(ਬੇਨਤੀ – ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ | ਸਿੱਖ ਇਤਹਾਸ ਬਹੁਤਾਤ ਹੋਣ ਕਰਕੇ ਸਾਡੇ ਕੋਲ ਅਜੇ ਜਾਣਕਾਰੀ ਦੀ ਕਮੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੇਹਰ ਰਹੀ ਤਾਂ ਸਭ ਇਤਹਾਸ ਸੁੱਧ ਰੂਪੀ ਸਨਮੁੱਖ ਕਰਾਗੇ |)


ਜਨਮ – ਸ੍ਰੀ ਗੁਰੂ ਅਮਰਦਾਸ ਜੀ ਨੇ ਵੈਸਾਖ ਸੁਦੀ ੧੪ ਸੰਮਤ ੧੪੩੬ ਨੂੰ ਅਰਥਾਤ ਸੰਮਤ ੧੫੩੬ ਦੇ ਵੈਸਾਖ ਦੀ ਪੁੰਨਿਆ (ਪੂਰਨਮਾਸ਼ੀ) ਤੋਂ ਇਕ ਦਿਨ ਪਹਿਲਾਂ, ਅਵਤਾਰ ਧਾਰਿਆ | ਉਸ ਦਿਨ ਜੇਠ ਮਹੀਨੇ ਦੀ ੮ ਤਰੀਕ ਸੀ | ਅੰਗਰੇਜ਼ੀ ਸਾਲ ਮੂਜਬ ਉਸ ਦਿਨ ਸੰਨ ੧੪੭੯ ਦੇ ਮਈ ਮਹੀਨੇ ਦੋ ਪੰਜ ਤਰੀਕ ਸੀ | ਇਸ ਕਰ ਕੇ ਸ੍ਰੀ ਗੁਰੂ ਅਮਰਦਾਸ ਜੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲੋਂ ਦਸ ਸਾਲ ਅਤੇ ਪੰਦਰਾਂ ਕੁ ਦਿਨ ਛੋਟੇ ਸਨ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨਾਲੋਂ ੨੫ ਕੁ ਵਰ੍ਹੇ ਵੱਡੇ ਸਨ|
ਜਨਮ ਨਗਰੀ – ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਬਾਸਰਕੇ ਪਿੰਡ (ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ)ਵਿਚ ਹੋਇਆ | ਇਹ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਚਾਰ ਕੁ ਮਿਲ ਪਛੱਮ ਵੱਲ ਅਤੇ ਛੇਹਰਟਾ ਸਾਹਿਬ ਰੇਲਵੇ ਸਟੇਸ਼ਨ ਤੋਂ ਸ੍ਰੀ ਅਮਰਦਾਸ ਜੀ ਤਿਨ ਕੁ ਮੀਲ ਦੱਖਣ-ਪਛੱਮ ਵੱਲ ਹੈ |
ਮਾਤਾ-ਪਿਤਾ – ਆਪਦੇ ਪਿਤਾ ਦਾ ਨਾਂ ਸ੍ਰੀ ਤੇਜ ਭਾਨ ਸੀ |ਓੁਹ ਭਲਾ ਖੱਤਰੀ ਬਰਾਦਰੀ ਵਿਚੋਂ ਸਨ | ਆਪ ਦੀ ਮਾਤਾ ਦਾ ਨਾਂ ਮਾਤਾ ਸੁਲੱਖਣੀ (ਲਖਮੀ) ਜੀ ਸੀ | ਇਹ ਦੋਵੇ ਵੈਸਨੂੰ ਧਰਮ ਦੇ ਅਨੁਸਾਰੀ ਅਤੇ ਬੜੇ ਧਰਮਕ ਤੇ ਉਚੇ ਸੁੱਚੇ ਜੀਵਨ ਵਾਲੇ ਸਨ | ਉਨ੍ਹਾਂ ਦੇ ਅਸਰ ਹੇਠ ਸ੍ਰੀ ਅਮਰਦਾਸ ਵਿਚ ਵੀ ਮੁੱਢ ਤੋਂ ਧਾਰਮਿਕ ਰੂਚੀ ਪੈਦਾ ਹੋਈ ਤੇ ਵਧੀ | ਸ੍ਰੀ ਤੇਜ ਭਾਨ ਜੀ ਵਾਹੀ ਅਤੇ ਦੁਕਾਨਦਾਰੀ ਕਰਦੇ ਸਨ | ਸੁਭਾਅ ਦੇ ਨਿਘੇ ਅਤੇ ਮਿੱਠੇ ਸਨ, ਵਰਤੋਂ-ਵਿਹਾਰ ਵਿੱਚ ਸੱਚੇ ਖਰੇ ਸਨ | ਇਸ ਕਰ ਕੇ ਬਰਾਦਰੀ ਤੇ ਆਂਢ-ਗੁਆਂਢ ਵਿਚ ਉਨ੍ਹਾਂ ਨੂੰ ਚੋਖਾ ਮਨ ਪ੍ਰਾਪਤ ਸੀ | ਜਦ ਸ੍ਰੀ ਅਮਰਦਾਸ ਜੀ ਜਵਾਨ ਹੋਏ, ਤਾਂ ਆਪ ਨੇ ਪਿਤਾ ਦਾ ਕੰਮ ਸੰਭਾਲ ਕਰਦੇ ਸਨ | ਸ੍ਰੀ ਤੇਜ ਭਾਨ ਆਪਣਾ ਸਾਰਾ ਸਮਾਂ ਧਰਮ ਤੇ ਪੂਜਾ ਪਾਠ ਵਿਚ ਖਰਚ ਕਰਨ ਤੇ ਸਿੱਧ ਅਵਸਥਾ ਸਿਧ ਅਵੱਸਥਾ ਵਿੱਚ ਰਹਿਣ ਲੱਗ ਪਏ |
ਵਿਆਹ ਤੇ ਸੰਤਾਨ – ਸ੍ਰੀ ਅਮਰਦਾਸ ਜੀ ਦਾ ਵਿਆਹ ੧੧ ਮਾਘ ਸੰਮਤ ੧੫੫੯ ਨੂੰ ਸ੍ਰੀ ਦੇਵੀ ਬਹਿਲ ਖੱਤਰੀ ਦੀ ਸਪੁੱਤਰੀ ਸ੍ਰੀ ਰਾਮ ਕੌਰ ਜੀ ਨਾਲ ਹੋਇਆ | ਵਿਆਹ ਵੇਲੇ ਆਪ ਜੀ ਦੀ ਉਮਰ ਪੋਣੇ ਕੁ ਚਵ੍ਹੀ ਵਰ੍ਹੇ ਦੀ ਸੀ | ਉਨ੍ਹਾਂ ਦੀ ਕੁੱਖੋਂ ਦੇ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਜੀ ਤੇ ਬੀਬੀ ਬਾਣੀ ਜੀ ਪੈਦਾ ਹੋਈਆਂ |


ਗੁਰ-ਮਿਲਾਪ ਦੀ ਤਾਂਘ – ਆਪਣੇ ਪਿਤਾ ਵਾਂਙ ਸ੍ਰੀ ਅਮਰਦਾਸ ਜੀ ਵੈਸ਼ਨੂੰ ਮੱਤ ਦੇ ਅਨੁਸਾਰੀ ਸਨ | ਆਪ ਧਰਮ ਦੀ ਕਿਰਤ, ਦਾਨ-ਪੁੰਨ, ਜਪ-ਤਪ ਅਤੇ ਸੰਤ-ਸੇਵਾ ਕਰਨ ਵਾਲੇ ਸਨ | ਕਠਨ ਤਾਪ ਸਾਧ-ਸਾਧ ਕੇ ਆਪ ਮਨ ਨੂੰ ਵੱਸ ਵਿੱਚ ਕਰਨ ਦੇ ਜਤਨ ਕਰਦੇ ਹੁੰਦੇ ਸਨ | ਓੁਹ ਸਾਲ ਦੇ ਸਾਲ ਗੰਗਾ ਦੀ ਯਾਤਰਾ ਕਰਨ ਲਈ ਜਇਆ ਕਰਦੇ ਸਨ |


ਸੰਮਤ ੧੪੯੭ ਦੇ ਚੜ੍ਹਦੇ ਅੱਸੂ ਦੇ ਲਗਭਗ ਵੀਹਵੀਂ ਯਾਤਰਾ ਤੋਂ ਵਾਪਸ ਆਉਂਦਿਆ ਨੂੰ ਇਕ ਬ੍ਰਰਮਚਾਰੀ ਸਾਧ ਆਪ ਨੂੰ ਮਿਲਿਆ | ਦੋਹਾਂ ਦਾ ਪਰਸਪਰ ਪ੍ਰੇਮ ਪੈ ਗਿਆ ਤੇ ਦੋਵੇ ਇੱਕਠੇ ਸਫਰ ਕਰਦੇ ਆਏ | ਮਹੀਨੇ ਕੁ ਮਗਰੋਂ ਦੋਵੇਂ ਬਾਸਰਕੇ ਪੁੱਜ ਗਏ | ਬ੍ਰਰਮਚਾਰੀ ਕੁਝ ਦਿਨ ਆਪ ਦੇ ਪਾਸ ਠਹਿਰ ਗਿਆ | ਪਹਿਲਾਂ ਤਾਂ ਓੁਹ ਆਪਣੀ ਪੱਕੀ ਖਾਂਦਾ ਸੀ, ਮਗਰੋਂ ਸ੍ਰੀ ਅਮਰਦਾਸ ਜੀ ਦੀ ਪੱਕੀ ਵੀ ਖਾਣ ਲੱਗ ਪਿਆ | ਇਕ ਦਿਨ ਉਸ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੋਣ ਹੈ ? ਅਗੋਂ ਸ੍ਰੀ ਅਮਰਦਾਸ ਜੀ ਨੇ ਉੱਤਰ ਦਿੱਤਾ ਕਿ ਅਜੇ ਤੀਕ ਅਸਾਂ ਕੋਈ ਗੁਰੂ ਧਾਰਨ ਨਹੀ ਕੀਤਾ | ਇਹ ਸੁਣਦਿਆਂ ਹੀ ਬ੍ਰਰਮਚਾਰੀ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ, ‘ਅਰੇ ਰੇ ! ਇਹ ਕੀ ਹੋਇਆ ਨਿਗੁਰੇ ਦਾ ਤਾਂ ਦਰਸ਼ਨ ਹੀ ਬੁਰਾ ਹੁੰਦਾ ਹੈ | ਮੈ ਤਾਂ ਮਹੀਨਿਓਂ ਵਧ ਨਿਗੁਰੇ ਦਾ ਸੰਗ ਕੀਤਾ, ਨਿਗੁਰੇ ਦਾ ਧਾਨ ਵਰਤਦਾ ਤੇ ਨਿਗੁਰੇ ਦੇ ਹੱਥ ਦਾ ਰਿੱਧਾ ਪੱਕਾ ਖਾਂਦਾ ਪੀਂਦਾ ਰਿਹਾ ਹਾਂ | ਮੰਦੇ ਭਾਗ ! ਮੇਰੇ, ਤਾਂ ਸੱਭੇ ਵਰਤ, ਨੇਮ, ਇਸ਼ਨਾਨ, ਤਪ, ਧਰਮ-ਕ੍ਰਮ ਨਾਸ ਹੋ ਗਏ ! ਮੇਰਾ ਤਾਂ ਜਨਮ ਹੀ ਗਿਆ ! ਚਲ ਮਨ ! ਕਰ ਪਸ਼ਚਾਤਾਪ ਤੇ ਧੋ ਇਸ ਪਾਪ ਨੂੰ !’
