ਉਸ ਨੂੰ ਮਨਜ਼ੂਰ ਹੋਵੇਗਾ | ‘ਜੱਟ ਆਖਣ ਲਗੇ – ‘ਗੁਰੂ ਜੀ, ਖਰੀ ਗੱਲ ਇਹ ਜੇ, ਜਾਂ ਤਾਂ ਮੀਹ ਪਵਾਓੁ, ਨਹੀ ਤਾਂ ਏਥੋਂ ਚਲੇ ਜਾਓ | ਤੁਹਾਡੇ ਜਾਣ ਮਗਰੋਂ ਮੀਹ ਪਵੇਗਾ ਤਪਾ ਤਪਾ ਜੁੰਮਾ ਲੈਂਦਾ ਹੈ |’
ਗੁਰੂ ਜੀ – ‘ਚੰਗਾ ਭਾਈ, ਜੈ ਸਾਡੇ ਏਥੋਂ ਗਿਆ ਮੀਹ ਪੈ ਜਾਵੇ ਤੇ ਤੁਹਾਡਾ ਭਲਾ ਹੋ ਜਾਵੇ, ਤਾਂ ਮੈਂ ਤਿਆਰ ਹਾਂ ‘|
ਗੁਰੂ ਜੀ ਸੰਗਤਾ ਸਮੇਤ ਖਡੂਰ ਸਾਹਿਬ ਚਲੇ ਗਏ ਅਤੇ ਖਾਨ-ਰਜਾਦੇ ਦੀ ਜੂਹ ਵਿੱਚ ਜਾ ਬੈਠੇ | ਓਧਰ ਤਪੇ ਦੇ ਭਾ ਦੀ ਬਣ ਗਈ | ਲੋਕੀ ਕਹਿਣ, ਛੇਤੀ ਕਰ, ਪਵਨ ਮੀਂਹ ਨਾ ਪਿਆ | ਅੱਠ ਦਿਨ ਬੀਤ ਗਏ | ਜੋਗੀ ਆਲੇ ਕੋਡੀ ਕਰਦਾ ਰਿਹਾ, ਪਰ ਜੱਟ ਕਾਹਲੇ ਪੈ ਗਏ |
ਉਨ੍ਹੇ ਚਿਰ ਨੂੰ ਸ੍ਰੀ ਅਮਰਦਾਸ ਜੀ ਬਾਸਰਕੇ ਤੋਂ ਗੁਰੂ ਜੀ ਦੇ ਦਰਸ਼ਨਾ ਲਈ ਖਡੂਰ ਸਾਹਿਬ ਆਏ | ਜਦ ਉਨ੍ਹ੍ਮ ਨੂੰ ਸਾਰੀ ਗੱਲ ਦਾ ਪਤਾ ਲੱਗਾ, ਤਾਂ ਓੁਹ ਬਹੁਤ ਦੁੱਖੀ ਹੋਏ | ਉਨ੍ਹਾ ਨੇ ਜੱਟਾ ਨੂੰ ਕਿਹਾ- ‘ ਤੁਸਾਂ ਗੁਰੂ ਜੀ ਨੂੰ ਕੱਢਣ ਵਿੱਚ ਵਡਾ ਪਾਪ ਕਮਾਇਆ ਹੈ | ਓੁਹ ਸਭ ਸ਼ਕਤੀਆ ਦੇ ਮਾਲਕ ਹਨ | ਇਹ ਤਪਾ ਪਖੰਡੀ ਹੈ | ਤੁਸੀਂ ਸਾਰੇ ਇਕ ਮਨ ਹੋ ਕੇ, ਗੁਰੂ ਜੀ ਦਾ ਧਿਆਨ ਧਾਰ ਕੇ, ਆਖੋ ਧੰਨ ਗੁਰੂ ਅੰਗਦ ਦੇਵ ! ਧੰਨ ਗੁਰੂ ਅੰਗਦ ਦੇਵ ! ਉਨ੍ਹਾ ਦੇ ਨਾਂ ਵਿਚ ਬਰਕਤ ਹੈ | ਮੀਹ ਪੈ ਜਾਵੇਗਾ |
ਲੋਕਾ ਨੇ ਅਜਿਹਾ ਹੀ ਕੀਤਾ | ਕੁਝ ਚਿਰ ਮਗਰੋਂ ਨੀਲਾ ਆਕਾਸ਼ ਕਾਲੇ-ਕਾਲੇ ਬੱਦਲਾ ਨਾਲ ਕੱਜਿਆ ਗਿਆ | ਕਿਣ-ਮਿਣ ਹੋਣ ਲੱਗ ਪਈ ਅਤੇ ਫਿਰ ਮੋਹਲੇਧਾਰ ਵਰਖਾ ਸ਼ੁਰੂ ਹੋ ਗਈ | ਔੜ ਹਟ ਗਈ | ਦੁਨੀਆਂ ਵੱਸ ਪਈ |