ਬ੍ਰਰਮਚਾਰੀ ਤਾਂ ਅਜਿਹੇ ਵਾਕ ਬੋਲਦਾ-ਬੋਲਦਾ ਤੁਰਦਾ ਹੋਇਆ, ਪਰ ਸ੍ਰੀ ਅਮਰਦਾਸ ਜੀ ਨੂੰ ਇਕ ਨਾ-ਮਿਟਣ ਵਾਲੀ ਉਦਾਸੀ ਵਿੱਚ ਪਾ ਗਿਆ | ਉਨ੍ਹਾ ਨੇ ਮਨ ਵਿੱਚ ਗੁਰੂ ਧਾਰਨ ਦੀ ਤਾਂਘ ਠਾਠਾ ਮਰ ਉਠੀ | ਪਰ ਗੁਰੂ ਲੱਭੇ ਕੀਕੁਰ ਤੇ ਕਿਥੋਂ ? ਆਪ ਕਈ ਸੰਤਾਨ-ਸਾਧਾਂ ਨੂੰ ਵੀ ਮਿਲੇ ਪਰ ਕਿਸੇ ਤੋਂ ਵੀ ਸ਼ਾਂਤੀ ਪ੍ਰਾਪਤ ਨਾ ਹੋਈ, ਤਾਂਘ ਪੂਰੀ ਨਾ ਹੋਈ | ਨਾ ਦਿਨੇ ਚੈਨ ਆਵੇ ਅਤੇ ਨਾ ਰਾਤੀਂ ਨੀਂਦ |
ਕੁਝ ਸਮਾਂ ਇਸੇ ਉਦਾਸੀ ਤੇ ਬੇਚੈਨੀ ਵਿੱਚ ਲੰਘ ਗਿਆ | ਇਕ ਦਿਨ ਅੰਮ੍ਰਿਤ ਵੇਲੇ ਸ੍ਰੀ ਅਮਰਦਾਸ ਜੀ ਨੂੰ ਨਾਲ ਦੇ (ਆਪਣੇ ਛੋਟੇ ਭਰਾ ਦੇ) ਘਰੋਂ ਮਿੱਠੀ-ਮਿੱਠੀ ਆਵਾਜ਼ ਸੁਣਾਈ ਦਿੱਤੀ | ਕੰਨ ਲਾ ਕੇ ਸੁਣਿਆ | ਇਹ ਸੁਣਾਈ ਦਿੱਤਾ :
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ||
ਜੀਓੁ ਜੀਓੁ ਕਿਰਤੁ ਚਲਾਏ ਤਿਓੁ ਚਲਿਐ ਤਓੁ ਗੁਣ ਨਾਹੀ ਅੰਤੁ ਹਰੇ ||੧||
ਚਿੱਤ ਚੇਤਿਸ ਕਿ ਨਹੀਂ ਬਾਵਰਿਆ || ਹਰਿ ਬਿਸਰਤ ਤੇਰੇ ਗੁਣ ਗਲਿਆ ||੧||ਰਹਾਓ||
ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ ||
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੁਟਸਿ ਮੂੜੇ ਕਵਨ ਗੁਣੀ ||੨||
ਕਾਇਆ ਆਰੁਣ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹਿ ||
ਕੋਇਲੇ ਪਾਪ ਪੜੇ ਤਿਸੁ ਊਪਰੀ ਮਨੁ ਜਲਿਆ ਸੰਨੀ ਚਿੰਤ ਭਈ ||3||

ਇਹ ਸ਼ਬਦ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ, ਬੀਬੀ ਅਮਰੋ ਪੜ੍ਹ ਰਹੀ ਸੀ | ਇਹ ਬੀਬੀ ਸ੍ਰੀ ਅਮਰਦਾਸ ਜੀ ਦੇ ਛੋਟੇ ਭਰਾ ਦੀ ਨੂੰਹ ਸੀ | ਇਸ ਸ਼ਬਦ ਦਾ ਤੇ ਹੋਰ ਜੋ ਬਾਣੀ ਉਨ੍ਹਾਂ ਨੇ ਸੁਣੀ ਓੁਸ ਦਾ ਸ੍ਰੀ ਅਮਰਦਾਸ ਜੀ ਦੇ ਮਨ ਉਪਰ ਢੂੰਗਾ ਅਸਰ ਹੋਇਆ, ਦਿਲ ਵਿਚ ਤਾਂਘ ਉਠੀ | ਕਿ ਜਿਸ ਮਹਾਂਪੁਰਸ਼ ਦੀ ਇਹ ਬਾਣੀ ਹੈ ਉਸ ਦੇ ਦਰਸ਼ਨ ਕਰੀਏ | ਨਾਲ ਹੀ ਮਨ ਵਿੱਚ ਆਸ ਪੈਦਾ ਹੋਈ ਕਿ ਉਸਦੇ ਦੂਰੋਂ-ਦੂਰੋਂ ਮਨ ਨੂੰ ਸ਼ਾਂਤੀ ਮਿਲੇਗੀ | ਦਿਨ ਚੜ੍ਹੇ ਓੁਹ ਇਸ ਬੀਬੀ ਪਾਸ ਗਏ ਅਤੇ ਕਹਿਣ ਲੱਗੇ-ਪੁੱਤਰੀ ! ਜਿਸ ਬਾਣੀ ਦਾ ਪਾਠ ਕਰਦੇ ਸਓੁ ਓੁਹ ਕਿਸ ਦੀ ਹੈ ? ਓੁਹ ਕਿੱਥੇ ਹੈ ?’
ਬੀਬੀ ਅਮਰੋ ਨੇ ਉੱਤਰ ਦਿੱਤਾ-‘ਪਿਤਾ ਜੀ ! ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ | ਓੁਹ ਆਪ ਤਾਂ ਕਰਤਾਰ ਦੀ ਗੋਦੀ ਵਿਚ ਹਨ, ਖਡੂਰ ਸਾਹਿਬ |’ ਇਹ ਸੁਣ ਕੇ ਉਨ੍ਹਾ ਨੇ ਸ੍ਰੀ ਅੰਗਦ ਦੇਵ ਜੀ ਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਗੁਰੂ ਧਾਰਨ ਦਾ ਫੈਸਲਾ ਕਰ ਲਿਆ | ਓੁਹ ਬੀਬੀ ਅਮਰੋ ਨੂੰ ਨਾਲ ਲੈ ਕੇ ਖਡੂਰ ਸਾਹਿਬ ਪੁੱਜ ਗਏ | ਇਹ ਗੱਲ ਸੰਮਤ ੧੫੯੭ ਦੇ ਕੱਤੇ-ਮੱਘਰ ਗਿਰਦੇ ਦੀ ਹੈ | ਆਪ ਦੀ ਉਮਰ ਉਸ ਵੇਲੇ ਸਾਢੇ ੬੧ ਕੁ ਸਾਲ ਦੀ ਅਤੇ ਗੁਰੂ ਅੰਗਦ ਦੇਵ ਜੀ ਸਾਢੇ ੩੬ ਕੁ ਵਰ੍ਹੇ ਦੀ ਸੀ |
ਗੁਰੂ ਮਿਲਾਪ – ਖਡੂਰ ਸਾਹਿਬ ਪੁੱਜ ਕੇ ਜਦ ਸ੍ਰੀ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹਜੂਰੀ ਵਿੱਚ ਗਏ, ਤਾਂ ਝਟ ਉਨ੍ਹਾ ਦੇ ਚਰਨੀਂ ਢਹਿ ਪਏ | ਮਨ ਨੂੰ ਸ਼ਾਂਤੀ ਜਿਹੀ ਪ੍ਰਤੀਤ ਹੋਈ | ਗੁਰੂ ਜੀ ਨੇ ਸਿਰ ਉੱਤੇ ਹੱਥ ਧਰਿਆ, ਫੇਰ ਮੱਥੇ ਹੇਠ ਹੱਥ ਦੇ ਕੇ ਸਿਰ ਚੁੱਕਿਆ ਅਤੇ ਪਾਸ ਬੈਠਣ ਲਈ ਆਗਿਆ ਕੀਤੀ ਪਰ ਓੁਹ ਫੁੜੀ ਉਪਰ ਬਹਿ ਗਏ ਅਤੇ ਕਹਿਣ ਲੱਗੇ, ‘ਮੈ ਕੁੜਮ ਬਣ ਕੇ ਨਹੀਂ ਆਇਆ | ਮੈ ਤਾਂ ਭਿਖਾਰੀ ਬਣ ਕੇ ਸ਼ਰਨਾਗਤ ਹਾਂ, ਬੇਆਸਰਾ ਤੇ ਬੇਟਿਕਾਣਾ ਹਾਂ | ਮੈ ਇਨ੍ਹਾਂ ਚਰਨਾ ਦਾ ਆਸਰਾ ਤੱਕ ਕੇ ਆਇਆ ਹਾਂ | ਦਿਓੁ ਟਿਕਾਣਾ ਤੇ ਓਟ, ਇਸ ਬੇਓਟ ਨੂੰ, ਦਿਓੁ ਥਾਂ ਇਸ ਨਿਥਾਵੇਂ ਨੂੰ |’
ਇਹ ਗੱਲ ਕੇ ਰਹੇ ਸਨ ਕਿ ਸੇਵਕ ਨੇ ਆ ਕੇ ਖ਼ਬਰ ਕੀਤੀ ਕੀ ਲੰਗਰ ਤਿਆਰ ਹੈ | ਕੁੜਮ ਨੂੰ ਨਾਲ ਲੈ ਕੇ ਗੁਰੂ ਜੀ ਲੰਗਰ ਵਿੱਚ ਪ੍ਰਸ਼ਾਦ-ਅਸਥਾਨ ਤੇ ਗਏ |ਪੰਗਤ ਲੱਗ ਗਈ | ਸ੍ਰੀ ਗੁਰੂ ਅਮਰਦਾਸ ਜੀ ਵਿੱਥ ਤੇ ਬਹਿ ਕੇ | ਜਾਂ ਵਰਤਾਵੇ ਮਹਾਂ ਪ੍ਰਸਾਦ (ਮਾਸ) ਲਿਆਵੇ, ਤਾਂ ਤੁਸੀਂ ਸ੍ਰੀ ਅਮਰਦਾਸ ਜੀ ਸੋਚਣ ਲੱਗੇ | ਮੇਂ ਵੈਸ਼ਨੂੰ ਹਾਂ ਮਾਸ ਕਦੇ ਨਹੀ ਖਾਂਧਾ | ਜੈ ਖਾਵਾ ਤਾਂ ਧਰਮ ਗਿਆ, ਜੈ ਨਾਂ ਖਾਵਾਂ ਤਾਂ ਗੁਰੂ ਕਿਵੇਂ ਧਾਰਾ ? ਹੱਛਾ, ਗੁਰੂ ਜੀ ਅੰਤਰਜਾਮੀ ਹਨ, ਇਹ ਆਪ ਹੀ ਵਰਜ ਦੇਣਗੇ, ਨਾਲੇ ਪਤਾ ਲੱਗ ਜਾਓੁ ਕਿ ਇਹ ਪੂਰੇ ਗੁਰੂ ਤੇ ਅੰਤਰਜਾਮੀ ਹਨ |
ਏਧਰ ਇਹ ਫੁਰਨੇ ਫੁਰ ਰਹੇ ਸਨ, ਓਧਰ ਗੁਰੂ ਜੀ ਨੇ ਵਰਤਾਵੇ ਨੂੰ ਹੁਕਮ ਦਿੱਤਾ ਕਿ ਪੰਗਤ ਵਿੱਚ ਜੋ ਐਹੋ ਨਵੇਂ ਸੱਜਣ ਬੈਠੇ ਹਨ ਉਨ੍ਹਾ ਨੂੰ ਮਹਾਂਪ੍ਰਸ਼ਾਦ ਨਾ ਪਰੋਸਨਾ | ਸੁਣਦੇ ਸਰ ਸ੍ਰੀ ਅਮਰਦਾਸ ਜੀ ਦੇ ਅੰਦਰ ਸ਼ਰਧਾ ਤੇ ਵਿਸ਼ਵਾਸ ਠਾਠਾ ਮਾਰ ਉਠਿਆ | ਅਗਲੇ ਦਿਨ ਜਦ ਫੇਰ ਲੰਗਰ ਵਿੱਚ ਗਏ, ਤਾਂ ਸ੍ਰੀ ਅਮਰਦਾਸ ਜੀ ਦੇ ਮਨ ਵਿਚ ਖਿਆਲ ਆਇਆ, ‘ਜਦ ਇਨ੍ਹਾਂ ਨੂੰ ਗੁਰੂ ਧਾਰ ਲਿਆ ਤਾਂ ਇਨ੍ਹਾਂ ਦੇ ਤੇ ਮੇਰੇ ਵਿਚਾਰਾਂ ਖਿਆਲਾ ਵਿੱਚ ਵਿੱਥ ਕਿਵੇਂ ਰਹਿ ਸਕਦੀ ਹੈ ? ਅੱਜ ਜੇ ਗੁਰੂ ਜੀ ਆਪਣੇ ਪ੍ਰਸ਼ਾਦ ਵਿਚੋਂ ਕੁਝ ਮੈਨੂੰ ਦੇ ਦੇਣ ਤਾਂ ਮੈਂ ਨਿਰਸੰਸੇ ਸੀਤ ਪ੍ਰਸ਼ਾਦ ਸਮਝ ਕੇ ਖਾ ਲਵਾਂ | ਇਸ ਤਰਾਂ ਵਿੱਥ ਮਿਟ ਜਾਓੂ |
ਪ੍ਰਸ਼ਾਦ ਵਰਤ ਚੁਕਿਆ | ਸਾਰੇ ਛੱਕ ਰਹੇ ਸਨ | ਗੁਰੂ ਜੀ ਨੇ ਆਪਣੇ ਅਗੋਂ ਮਹਾਂ ਪ੍ਰਸ਼ਾਦ ਦਾ ਕੋਲ ਚੂਕ ਕੇ ਵਰਤਾਵੇ ਨੂੰ ਦਿੱਤਾ ਕਿ ਉਸ ਨਵੇਂ ਸਜਣ ਅਗੋਂ ਰਖ ਦਿਓੁ | ਸ੍ਰੀ ਅਮਰਦਾਸ ਜੀ ਨੇ ਬੜੇ ਨਾਲ ਇਹ ਸੀਟ ਪ੍ਰਸਾਦ ਛਕਿਆ | ਮਾਸ ਬਾਰੇ ਉਨ੍ਹਾਂ ਦਾ ਸ਼ੰਕਾ ਨਵਿਰਤ ਹੋਇਆ | ਉਨ੍ਹਾ ਨੂੰ ਪੂਰਨ ਨਿਸ਼ਚਾ ਹੋ ਗਿਆ ਕਿ ਇਹ ਗੁਰੂ ਪੂਰਨ ਨਿਸ਼ਚਾ ਹੋ ਗਿਆ ਕਿ ਇਹ ਗੁਰੂ ਪੂਰਨ ਹਨ | ਗੁਰੂ ਧਾਰ ਲਿਆ ਤੇ ਸਿੱਖ ਬਣਨ ਗਏ |
ਗੁਰੂ-ਦੁਆਰੇ ਘਾਲ – ਸਿੱਖੀ ਦੀ ਦਾਤ ਪ੍ਰਾਪਤ ਕਰਕੇ ਸ੍ਰੀ ਅਮਰਦਾਸ ਜੀ ਵਾਪਸ ਘਰ ਨਾ ਗਏ | ਖਡੂਰ ਸਾਹਿਬ ਤੀਕ ਕੇ ਗੁਰੂ ਜੀ ਤੇ ਗੁਰ-ਸੰਗਤ ਦੀ ਤਨ ਮਨ ਦੁਆਰਾ ਕਠਣ ਤੇ ਨਿਸ਼ਕਾਮ ਸੇਵਾ ਕਰਨ ਪਏ | ਗੁਰੂ ਅੰਗਦ ਦੇਵ ਜੀ ਸਿੱਖੀ ਦਾ ਪਹਿਲਾ ਵੱਡਾ ਨੇਮ ਅਤੇ ਸਿੱਖੀ ਰਹਿਤ ਦਾ ਪਹਿਲਾਂ ਵੱਡਾ ਅੰਗ ਹੁਕਮ ਮੰਨਣ ਦਾ ਕਮਾ ਕੇ ਵਿਖਿਇਆ ਸੀ | ਸ੍ਰੀ ਅਮਰਦਾਸ ਜੀ ਨੇ ਸਿੱਖੀ ਦੇ ਦੂਜੇ ਨੇਮ (ਸੇਵਾ) ਦੀ ਕਮਾਈ ਕਰਕੇ ਵਿਖਾਈ | ਆਪ ਅੰਮ੍ਰਿਤ ਵੇਲੇ ਉਠ ਕੇ, ਹਰ ਰੋਜ ਢਾਈ ਤਿੰਨ ਕੋਹ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ ਸਨ | ਫੇਰ ਲੰਗਰ ਵਿੱਚ ਪਾਣੀ ਪੁਚਾਉਂਦੇ ਸਨ, ਖੂਹ ਤੇ ਖਲੋ ਕੇ ਪਾਣੀ ਭਰਦੇ ਅਤੇ ਗੁਰਸਿੱਖਾ ਨੂੰ ਇਸ਼ਨਾਨ ਕਰਾਉਂਦੇ ਸਨ, ਤਿਹਾਏ-ਪਿਆਸੇ ਨੂੰ ਪਾਣੀ ਪਿਆਉਂਦੇ ਸਨ, ਲੰਗਰ ਵਰਤਣ ਵੇਲੇ ਪੰਗਤਾ ਨੂੰ ਸੱਜਰਾ ਜਲ ਛਕਾਉਂਦੇ ਸਨ | ਆਪ ੬੧-੬੨ ਸਾਲ ਦੀ ਬਿਰਧ ਅਵਸਥਾ ਹੁੰਦਿਆ ਵੀ ਇਹ ਸਭ ਸੇਵਾ ਆਪ ਅਨਥੱਕ ਗੱਭਰੂਆ ਵਾਂਗ ਕਰਦੇ ਸਨ | ਦਿਲ ਹਰ ਵੇਲੇ ਕਰਤਾਰ ਵੱਲ ਲਾਈ ਰਖੱਦੇ ਸਨ, ਮੂੰਹ ਤੋਂ ਪਾਣੀ ਦਾ ਪਾਠ ਜਾਂ ਸਤਿਨਾਮੁ ਦਾ ਜਾਪ ਕਰਦੇ ਰਹਿੰਦੇ ਸਨ, ਸੇਵਾ ਕੇਵਲ ਸੇਵਾ ਦੀ ਖਾਤਰ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਖਾਤਰ ਕਰਦੇ ਸਨ | ਆਪ ਨੂੰ ਹੋਰ ਕੋਈ ਖਾਹਿਸ਼ ਜਾਂ ਲਾਲਸਾ ਨਹੀਂ ਸੀ |
ਇਕ ਦਿਨ ਸ੍ਰੀ ਅਮਰਦਾਸ ਜੀ ਆਪਣੇ ਨਿਤਨੇਮ ਮੂਜਬ ਬਿਆਸ ਤੋਂ ਜਲ ਦੀ ਗਾਗਰ ਲਿਆ ਰਹੇ ਸਨ | ਜ਼ੋਰ ਦਾ ਮੀਹ ਵਰ੍ਹਨ ਅਤੇ ਠੱਕਾ ਵੱਗਣ ਲੱਗ ਪਿਆ | ਹਨੇਰਾ ਸਮਾਂ, ਹਨੇਰੀ ਅਤੇ ਝੰਬ ਦੀ ਮੀਹ ਦਾ ਜੋਰ, ਬ੍ਰਿਧ ਸਰੀਰ, ਮੁਢੇ ਉੱਤੇ ਜਲ ਦੀ ਭਾਰੀ ਗਾਗਰ, ਢਾਈ ਤਿੰਨ ਕੋਹ ਦੀ ਵਾਟ ਅਤੇ ਰਾਹ ਵਿੱਚ ਚਿਕੜ ਤਿਲਕਣ ! ਇਕ ਪਾਸੇ ਸੀ ਪ੍ਰੇਮ ਸੇਵਾ ਦੀ ਤਾਂਘ ਅਤੇ ਸਿੱਦਕ, ਦੂਜੇ ਪਾਸੇ ਸੀ ਸਰੀਰਕ ਕਸ਼ਟ, ਕੁਦਰਤੀ ਸ਼ਕਤੀਆਂ ਦਾ ਟਾਕਰਾ ਅਤੇ ਕਰੜੀ ਪ੍ਰੀਖਿਆ ਪਰ ਸ੍ਰੀ ਅਮਰਦਾਸ ਜੀ ‘ਵਾਹਿਗੁਰੂ-ਵਾਹਿਗੁਰੂ’ ਕਰਦੇ ਗੁਰ-ਚਰਨਾਂ ਦਾ ਧਿਆਨ ਧਰਦੇ ਤੁਰੇ ਗਏ |ਪਿੰਡ ਤੱਕ ਓਹ ਪਾਣੀ-ਪਾਣੀ ਹੋ ਗਿਆ | ਓੁਪਰੋਂ ਹਨੇਰਾ ਜੀ ਸੀ | ਦਿਸਦਾ ਭਾਲਦਾ ਕੁਝ ਨਹੀਂ ਜੁਲਾਹਿਆ ਦਾ ਘਰ ਸੀ | ਰਾਹ ਖੁੰਝ ਕੇ ਓੁਧਰ ਚਲੋ ਗਏ | ਕਿਲੇ ਦਾ ਠੇਡਾ ਲੱਗਾ ਅਤੇ ਆਪ ਖੱਡੀ ਦੇ ਟੋਏ ਵਿੱਚ ਪਏ , ਡਿੱਗ ਤਾਂ ਪਏ ਪਰ ਮੋਢੇ ਉਤੇ ਗਾਗਰ ਡਿੱਗਣ ਡੁੱਲਣ ਨਾ ਦਿੱਤੀ |
ਖੜਾਕ ਸੁਣ ਕੇ ਜੁਲਾਹੇ ਨੇ ਜੁਲਾਹੀ ਨੂੰ ਕਿਹਾ, ‘ਕੋਈ ਖੱਡੀ ਵਿੱਚ ਡਿੱਗ ਪਿਆ ਜਾਪਦਾ ਹੈ | ਪਤਾ ਨਹੀਂ ਕੋਣ ਹੈ ?’
ਜੁਲਾਹੀ ਬੋਲੀ – ‘ਡਿੱਗਾ ਹੋਣਾ ਅਮਰੂ ਨਿਥਾਵਾ, ਜਿਸ ਨੂੰ ਨਾ ਦਿਨੇ ਚੈਨ ਅਤੇ ਨਾ ਰਾਤ ਆਰਾਮ, ਜਿਹੜਾ ਘਰੋਂ-ਘਾਟੋਂ ਗਿਆ ਗੁਜਰਿਆ, ਪੇਟ ਦੀ ਖਾਤਰ ਗੁਰੂ ਜੀ ਪਾਣੀ ਭਰਦਾ ਹੈ, ਹੋਰ ਕੋਣ ਹੋਣਾ ਏ ?’ ਸ੍ਰੀ ਅਮਰਦਾਸ ਜੀ ਉਥੇ ਅਤੇ ਜੁਲਾਹੀ ਦੀ ਗੱਲ ਸੁਣ ਕੇ ਕਹਿਣ ਲੱਗੇ, ਕਮਲੀਏ ! ਜਿਸ ਨੂੰ ਟਿਕਾਣਾ ਮਿਲ ਗਿਆ ਹੈ ਦੀਨ ਦੁਨੀ ਦੇ ਸਾਈ ਗੁਰੂ ਦਾ, ਓੁਹ ਨਿਥਾਵਾ ਕਿਓ ? ਮੇਰਾ ਥਾਂ ਹੈ ਗੁਰੂ ਆਪ, ਕਮਲੀਏ !’
ਇਹ ਆਖ ਕੇ ਆਪ ਗੁਰੂ ਜੀ ਦੇ ਦੁਆਰੇ ਨੂੰ ਵਗ ਤੁਰੇ ਅਤੇ ਉਥੇ ਪਹੁੰਚ ਕੇ ਆਪ ਨੇ ਗੁਰੂ ਜੀ ਨੂੰ ਇਸ਼ਨਾਨ ਕਰਾਇਆ | ਦਿਨ ਹੋਏ ਤੇ ਗੁਰੂ ਜੀ ਨੇ ਸ੍ਰੀ ਅਮਰਦਾਸ ਜੀ ਨੇ ਸ੍ਰੀ ਅਮਰਦਾਸ ਜੀ ਤੋਂ ਰਾਹ ਵਿਚ ਵਾਪਰੀ ਘਟਨਾ ਦਾ ਹਾਲ ਪੁੱਛਿਆ| ਅਗੋਂ ਉਨ੍ਹਾ ਨੇ ਕਿਹਾ, ‘ਆਪ ਸਭ ਕੁਝ ਜਾਣਦੇ ਹੋ | ਕਿ ਬੀਨੈ ਕਰਾਂ ?’ ਇਨ੍ਹੇ ਨੂੰ ਓਹ ਜੁਲਾਇਆ ਆ ਗਿਆ, ਅਗੋ ਉਨ੍ਹਾ ਨੇ ਕਿਹਾ, ‘ਆਪ ਸਭ ਕੁਝ ਜਾਂਦੇ ਹੋ | ਕਿ ਬਿਨੇ ਕਰਾਂ ?’
ਇਨ੍ਹੇ ਨੂੰ ਓਹ ਜੁਲਾਇਆ ਆ ਗਿਆ, ਉਸ ਨੇ ਸਾਰੀ ਗੱਲ ਦਸੀ ਅਤੇ ਕਿਹਾ,’ ਮੇਰੀ ਜੁਲਾਹੀ ਉਂਦੋਂ ਦੀ ਹੀ ਕਮਲੀ ਹੋ ਗਈ ਹੈ, ਉਸ ਨੇ ਢਾਡੀ ਭੁਲ ਕੀਤੀ ਹੈ, ਮਹਾਰਾਜ ਜੀ ! ਉਸ ਨੂੰ ਬਖਸ਼ੋ | ਗੁਰੂ ਜੀ ਬੋਲੇ ਤੇਰੀ ਤੀਵੀ ਨੇ ਗੁਰੂ ਅਮਰਦਾਸ ਜੀ ਦੀ ਬੜੀ ਬੇਦਬੀ ਕੀਤੀ ਹੈ | ਇਹ ਤਾਂ ਨਿਥਾਵਿਆ ਦੀ ਥਾਂ ਹੈ, ਪਰ ਜਾਹ, ਤੇਰੀ ਜੁਲਾਹੀ ਨੂੰ ਬਖਸ਼ਿਆ |
ਫੇਰ ਗੁਰੂ ਜੀ ਨੇ ਸ੍ਰੀ ਅਮਰਦਾਸ ਜੀ ਵੱਲ ਤੱਕਿਆ ਅਤੇ ਮਿਹਰਾਂ ਦਾ ਮੀਹ ਵਰਸਾਉਦਿਆ ਕਿਹਾ, ਪੁਰਖਾ ! ਤੁਸੀਂ ਨਿਮਾਣਿਆ ਦੇ ਮਾਣ ਹੋ, ਨਿਥਾਵਿਆਂ ਦੀ ਥਾ ਹੋ, ਨਿਓਟਿਆਂ ਦੀ ਉਟ ਹੋ, ਨਿਆਸਰਿਆ ਦੇ ਆਸਰੇ ਹੋ, ਨਿਧਿਰਿਆ ਦੀ ਧੀਰ ਹੋ, ਗਈ ਬੋਹੜ ਹੋ :ਬਣਦੀ ਛੋੜ ਹੋ, ਪੁਰਖਾ ! ਤੁਸੀਂ ਧੰਨ ਹੋ |’
ਗੋਂਦਵਾਲ – ਸ੍ਰੀ ਅਮਰਦਾਸ ਜੀ ਨੂੰ ਇਹ ਬਖਸ਼ਸ ਸੰਮਤ ੧੬੦੫ ਵਿਚ ਕੀਤੀ ਕਿ ਬਿਆਸ ਦੇ ਪੱਤਣ ਦੇ ਪਾਸ ਨਵਾਂ ਨਗਰ ਵਸਾਇਆ ਜਾਵੇ, ਜਿਥੇ ਬੀਆਸ ਉਪਰ ਪਾਰ ਆਉਣ ਜਾਣ ਵਾਲੇ ਮੁਸਾਫ਼ਿਰਾ ਨੂੰ ਆਰਾਮ ਦਾ ਟਿਕਾਣਾ ਮਿਲ ਜਾਇਆ ਕਰੇ | ਗੋਂਦਾ ਨਾਮੇ ਮਰਵਾਹੇ ਖਤੱਰੀ ਦੀ ਬਿਆਸ ਲਾਗੇ ਬਹੁਤ ਸਾਰੀ ਭੋ ਸੀ | ਓਹ ਬਿਆਸ ਦੇ ਕੰਢੇ ਬਸਤੀ ਵਸਾਉਣਾ ਚੁਣਦੇ ਸੀ, ਵਸਾਈ ਵੀ ਸੀ ਕਈ ਵੇਰ, ਪਰ ਵਿਘਨ ਪੈ ਜਾਂਦਾ ਸੀ ਤੇ ਬਸਤੀ ਉਝੜ ਜਾਂਦੀ ਸੀ |