ਮੀਹ ਵਰਾਇਆ ਵੇਖ ਕੇ ਜੱਟ ਭੂਏ ਆ ਗਏ | ਓੁਹ ਹੁਣ ਜੋਗੀ ਦੇ ਉਦਾਲੇ ਜਾ ਹੋਏ ਅਤੇ ਕਹਿਣ ਲਗੇ, ‘ ਨਿਕਲ ਜਾ, ਪਾਪੀਆ ਸਾਡੇ ਪਿੰਡੋਂ ! ਤੇਰੇ ਕਰਕੇ ਹੀ ਮੀਹ ਨਹੀ ਸੀ ਪੈਂਦਾ | ਤੂੰ ਸਾਥੋਂ ਵਡੀ ਭੁੱਲ ਵੀ ਕਰਵਾਈ ਤੇ ਮੀਹ ਨਾ ਵਰਾਇਆ | ਚਲ ਦੂਰ ਹੋ ਜਾ ਪਖੰਡੀਆਂ !’ ਇਹ ਆਖ ਕੇ ਓੁਹ ਜੋਗੀ ਨੂੰ ਧੱਕੇ ਮਾਰਨ ਲੱਗ ਪਏ | ਧੱਕੇ ਧੋੜੇ ਦੇਂਦੇ ਅਤੇ ਖੇਤਾ ਵਿਚ ਦੀ ਘਸੀਟਦੇ ਓੁਹ ਉਥੇ ਪਿਆ-ਪਿਆ ਹੀ ਮਰ ਗਿਆ |
ਤੁਹਾਨੂੰ ਆਪਣਾ ਦਿਲ ਵੱਡਾ ਸਾਰਾ ਕਰਨਾ ਚਾਹੀਦਾ ਹੈ, ਮਾੜਿਆ ਨਾਲ ਚੰਗੇ ਹੋ ਕੇ ਵਰਤਣਾ, ਬੁਰੇ ਦਾ ਵੀ ਭਲਾ ਕਰਨਾ, ਅਪਰਾਧੀ ਨੂੰ ਮਾਫ਼ ਕਰਨਾ ਤੇ ਉਨ੍ਹਾ ਨੂੰ ਸਿੱਧੇ ਠੀਕ ਰਾਹੇ ਪਾਉਣਾ ਅਤੇ ਕਰਤਾਰ ਦੇ ਭਾਣੇ ਨੂੰ ਸਦਾ ਮੀਠਾ ਕਰਕੇ ਮੰਨਣਾ, ਸਿਖੀ ਇਹ ਕੁਝ ਸਿਖਾਉਂਦੀ ਹੈ | ਅਗਾਂਹ ਲਈ ਸੋਘਿਆ ਰਹਿਣਾ |’
ਓੁਧਰੋ ਖਡੂਰ ਦੇ ਜਿਮੀਦਾਰ ਗੁਰੂ ਜੀ ਪਾਸ ਆ ਪਹੁੰਚੇ | ਉਨ੍ਹਾ ਨੇ ਕਿਹਾ – ‘ਸਾਥੋਂ ਭੁੱਲ ਹੋ ਗਈ ਜੋ ਅਸਾਂ ਤਪੇ ਦੇ ਝਾਂਸੇ ਵਿਚ ਆ ਕੇ ਤੁਹਾਨੂੰ ਖੇਚਲ ਪਾਈ ਏਥੇ ਆ ਟਿਕਣ ਦੀ | ਓੁਹ ਭੁਲ ਭਖਸ਼ਾਓ | ਫੇਰ ਅਰਦਾਸ ਕਰੋ ਕਿ ਵਾਹਿਗੁਰੂ ਤਪੇ (ਜੋਗੀ) ਦੀ ਆਤਮਾ ਤੇ ਰਹਿਮ ਕਰੇ | ਵਡਾ ਸਾਰਾ ਜੱਗ ਕਰੋ, ਸਭ ਗਰੀਬ-ਗੁਰਬੇ ਤੇ ਸਾਧਾਂ-ਸੰਤਾ ਨੂੰ ਛਕਾਓ ਰਜਾਓ ਅਤੇ ਰਲ ਕੇ ਅਰਦਾਸ ਕਰੋ | ਇਹ ਕੁਝ ਕਰ ਲਵੋਗੇ ਤਾਂ ਅਸੀਂ ਆ ਜਾਵਾਂਗੇ | ਜਿਮੀਦਾਰਾਂ ਨੇ ਹੁਕਮ ਮੰਨ ਕੇ ਇਵੇਂ ਹੀ ਕੀਤਾ | ਗੁਰੂ ਜੀ ਵਾਪਸ ਖਡੂਰ ਸਾਹਿਬ ਚਲੇ ਗਏ | ਉਥੋਂ ਦੇ ਜਿਮੀਦਾਰ ਮਗਰੋਂ ਵੀ ਸਾਲ ਦੇ ਸਾਲ ਉਥੇ ਜੱਗ ਕਰਦੇ ਰਹੇ |
ਚੋਧਰੀ ਬਖਤਾਵਰ – ਸੰਮਤ ੧੬੦੩ ਦੇ ਕਰੀਬ ਗੁਰੂ ਅੰਗਦ ਦੇਵ ਜੀ ਨੇ ਇਕ ਛੋਟਾ ਜਿਹਾ ਸਫਰ ਕੀਤਾ | ਵੈਰੋਵਾਲ ਲਾਗੋਂ ਬਿਆਸ ਪਾਰ ਹੋ ਕੇ ਪਿੰਡੋਂ-ਪਿੰਡ ਡੇਰਾ ਲਾਉਂਦੇ ਤੇ ਪ੍ਰਚਾਰ ਕਰਦੇ ਕਰਦੇ ਆਪ ਸੁਲਤਾਨਪੁਰ ਗਏ | ਫੇਰ ਸਤਿਨਾਮ ਦਾ ਉਪਦੇਸ਼ ਦੇਂਦੇ-ਦੇਂਦੇ ਓੁਹ ਸਤਲੁਜ ਪਾਰ ਹੋ ਕੇ ਮਾਲਵੇ ਵਿਚ ਗਏ | ਮਾਲਵੇ ਵਿਚ ਓੁਹ ਪ੍ਰਚਾਰ ਕਰਕੇ ਹਰੀਕੇ ਆ ਠਹਿਰੇ | ਉਥੇ ਇਕ ਦਿਨ ਉਥੋਂ ਦਾ ਚੋਧਰੀ ਬਖਤਾਵਰ ਆਪ ਦੇ ਦਰਸ਼ਨ ਕਰਨ ਆਇਆ | ਓਹ ੭੦-੭੨ ਪਿੰਡਾ ਦਾ ਮਾਮਲਾ ਭਰਦਾ ਸੀ ਅਤੇ ਬਹੁਤ ਹੰਕਾਰੀ ਸੀ | ਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਉਸ ਨੇ ਮੱਥਾ ਟੇਕਿਆ ਤੇ ਨਾ ਹੀ ਨਮਸਕਾਰ ਕੀਤਾ, ਸੰਗੋ ਰਵਾ-ਰਵੀ ਗੁਰੂ ਜੀ ਦੇ ਪਲੰਗ ਉਤੇ ਸਿਰਾਣੇ ਤੇ ਹੋ ਜਾ ਬੈਠਾ |
ਸਿੱਖਾ ਤੇ ਸਹਿਨਸ਼ੀਲਤਾ ਦੇ ਪੁੰਜ ਗੁਰੂ ਅੰਗਦ ਦੇਵ ਜੀ ਹੱਸ ਪਏ | ਫੇਰ ਆਪ ਨੇ ਉਪਦੇਸ਼ ਦੇ ਉਸ ਦਾ ਹੰਕਾਰ ਦੂਰ ਕੀਤਾ | ਉਸ ਨੂੰ ‘ਮਿਠਤੁ ਨੀਵੀ, ਤੇ ਨਿਵੈ ਸੁ ਗਉਰਾ ਹੋਇ’ ਦਾ ਸਬਕ ਸਿਖਾਇਆ | ਉਸ ਦੀਆਂ ਅਖੀਆਂ ਖੁਲ੍ਹ ਗਈਆਂ, ਹੰਕਾਰ ਨਾ ਮਘ ਰਿਹਾ ਹਿਰਦਾ ਸ਼ਾਂਤ ਹੋ ਗਿਆ ਤੇ ਓੁਹ ਗੁਰੂ ਜੀ ਦਾ ਸਿੱਖ ਬਣ ਗਿਆ |