ਗੋਦੇ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਅਮਰਦਾਸ ਜੀ ਨੂੰ ਉਸ ਨਾਲ ਭੇਜਿਆ | ਨਗਰੀ ਵੱਸ ਪਈ | ਉਸ ਦਾ ਨਾਂ ਗੋਇੰਦਵਾਲ ਜਾਨ ਗੋਂਦਵਾਲ ਰੱਖਿਆ ਗਿਆ | ਸ੍ਰੀ ਅਮਰਦਾਸ ਜੀ ਦੀ ਰਿਹਾਇਸ਼ ਲਈ ਗੋਂਦੇ ਨੇ ਮਕਾਨ ਵੀ ਬਣਾ ਦਿੱਤਾ | ਗੁਰੂ ਜੀ ਦੇ ਹੁਕਮ ਮੂਜਬ ਆਪ ਉਥੇ ਰਹਿਣ ਲੱਗ ਪਏ | ਆਪਣਾ ਸਾਰਾ ਪਰਵਾਰ ਕਬੀਲਾ ਵੀ ਆਪ ਬਾਸਰਕੇ ਤੋਂ ਲੈ ਆਏ ਅਤੇ ਗੋਂਦਵਾਲ ਸਾਰੇ ਕਬੀਲੇ ਦਾ ਵਤਨ ਬਣਨ ਗਿਆ |
ਗੋਂਦਵਾਲ ਰਹਿੰਦਿਆਂ ਸ੍ਰੀ ਅਮਰਦਾਸ ਜੀ ਦਾ ਇਹ ਨੇਮ ਬੱਝਾ ਕਿ ਹਰ ਰੋਜ ਅੰਮ੍ਰਿਤ ਵੇਲੇ ਬਿਆਸ ਦੇ ਜਲ ਦੀ ਗਾਗਰ ਲੈ ਕੇ ਖਡੂਰ ਸਾਹਿਬ ਜਾਣਾ, ਗੁਰੂ ਜੀ ਨੂੰ ਇਸ਼ਨਾਨ ਕਰਾਉਂਣਾ, ਉਨ੍ਹਾ ਦੇ ਬਸਤ੍ਰ ਧੋਣੇ, ਲੰਗਰ ਵਿੱਚ ਸੇਵਾ ਕਰਨੀ ਅਤੇ ਸ਼ਾਮੀਂ ਵਾਪਸ ਗੋਂਦਵਾਲ ਚਲੇ ਜਾਣਾ | ਕੁਝ ਚਿਰ ਮਗਰੋਂ ਗੁਰੂ ਜੀ ਨੇ ਆਗਿਆ ਕੀਤੀ ਕਿ ਹੁਣ ਤੁਸੀਂ ਖੇਚਲ ਨਾ ਕਰਿਆ ਕਰੋ, ਗੋਦਵਾਲ ਹੀ ਟਿਕਿਆ ਕਰੋ, ਅਸੀਂ ਆਪ ਆ ਪੁੱਜਿਆ ਕਰਾਂਗੇ ਕਦੇ ਕਦੇ | ਸੋ ਇਓਂ ਹੀ ਹੁੰਦਾ ਰਿਹਾ |


ਗੁਰੂ-ਗੱਦੀ – ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮੁੱਢ ਤੋਂ ਹੀ ਜਾਣ ਲਿਆ ਸੀ ਕਿ ਸਾਡੇ ਮਗਰੋ ਗੁਰ-ਗੱਦੀ ਦੀ ਜੁੰਮੇਵਾਰੀ ਸ੍ਰੀ ਅਮਰਦਾਸ ਜੀ ਨੇ ਚੁਕਣੀ ਤੇ ਨਿਬਹੁਣੀ ਹੈ | ਓੁਹ ਘਾਲ ਪ੍ਰੀਖਿਆ ਵਿੱਚ ਵੀ ਪੂਰੇ ਉਤਰੇ ਸਨ | ਸਾਰੇ ਸਿਖ ਉਨ੍ਹਾਂ ਨੂੰ ਸਤਕਾਰਦੇ ਅਤੇ ਆਪਣੇ ਨਾਲੋਂ ਉਚੇ ਸਮਝਦੇ ਸਨ |ਸਾਰੇ ਸਿੱਖ ਉਨ੍ਹਾ ਨੂੰ ਸਤਕਾਰਦੇ ਅਤੇ ਆਪਣੇ ਨਾਲੋਂ ਉਚੇ ਸਮਝਦੇ ਸਨ ਪਰ ਗੁਰੂ ਜੀ ਦੇ ਦੋਵੇਂ ਸਾਹਿਬਜ਼ਾਦੇ – ਦਾਸੂ ਜੀ ਤੇ ਦਾਤੂ ਜੀ ਆਪਣੇ ਆਪ ਨੂੰ ਗੁਰ-ਗੱਦੀ ਦੇ ਹੱਕਦਾਰ ਸਮਝਦੇ ਸਨ | ਗੁਰੂ ਜੀ ਨੇ ਉਨ੍ਹਾਂ ਨੂੰ ਸਮਝਇਆ, ‘ ਗੁਰ-ਗੱਦੀ ਵਿਰਾਸਤ ਨਹੀ, ਇਹ ਤਾਂ ਕਰਤਾਰ ਦੀ ਬਖਸ਼ਸ ਹੈ, ਜਿਸ ਨੂੰ ਓੁਹ ਇਸਦੇ ਸਮਰੱਥ ਕਰਦਾ ਹੈ, ਉਸ ਨੂੰ ਹੀ ਦੇਂਦਾ ਹੈ, ਇਹ ਗੱਦੀ ਮਾਮਲੇ ਲੈਣ ਦੀ ਨਹੀਂ, ਇਹ ਤਾਂ ਜੀਅ ਦਾਨ ਦੇਣ ਦੀ ਜਗਵੇਦੀ ਹੈ, ਇਹ ਦੁਨੀਆਦਾਰੀ ਦਾ ਮੁਰਾਤਬਾ ਨਹੀਂ | ਇਹ ਤਾਂ ਕੱਰੜੀਆਂ ਜੁੰਮੇਵਾਰੀਆਂ ਦੀ ਖੰਡ ਹੈ | ਇਹ ਵੱਲ ਨਾ ਝਾਕੋ, ਪਰ ਓੁਹ ਨਾ ਸਮਝੇ |
ਆਪਣੀ ਸੱਚ-ਖੰਡ ਵਾਪਸੀ ਦਾ ਸਮਾਂ ਦਾ ਪੁੱਜਾ ਵੇਖ ਕੇ ਗੁਰੂ ਜੀ ਨੇ ਚੇਤ ਸੁਦੀ ੪ (੩ ਵੈਸਾਖ) ਸੰਮਤ ੧੬੦੯, ਮੁਤਾਬਕ ੨੯ ਮਾਰਚ ਸੰਨ ੧੫੫੨ ਨੂੰ ਸਾਰੀ ਸੰਗਤ ਦੇ ਸਾਹਮਣੇ ਸ੍ਰੀ ਅਮਰਦਾਸ ਜੀ ਅੱਗੇ ਪੰਜ ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ ਅਤੇ ਫੇਰ ਪਿਆਰ ਨਾਲ ਬਾਹੋਂ ਫੜ ਕੇ ਉਨ੍ਹਾਂ ਨੂੰ ਆਪਣੇ ਸਿਘਾਸੰਨ ਤੇ ਬਿਠਾਇਆ | ਫੇਰ ਆਪ ਦੋ ਆਗਿਆ ਮੂਜਬ ਬਾਬਾ ਬੁੱਢਾ ਜੀ ਨੇ ਉਨ੍ਹਾਂ ਨੂੰ ਗੁਰਿਆਈ ਦਾ ਤਿਲਕ ਲਾਇਆ |
ਗੁਰੂ ਜੀ ਦਾ ਹੁਕਮ ਮੰਨ ਕੇ ਸਾਰੀ ਸੰਗਤ ਨੇ ਸ੍ਰੀ ਗੁਰੂ ਅਮਰਦਾਸ ਜੀ ਅੱਗੇ ਮੱਥਾ ਟੇਕਿਆ | ਫੇਰ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁਤਰਾ ਵੱਲ ਤੱਕਿਆ, ਪਰ ਓੁਹ ਨਾ ਉਠੇ | ਨਾ ਹੀ ਉਨ੍ਹਾ ਨੇ ਸ਼ੀਸ ਨਿਵਾਇਆ | ਜਿਹਾ ਕਿ ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ ;
ਪੁੰਨ ਸੰਗਤਿ ਮਹਿ ਕਹ੍ਯੋ ਸੁਨਾਈ : ਸਮ ਸਰੂਪ ਅਬਿ ਇਹੈ ਸੁਹਾਈ ||੨੮|| ਮੋ ਮਹਿਂ ਇਸ ਮਹਿਂ ਭੇਦ ਨਾ ਜਾਨਹੁਂ | ਏਕ ਸਰੂਪ ਦੁਹੁਂਨ ਕੋ ਮਾਨਹੁ|(ਰਾਸਿ ੧ ਅੰਸੂ ੨੭)