ਰੱਬ ਦਾ ਭਾਣਾ ਮੰਨੋਂ – ਖਡੂਰੋਂ ਤਿੰਨ-ਕੁ ਕੋਹ ਤੇ ਭਾਈ ਜੀਵਾਂ ਨਾਂ ਦਾ ਇਕ ਗੁਰਸਿੱਖ ਰਹਿੰਦਾ ਸੀ | ਓੁਹ ਹਰ ਰੋਜ ਸਵੇਰੇ ਗੁਰੂ ਕੇ ਲੰਗਰ ਦਹੀਂ ਤੇ ਖਿਚੜੀ ਪਹੁਚਾਇਆ ਕਰਦਾ ਸੀ | ਇਹ ਨੇਮ ਉਸ ਨੇ ਸਾਰੀ ਉਮਰ ਨਿਬਾਇਆ | ਉਸ ਦੇ ਬਾਅਦ ਉਸ ਦੀ ਇਹ ਸੇਵਾ ਉਸਦੀ ਧੀ ਜਵਾਈ ਨੇ ਸੰਭਾਲੀ | ਇਕ ਦਿਨ ਜਦ ਓੁਹ ਦਹੀਂ ਖਿਚੜੀ ਲੈ ਕੇ ਤੁਰਨ ਲੱਗੀ, ਤਾਂ ਜ਼ੋਰ ਦੀ ਹਨੇਰੀ ਵਗਣ ਲੱਗ ਪਈ | ਹਨੇਰੀ ਹਟਣ ਵਿਚ ਨਾ ਆਵੇ | ਜਿਵਾਈ ਨੇ ਕਰਤਾਰ ਅਗੇ ਅਰਦਾਸ ਕੀਤੀ ਕਿ ਹਨੇਰੀ ਹਟ ਜਾਵੇ, ਤਾਂ ਜੁ ਮੈਂ ਸਮੇਂ ਸਿਰ ਦਹੀਂ ਤੇ ਖਿਚੜੀ ਗੁਰੂ ਕੇ ਲੰਗਰ ਵਿੱਚ ਪੁਚਾ ਸਕਾ | ਕੁਦਰਤ ਰੱਬ ਦੀ ਹਨੇਰੀ ਹਟ ਗਈ, ਜਿਵਾਈ ਦਹੀਂ ਖਿਚੜੀ ਲੈ ਕੇ ਖਡੂਰ ਜਾ ਪੁੱਜੀ |
ਉਸ ਦਿਨ ਗੁਰੂ ਜੀ ਨੇ ਦਹੀਂ ਖਿਚੜੀ ਛਕਣੋਂ ਨਾਂਹ ਕਰ ਦਿੱਤੀ ਜਾ ਜਿਵਾਈ ਨੇ ਕਾਰਨ ਪੁੱਛਿਆ, ਤਾਂ ਗੁਰੂ ਜੀ ਬੋਲੇ ‘ਪੁੱਤਰੀ ! ਤੂੰ ਰੱਬ ਦੀ ਰਜ਼ਾ ਵਿੱਚ ਦਖਲ ਦਿਤਾ ਹੈ, ਇਹ ਤੂੰ ਮਾੜੀ ਗਲ ਕੀਤੀ | ਸਾਨੂੰ ਸਦਾ ਪਿਤਾ ਪ੍ਰਮਾਤਮਾ ਦੀ ਆਗਿਆ ਵਿਚ ਰਹਿਣਾ ਚਾਹਿਦਾ ਹੈ ਅਤੇ ਜੋ ਓਹ ਕਰੇ, ਉਸ ਨੂੰ ਉਸ ਦਾ ਖ਼ੁਸ਼ਾ ਜਾਂ ਭਾਣਾ ਜਾਣ ਕੇ ਭਲਾ ਮੰਨਣਾ ਚਾਹੀਦਾ ਹੈ |’ ਇਸ ਹਨੇਰੀ ਨੇ ਵੀ ਕਈਆ ਜੀਆਂ ਦਾ ਭਲਾ ਕਰਨਾ ਸੀ ! ਗੁਰਸਿਖ ਨੂੰ ਰਬ ਦਾ ਭਾਣਾ ਖੁਸ਼ੀ ਖੁਸ਼ੀ ਮੰਨਣਾ ਚਾਹੀਦਾ ਹੈ |’ ਜਿਵਾਈ ਤੇ ਹੋਰ ਸਿੱਖਾ ਨੇ ਗੁਰੂਸਿੱਖੀ ਦਾ ਇਹ ਅਸੂਲ ਚੰਗੀ ਤਰਾਂ ਸਮਝ ਲਿਆ, ਪੱਲੇ ਬੰਨ੍ਹ ਲਿਆ ਅਤੇ ਹਮੇਸ਼ਾ ਹੀ ਇਸ ਦੀ ਪਾਲਣਾ ਕਰਨ ਦਾ ਪ੍ਰਣ ਲਿਆ |