ਸਮਾਜ ਸੁਧਾਰ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਦਰਸ਼ ਜੀ ਦਾ ਆਦਰਸ਼ ਜਾਂ ਨਿਸ਼ਾਨਾ ਇਹ ਸੀ ਇਕ ਨਵੀਂ ਕੋਮ ਸਾਜੀ ਜਾਵੇ, ਜੋ ਉਨ੍ਹਾਂ ਸਭ ਕਮਜੋਰੀਆ ਤੇ ਉਣਤਾਈਆਂ ਤੋਂ ਰਹਿਤ ਹੋਵੇ ਜਿਹੜੀਆਂ ਉਸ ਵੇਲੇ ਸਮਾਜ ਵਿੱਚ ਪ੍ਰਚਲਿਤ ਸਨ ਤੇ ਇਸ ਨੂੰ ਕਲੰਕਤ ਕਰ ਰਹੀਆਂ ਸਨ | ਇਸ ਕਰਕੇ ਧਾਰਮਿਕ ਜਾਂ ਆਤਮਕ ਸਿੱਖਿਆ ਦੇ ਨਾਲ ਆਪ ਨੇ ਸਮਾਜ ਸੁਧਾਰ ਵੱਲ ਵੀ ਧਿਆਨ ਦਿੱਤਾ ਸੀ | ਇਹ ਕਾਰਜ ਗੁਰੂ ਅੰਗਦ ਦੇਵ ਜੀ ਨੇ ਜਾਰੀ ਰੱਖਿਆ ਸੀ | ਗੁਰੂ ਅਮਰਦਾਸ ਜੀ ਨੇ ਵੇਖਿਆ ਕਿ ਬਹੁਤ ਸਾਰੇ ਮਨੁੱਖਾਂ ਨੇ ਸਿੱਖੀ ਤਾਂ ਧਾਰਨ ਕਰ ਲਈ ਹੈ ਅਤੇ ਓੁਹ ਆਪਣੇ ਰੋਜ ਦੇ ਨਿਜੀ ਜੀਵਨ ਵਿੱਚ ਸਿੱਖੀ ਨੇਮਾ ਦੋ ਪਾਲਣਾ ਕਰਨ ਦਾ ਵੀ ਜਤਨ ਕਰਦੇ ਹਨ, ਪਰ ਅੱਜੇ ਕਈ ਅਜਿਹੀਆਂ ਸਮਾਜਕ ਰੀਤੀ-ਰਸਮਾਂ ਅਤੇ ਵਹਿਮਾ-ਭਰਮਾ ਵਿਚ ਫਸੇ ਹੋਏ ਹਨ ਜੋ ਸਿੱਖੀ ਦੇ ਮੁੱਢਲੇ ਕੇਂਦਰੀ ਅਸੂਲਾਂ ਉਪਦੇਸ਼ਾ ਦੇ ਉਲਟ ਹਨ | ਮਿਸ੍ਸਲ ਵਜੋਂ ਸੰਗਤ ਜਾ ਦੀਵਾਨ ਵਿਚ ਬੈਠੇ ਤਾਂ ਓੁਹ ਸਭ ਮੱਨੁਖਾਂ ਨੂੰ ਇਕੋ ਪਿਤਾ ਦੇ ਜਾਏ ਭੈਣ-ਭਰਾ ਸਮਝਦੇ ਸਨ, ਪਰ ਬਾਹਰ ਸਮਾਜ ਵਿੱਚ ਤੇ ਵਰਤੋਂ ਵਿਹਾਰ ਵਿੱਚ ਜਾਤ-ਪਾਤ ਅਤੇ ਉਚ-ਨਿੱਚ ਦੇ ਫਰਕ ਵਿਤਕਰੇ ਅਜੇ ਚਾਲੂ ਸਨ | ਅਤੇ ਅਨੇਕ ਬੰਦਿਆਂ ਨੂੰ ਅਛੂਤ, ਭੀਟੇ ਹੋਏ ਅਤੇ ਭਿੱਟਣਹਾਰੇ ਮੰਨਿਆ ਜਾਂਦਾ ਸੀ, ਉਨ੍ਹਾਂ ਨੂੰ ਦੁਰਕਾਰਿਆ ਜਾਂਦਾ ਸੀ ਅਤੇ ਪਿਆਰ ਦੀ ਥਾਂ ਉਨ੍ਹਾ ਨਾਲ ਨਫਰਤ ਕੀਤੀ ਜਾਂਦੀ ਸੀ | ਗੱਲ ਕੀ, ਬਹੁਤ ਸਾਰੇ ਸਿੱਖਾ ਦਾ ਸਮਾਜਿਕ ਜੀਵਨ ਨਿੱਜੀ ਜੀਵਨ ਨਾਲੋਂ ਹੋਰਵੇਂ ਨੇਮਾ ਵਾਲਾ ਅਤੇ ਸਿੱਖੀ ਨੇਮਾਂ ਤੇ ਰਹਿਤ ਮਰਯਾਦਾ ਦੇ ਉਲਟ ਸੀ | ਗੁਰੂ ਜੀ ਨੇ ਇਸ ਹਾਲਤ ਦਾ ਸੁਧਾਰ ਕਰਨ ਵੱਲ ਕਰਨ ਖਾਸ ਧਿਆਨ ਦਿੱਤਾ |
(੧) ਜਾਤ-ਪਾਤ ਦਾ ਖੰਡਨ – ਪਹਿਲੇ ਅਤੇ ਦੂਜੇ ਗੁਰੂ ਸਾਹਿਬਾਨ ਨੂੰ ਜਾਤ-ਪਾਤ ਦੇ ਭਰਮਾਂ ਨੂੰ ਤੇ ਇਸ ਤੋਂ ਪੈਦਾ ਹੋਈਆਂ ਬੁਰਾਆਈਆਂ ਬੇਨਿਆਈਆਂ ਨੂੰ ਦੂਰ ਕਰਨ ਲਈ ਪ੍ਰਚਾਰ ਵੀ ਕੀਤਾ ਅਤੇ ਪੂਰਨੇ ਵੀ ਪਾਏ | ਗੁਰੂ ਅਮਰਦਾਸ ਜੀ ਨੇ ਇਸ ਕੰਮ ਵੱਲ ਖਾਸ ਧਿਆਨ ਦਿੱਤਾ | ਜਿਥੇ ਵੀ ਕਿਸੇ ਨੂੰ ਉਚੀ ਜਾਤ ਜਾਂ ਕੁਲ ਦੇ ਹੰਕਾਰ ਵਾਲਾ ਵੇਖਿਆ, ਆਪ ਨੇ ਉਸਦਾ ਹੰਕਾਰ ਦੂਰ ਕਰਕੇ ਉਸ ਤੋਂ ਉਚ-ਨਿਚ ਦੇ ਫਰਕ ਦਾ ਤਿਆਗ ਕਰਾਇਆ | ਜਿਵੇਂ ਇਕ ਵਾਰ ਪਿਰਥੀ ਮੱਲ ਤੇ ਤੁਲਸਾਂ ਦੋ ਸੱਜਣ ਜੋ ਭੋਲੇ ਜਾਤ ਦਾ ਖੱਤਰੀ ਸਨ, ਗੁਰੂ ਜੀ ਦੇ ਦਰਬਾਰ ਆ ਕੇ ਕਹਿਣ ਲੱਗੇ, ‘ਮਹਾਰਾਜ, ਆਪ ਭੀ ਭਲੇ ਹੋ, ਅਸੀਂ ਭੀ ਭਲੇ ਹਾਂ | ਜਾਤ ਦਾ ਮਾਣ ਦਾਹਵਾ ਲੈ ਕੇ ਆਏ ਹਾਂ |’
ਗੁਰੂ ਜੀ ਨੇ ਉੱਤਰ ਦਿੱਤਾ ਕਿ ਸਾਡੀ ਜਾਤ ਤਾਂ ਕੋਈ ਨਹੀਂ ਅਸੀਂ ਤਾਂ ਕੇਵਲ ਮਨੁੱਖ ਹਾਂ | ਫੇਰ ਗੁਰੂ ਜੀ ਨੇ ਉਨ੍ਹਾਂ ਨੂੰ ਸਮਝਇਆ ਕਿ ਜਾਤ ਦਾ ਮਾਣ (ਹੰਕਾਰ) ਕਰਨਾ ਠੀਕ ਨਹੀ | ਉਪਜਾਤੀਆ ਓੁਹ ਹੈ ਜੋ ਉਚੇ ਨੇਕ ਕੰਮ ਕਰੇ | ਅੱਗੇ ਜੇ ਕਿਓ ਨਹੀ ਪੁਛੱਦਾ, ਉਥੇ ਤਾਂ ਕੀਤੇ ਕੰਮਾ ਅਨੁਸਾਰ ਨਿਬੇੜੇ ਹੁੰਦੇ ਹਨ | ਨਾਲ ਹੀ ਆਪਣੇ ਚੋਖੀ ਬਾਣੀ ਅਜਿਹੀ ਰਚੀ ਜਿਸ ਵਿਚ ਜਾਤ ਦੇ ਗੁਮਾਨ ਨੂੰ ਭੈੜਾ ਅਤੇ ਰੱਬ ਦੀ ਰਜ਼ਾ ਦੇ ਉਲਟ ਦੱਸਿਆ ਅਤੇ ਲੋਕਾ ਨੂੰ ਇਸ ਤੋਂ ਵਰਜਿਆ | ਜਿਵੇ ਕਿ ਜਾਤ-ਹੰਕਾਰੀ ਬ੍ਰਾਹਮਣ ਨੂੰ ਸਮਝਾਉਣ ਲਈ ਆਪ ਨੇ ਇਹ ਸ਼ਬਦ ਉਚਾਰਿਆ :
ਜਾਤਿ ਕਾ ਗਰਬੁ ਨ ਕਰਿਅਹੁ ਕੋਈ || ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ||੧|| ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ || ਇਸ ਗਰਬੁ ਤੇ ਚਲਹਿ ਬਹੁਤ ਵਿਕਾਰਾ ||੧ ||ਰਹਾਓੁ|| ਚਾਰੇ ਵਰਨ ਆਖੈ ਸਭ ਓਪਤਿ ਹੋਈ || ਬ੍ਰਹਮ ਬਿੰਦ ਤੇ ਸਭ ਓਪਤਿ ਹੋਈ ||੨|| ਮਾਟੀ ਏਕ ਸਗਲ ਸੰਸਾਰਾ || ਬਹੁ ਬਿਧਿ ਭਾਂਡੇ ਘੜੈ ਕੁਮਾਰਾ ||੩|| ਪੰਚ ਤਤੁ ਮਿਲਿ ਦੇਹੀ ਕਾ ਅਕਾਰਾ || ਘਟਿ ਵਧਿ ਕੋ ਕਰੈ ਬਿਚਾਰਾ ||੪|| ਕਹਤੁ ਨਾਨਕ ਇਹੁ ਜਿਉ ਕ੍ਰਮ ਬੰਧੁ ਹੋਈ || ਬਿਨੁ ਸਤਿਗੁਰ ਭੇਟੇ ਮੁਕਤਿ ਨਾ ਹੋਈ ||੫||