ਸਰੀਰਕ ਕਸਰਤ – ਗੁਰੂ ਜੀ ਸਿੱਖਾ ਦੇ ਨਾ ਕੇਵਲ ਮਨਾ ਤੇ ਆਤਮਾ ਨੂੰ ਹੀ, ਸਗੋਂ ਸਰੀਰਾ ਨੂੰ ਵੀ ਨਰੋਏ ਤੇ ਬਲਵਾਨ ਬਣਉਣਾ ਚਾਉਂਦੇ ਸਨ | ‘ਨਰੋਏ ਬਲਵਾਨ ਸਰੀਰ ਵਿਚ ਨਰੋਆ ਬਲਵਾਨ ਮਨ (ਦਿਮਾਗ) ਹੋਵੇ ਅਤੇ ਦੋਹਾਂ ਨੂੰ ਠੀਕ ਸਮੇਂ ਸਿਰ ਵਰਤ ਚਲਾਉਣ ਵਾਲੀ ਨਰੋਈ ਤੇ ਤੇ ਬਲਵਾਨ ਆਤਮਾ ਹੋਵੇ, ਇਹ ਸੀ ਆਪ ਦਾ ਸਿਧਾਂਤ | ਇਸ ਕਰਕੇ ਆਪ ਦੇ ਲੰਗਰ ਵਿੱਚ ਘਿਆਲੀ ਖੀਰ ਬਣਦੀ ਤੇ ਵਰਤਾਈ ਜਾਂਦੀ ਸੀ | ਇਸ ਆਸ਼ੇ ਨੂੰ ਮੁੱਖ ਰੱਖ ਕੇ ਓਹ ਲਹੁਦੇ ਪਹਿਰ ਗੱਬਰੂਆਂ ਦੀਆਂ ਕਸਰਤਾ ਕਰਵਾਇਆ ਕਰਦੇ ਸਨ | ਆਪ ਉਨ੍ਹਾ ਦੇ ਘੋਲ ਵੀ ਕਰਵਾਇਆ ਤੇ ਵੇਖਿਆ ਕਰਦੇ ਸਨ | ਉਸ ਭਲਵਾਨੀ ਅਖਾੜੇ ਦੀ ਥਾਂ ਮਗਰੋਂ ਗੁਰੂਦਆਰਾ ‘ਮੱਲ ਅਖਾੜਾ’ ਬਣਿਆ |
ਸੱਚ-ਖੰਡ ਵਾਪਸੀ – ਆਪਣੀ ਸੱਚ-ਖੰਡ ਵਾਪਸੀ ਦਾ ਸਮਾਂ ਆਇਆ ਵੇਖ ਕੇ ਗੁਰੂ ਅੰਗਦ ਦੇਵ ਜੀ ਨੇ ਚੇਤ ਸੁਦੀ ੪ (੩ ਵੈਸਾਖ), ਸੰਨ ੧੬੦੯ ਮੁਤਾਬਿਕ ੨੯ ਮਾਰਚ ਸੰਨ ੧੫੫੨ ਨੂੰ ਸ੍ਰੀ ਅਮਰਦਾਸ ਜੀ ਅੱਗੇ ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋ ਉਨ੍ਹਾ ਨੂੰ ਗੁਰਿਆਈ ਦਾ ਤਿਲਕ ਲੁਵਾਇਆ, ਇਸ ਮਗਰੋਂ ਉਸੇ ਦਿਨ ਆਪ ਜੋਤੀ-ਜੋਤ ਸਮਾਂ ਗਏ |

Leave a Reply

Your email address will not be published. Required fields are marked *

News You Missed