(੨) ਛੂਤ-ਛਾਤ – ਛੂਤ-ਛਾਤ ਅਤੇ ਊਚ-ਨੀਚ ਦੇ ਵਹਿਮਾ ਅਤੇ ਵਿਤਕਰਿਆਂ ਦਾ ਖਾਤਮਾ ਕਰਨ ਲਈ ਪਹਿਲੇ ਅਤੇ ਦੂਜੇ ਗੁਰੂ ਸਾਹਿਬਾ ਨੇ ਅੱਗੇ ਹੀ ਇਹ ਨੇਮ ਬੱਧਾ ਹੋਇਆ ਸੀ ਕਿ ਲੰਗਰ ਵਿੱਚ ਸਭ ਜਾਤਾਂ, ਧਰਮਾਂ ਤੇ ਬਰਾਦਰੀਆਂ ਦੇ ਲੋਕ ਇਕ ਪੰਗਤ ਵਿੱਚ ਰਲ ਮਿਲ ਕੇ ਬਹਿਣ ਅਤੇ ਪ੍ਰਸ਼ਾਦਾ ਛਕਣ | ਇਹ ਢੰਗ ਸਫਲ ਹੋਇਆ ਪਰ ਉਦੋਂ ਕਈ ਭਰਮੀ ਵੇਹਿਮੀ ਬੰਦੇ ਦੀਵਾਨ ਵਿੱਚ ਰਲਮਿਲ ਕੇ ਬਹਿਣ ਅਤੇ ਪ੍ਰਸ਼ਾਦਾ ਛਕਣ | ਇਹ ਢੰਗ ਲੰਗਰ ਵਿਚੋਂ ਪ੍ਰਸ਼ਾਦ ਨਹੀਂ ਛਕਦੇ | ਇਸ ਦਾ ਕਾਰਨ ਇਹ ਹੁੰਦਾ ਸੀ ਕਿ ਉਹ ਛੂਤ-ਛਾਤ ਮੰਨਣੋ ਮਨਾਉਣੋਂ ਨਹੀ ਇਹ ਹੁੰਦਾ ਸੀ ਕਿ ਓੁਹ ਛੂਤ-ਛਾਤ ਮੰਨਣੋ ਮਨਾਉਣੋਂ ਨਹੀਂ ਸਨ ਹਟੇ | ਗੁਰੂ ਅਮਰਦਾਸ ਜੀ ਨੇ ਇਸ ਬਿਮਾਰੀ ਦਾ ਹੋਰ ਵੀ ਅਮਰਦਾਸ ਦਾਰੂ ਕੱਢਿਆ | ਆਪ ਨੇ ਹੁਕਮ ਕਰ ਦਿੱਤਾ ਕਿ ਜਿਹੜਾ ਵੀ ਸਾਡੇ ਦਰਸ਼ਨ ਕਰਨ ਲਈ ਆਵੇ, ਉਹ ਪਹਿਲਾਂ ਪੰਗਤ ਵਿੱਚ ਬਹਿ ਕੇ ਲੰਗਰੋਂ ਪ੍ਰਸ਼ਾਦ ਛੱਕੇ | ਇਸ ਹੁਕਮ ਉਪਰ ਕਰੜਾਈ ਨਾਲ ਵਰਤੋਂ ਕੀਤੀ ਗਈ | ਸਭ ਜਾਤਾਂ,ਬਰਾਦਰੀਆਂ, ਮਤਾ ਦੇ ਧਰਮਾ ਦੇ ਲੋਕਾਂ ਨੂੰ ਇਕਠੇ ਇਕੇ ਪੰਗਤ ਵਿਚ ਬਹਿ ਕੇ ਪ੍ਰਸ਼ਾਦ ਛੱਕਣਾ ਪੈਦਾ, ਨਹੀ ਤੇ ਗੁਰੂ ਜੀ ਦੇ ਦਰਸ਼ਨ ਨਾ ਹੁੰਦੇ |
ਇਹ ਨੇਮ ਨਿੱਕੇ ਵੱਡੇ ਸਭ ਵਾਸਤੇ ਸੀ | ਵੱਡੇ ਤੋਂ ਵੱਡੇ ਨੂੰ ਵੀ ਕੋਈ ਛੋਟ ਨਹੀ ਸੀ ਹੁੰਦੀ | ਏਥੋਂ ਤੀਕ ਕਿ ਦਿੱਲੀ ਦੇ ਮੁਗਲ ਬਾਦਸ਼ਾਹ, ਅਕਬਰ ਨੂੰ ਵੀ ਹੁਕਮ ਮੰਨਣਾ ਪਿਆ | ਗੋਂਦਵਾਲ ਦਿੱਲੀ ਤੋਂ ਲਾਹੋਰ ਜਾਣ ਵਾਲੀ ਸੜਕ ਤੇ ਸੀ |ਇਕ ਵਾਰ (ਸੰਮਤ ੧੬੨੨) ਵਿੱਚ ਅਕਬਰ ਨੂੰ ਵੀ ਹੁਕਮ ਮੰਨਣਾ ਪਿਆ | ਗੋਂਦਵਾਲ ਦਿੱਲੀ ਤੋਂ ਲਾਹੋਰ ਜਾਣ ਵਾਲੀ ਸੜਕ ਤੇ ਸੀ | ਇਕ ਵਾਰ (ਸੰਮਤ ੧੬੨੨) ਅਕਬਰ ਬਾਦਸ਼ਾਹ ਦਿਲਿਓੁ ਲਾਹੋਰ ਜਾ ਰਿਹਾ ਸੀ | ਓੁਹ ਗੋਂਦਵਾਲ ਆਇਆ, ਉਸ ਨੂੰ ਗੁਰੂ-ਘਰ ਬਾਰੇ ਪਤਾ ਸੀ | ਉਸ ਦੇ ਬਾਬੇ-ਬਾਬਰ ਨੇ ਗੁਰੂ ਨਾਨਕ ਦੇਵ ਜੀ ਤੋਂ ਅਤੇ ਉਸ ਦੇ ਪਿਤਾ ਹੁਮਾਯੂੰ ਨੇ ਗੁਰੂ ਅੰਗਦ ਦੇਵ ਜੀ ਤੋਂ ਵਰ ਤੇ ਆਸ਼ੀਰਵਾਦ ਪ੍ਰਾਪਤ ਕੀਤੀ ਸੀ | ਗੋਂਦਵਾਲ ਪਹੁੰਚ ਕੇ ਉਸਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਚਾਹੇ | ਉਸ ਨੂੰ ਵੀ ਇਹੋਂ ਕਿਹਾ ਗਿਆ ਕਿ ਪਹਿਲਾ ਪੰਗਤ ਵਿੱਚ ਬਹਿ ਕੇ ਲੰਗਰੋਂ ਪ੍ਰਸ਼ਾਦ ਛਕੋ, ਫੇਰ ਦਰਸ਼ਨ ਹੋਣਗੇ | ਉਸ ਨੇ ਅਜਿਹਾ ਕੀਤਾ, ਤਾਂ ਫੇਰ ਉਹ ਦਰਸ਼ਨ ਕਰ ਸਕਿਆ |
ਅਕਬਰ ਬਾਦਸ਼ਾਹ ਗੁਰੂ ਜੀ ਦੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਬੜਾ ਨਿਹਾਲ ਹੋਇਆ | ਲੰਗਰ ਦਾ ਪ੍ਰਬੰਧ ਵੇਖ ਕੇ ਬਚਨ ਸੁਣ ਕੇ ਬੜਾ ਖੁਸ਼ ਹੋਇਆ, ਉਸਨੇ ਲੰਗਰ ਲਈ ਜਾਗੀਰ ਦੇਣੀ ਚਾਹੀ ਪਰ ਗੁਰੂ ਜੀ ਨੇ ਕਿਹਾ ਕਿ ਗੁਰੂ ਕਾ ਲੰਗਰ ਗੁਰਸਿੱਖਾ ਦੀ ਸੇਵਾ-ਕਮਾਈ ਦੇ ਸਿਰ ਤੇ ਚੱਲੇ ਤਾਂ ਹੀ ਠੀਕ ਹੈ | ਇਸ ਲਈ ਉਨ੍ਹਾ ਨੇ ਜਗੀਰ ਲੇਣੋ ਨਾਂਹ ਕਰ ਦਿੱਤੀ | ਇਸ ਨਾਂ ਨੇ ਗੁਰੂ ਜੀ ਨੂੰ ਨਜ਼ਰਾ ਵਿੱਚ ਹੋਰ ਵੀ ਉਚਿਆਂ ਕਰ ਦਿੱਤਾ | ਇਸੇ ਤਰਾਂ ਹਰੀਪੁਰ ਦੇ ਰਾਜੇ ਅਤੇ ਰਾਣੀਆਂ ਨੇ ਵੀ ਲੋਕਾ ਦੇ ਨਾਲ ਪੰਗਤ ਵਿੱਚ ਬਹਿ ਕੇ ਪ੍ਰਸ਼ਾਦ ਛਕਿਆ ਅਤੇ ਫੇਰ ਗੁਰੂ ਜੀ ਦੇ ਦਰਸ਼ਨ ਕੀਤੇ |
(੩) ਜਾਤ-ਪਾਤ ਤੋੜ ਕੇ ਵਿਆਹ – ਜਾਤ-ਪਾਤ ਦੇ ਭਰਮਾਂ ਤੋਂ ਤੁਰੀ ਵਰਤੋ-ਵਿਹਾਰ ਦਾ ਇਕ ਅੰਗ ਇਹ ਸੀ ਕਿ ਖਾਸ ਖਾਸ ਜਾਤ ਵਿੱਚ ਤੇ ਖਾਸ ਇਲਾਕੇ ਦੀ ਹੱਦ-ਬੰਦੀ ਤੇ ਅੰਦਰ-ਅੰਦਰ ਹੀ ਆਪੋਂ ਵਿੱਚ ਵਿਆਹ ਨਾਤੇ ਕਰਦੀਆਂ ਸਨ | ਸਾਕ ਕਰਨ ਤੋਂ ਪਹਿਲਾ ਨਾਨਕੀਆਂ, ਦਾਦਕੀਆਂ ਗੋਤਾਂ ਬਾਰੇ ਪੂਰੀ ਪੜਤਾਲ ਕੀਤੀ ਜਾਂਦੀ | ਖਾਸ ਘੇਰੇ ਤੋਂ ਬਾਹਰ ਸਾਕ ਨਾਤਾ ਕਰਨ ਦੀ ਖੁਲ੍ਹ ਨਹੀਂ ਸੀ | ਗੁਰੂ ਜੀ ਨੇ ਇਨ੍ਹਾਂ ਸਮਾਜਿਕ ਬੰਧਨਾਂ ਨੂੰ ਤੋੜਨ ਲਈ ਯਤਨ ਕੀਤੇ | ਉਨ੍ਹਾ ਨੇ ਆਪਣੇ ਕਈ ਸਿੱਖਾ ਦੇ ਵਿਆਹ ਜਾਤ-ਪਾਤ ਤੇ ਗੋਤ ਬਿਰਾਦਰੀ ਦੇ ਸਭ ਖਿਆਲ ਤਿਆਗ ਕੇ ਕਰਾਏ | ਦੋ ਮਿਸਾਲਾ ਏਥੇ ਦੇਦਾ ਹਾਂ |
ਪ੍ਰੇਮੇ ਨਾਂ ਦਾ ਇਕ ਕੁਸ਼ਟੀ ਗੁਰੂ ਜੀ ਦੇ ਦਰ ਤੇ ਆਇਆ | ਉਹ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਰਿਹਾ | ਗੁਰੂ ਜੀ ਤੇ ਵਾਹਿਗੁਰੂ ਦੇ ਮਹਿਰ ਕੀਤੀ | ਉਹ ਰਾਜ਼ੀ ਹੋ ਗਿਆ | ਗੁਰੂ ਜੀ ਨੇ ਕਿਹਾ ਕਿ ਵੇਖੋਂ ਇਸ ਦਾ ਸਰੀਰ ਮੁਰਾਰੀ ਜਿਹਾ ਸੁੰਦਰ ਹੋ ਗਿਆ ਹੈ | ਇਸ ਤੋਂ ਉਸ ਦਾ ਨਾਂ ਮੁਰਾਰੀ ਪਿਆ | ਉਹ ਗੁਰ-ਸੰਗਤ ਦੀ ਹਰ ਪ੍ਰਕਾਰ ਦੀ ਸੇਵਾ ਕਰਦਾ ਤੇ ਨਾਮ ਜਪਦਾ ਰਿਹਾ | ਇਕ ਦਿਨ ਗੁਰੂ ਜੀ ਨੇ ਦੀਵਾਨ ਵਿੱਚ ਬਚਨ ਕੀਤਾ, ‘ਕੋਈ ਸਿੱਖ ਇਸ ਨੂੰ ਆਪਣੀ ਲੜਕੀ ਦੇਵੇ |’ਇਹ ਬਚਨ ਸੁਣ ਕੇ ਸ਼ੀਹੇਂ ਉਪਲ ਨੇ ਬੇਨਤੀ ਕੀਤੀ ਕਿ ‘ਸੱਚੇ ਪਾਤਸ਼ਾਹ ! ਮੇਰੀ ਬੇਟੀ ਹਜ਼ਾਰ ਹੈ |’ ਸੋ, ਦੋਹਾਂ ਦਾ ਵਿਆਹ ਕੀਤਾ ਗਿਆ | ਜਾਤ ਗੋਤ ਬਾਰੇ ਕੋਈ ਪੁੱਛ ਪੜਤਾਲ ਨਾ ਕੀਤੀ |
ਭਾਈ ਸੱਚਨ-ਸੱਚੀ ਦਾ ਵਿਆਹ ਵੀ ਜਾਤ-ਪਾਤ ਦੇ ਵਿਚਾਰਾ ਤੋਂ ਬਿਨਾਂ ਤੇ ਜਾਤ-ਪਾਤ ਦੇ ਬੰਧਨ ਤੋੜ ਕੇ ਕੀਤਾ ਗਿਆ | ਏਥੇ ਜੀ ਬੱਸ ਨਹੀਂ, ਗੁਰੂ ਜੀ ਨੇ ਆਪਣੀ ਬੀਬੀ ਦਾਨੀ ਦਾ ਵਿਆਹ ਸ੍ਰੀ ਰਾਮਾ ਜੀ ਨਾਮੇ ਸਧਾਰਨ ਸਿਖ ਨਾਲ ਕੀਤਾ ਅਤੇ ਬੀਬੀ ਭਾਨੀ ਜੀ ਲਈ ਘੁੰਙਣੀਆਂ ਵੇਚਣ ਵਲਰ ਯਤੀਮ ਗੱਭਰੂ, ਸ੍ਰੀ ਜੇਠਾ ਜੀ ਨੂੰ ਜਾਤ-ਪਾਤ ਸੰਬਧੀ ਕਿਸੇ ਪ੍ਰਕਾਰ ਦੀ ਪੁੱਛ-ਗਿੱਛ ਕਰਨ ਤੋਂ ਬਿਨਾਂ ਚੁਣਿਆ ਮਿਸਾਲ ਪੇਸ਼ ਕੀਤੀ |
(੪) ਦੇਸ਼ ਵਿੱਚ ਚਿਰਾਂ ਤੋਂ ਤੁਰੀ ਆ ਰਹੀ ਸਤੀ ਦੀ ਰਸਮ ਬੰਦ ਕਰਨ ਵੱਲ ਗੁਰੂ ਜੀ ਨੇ ਖਾਸ ਧਿਆਨ ਦਿੱਤਾ | ਇਸ ਰਸਮ ਅਨੁਸਾਰ ਇਸਤਰੀ ਨੂੰ ਆਪਣੇ ਨਰ ਗਏ ਪਤੀ ਦੀ ਚਿਖਾ ਵਿਚ ਪੈ ਕੇ ਜਿਉਂਦੀ ਨੂੰ ਸੜਨਾ ਪੈਂਦਾ ਸੀ | ਗੁਰੂ ਜੀ ਨੇ ਇਸ ਰਸਨ ਨੂੰ ਨਿੰਦਿਆਂ ਅਤੇ ਵਰਜਿਆ | ਆਪ ਨੇ ਫੁਰਮਾਇਆ :
ਸਤਿਆ ਏਹਿ ਨ ਅਖਿਅਨਿ ਜੋ ਮੜਿਆ ਲਗਿ ਜਲੰਨਿ ||
ਨਾਨਕ ਸਤੀਆਂ ਜਾਣੀਅਨਿ ਜਿ ਬਿਹਰੇ ਚੋਟ ਮਰੰਨਿ ||
ਭੀ ਸੋ ਸਤੀਆਂ ਜਾਣੀ ਅਨਿ ਸੀਲ ਸੰਤੋਖਿ ਰਹੰਨਿ ||
ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾਲੰਨਿ ||

ਅਰਥਾਤ ਸਤੀਆਂ ਉਹ ਨਹੀਂ ਅਥਵਾ ਸਕਦੀਆਂ ਜੋ ਮੁਰਦਿਆਂ ਨਾਲ ਮੜ੍ਹੀਆਂ ਵਿੱਚ ਬਹਿ ਕੇ ਸੜ ਮਰਨ | ਅਸਲੀ ਸਤੀਆਂ ਤਾਂ ਉਹ ਹਨ ਜੋ ਪਤੀ-ਵਿਛੋੜੇ ਦੇ ਸਦਮੇ ਨਾਲ ਹੀ ਪ੍ਰਾਣ ਤਿਆਗ ਦੇਣ | ਉਹ ਵੀ ਸਤੀਆਂ ਹਨ ਜੋ ਪਤੀ ਦੇ ਚਲਾਣੇ ਮਗਰੋਂ ਆਪਣਾ ਚਾਲ-ਚਲਨ ਉੱਚਾ-ਸੁੱਚਾ ਰੱਖਣ ਅਤੇ ਪ੍ਰਮਾਤਮਾ ਦਾ ਨਾਪ ਜਪਣ |
(੫) ਗੁਰੂ ਜੀ ਨੇ ਇਸਤਰੀ-ਜਾਤੀ ਨੂੰ ਸਮਾਜ ਦੇ ਪਏ ਅਯੋਗ ਬੰਧਨਾਂ ਤੋਂ ਛੁਡਾ ਕੇ ਉਸ ਨੂੰ ਉਚਿਆਂ ਚੁੱਕਣ ਅਤੇ ਸਮਾਜ ਵਿੱਚ ਮਾਣ ਵਾਲੀ ਪਦਵੀ ਦੇਣ ਦੇ ਯਤਨ ਕੀਤੇ | ਆਪ ਨੇ ਇਸਤਰੀ ਦੇ ਪਰਦੇ ਅੰਦਰ ਰਹਿਣ ਅਤੇ ਘੁੰਡ ਕਢੱਣ ਦੇ ਰਿਵਾਜ਼ ਨੂੰ ਵੀ ਦੂਰ ਕੀਤਾ | ਸਭ ਮਾਈਆਂ ਬੀਬੀਆਂ, ਖੁਲੇ ਮੂੰਹ ਸੰਗਤ ਵਿੱਚ ਆਉਂਦੀਆਂ ਸਨ, ਲੰਗਰ ਵਿੱਚ ਸੇਵਾ ਕਰਦੀਆਂ ਸਨ ਅਤੇ ਪੰਗਤ ਵਿੱਚ ਬਹਿ ਕੇ ਪ੍ਰਸ਼ਾਦ ਛਕਦੀਆਂ ਸਨ | ਦਰਸ਼ਨ ਕਰਨ ਆਈਆਂ ਰਾਜਾ ਹਰੀ ਪੁਰ ਦੀਆਂ ਰਾਣੀਆਂ ਨੂੰ ਆਪ ਨੇ ਉਪਦੇਸ਼ ਕੀਤਾ ਕਿ ਸੰਗਤ ਵਿੱਚ ਘੁੰਡ ਕੱਢਣਾ ਅਤੇ ਪਰਦਾ ਕਰਨਾ ਠੀਕ ਨਹੀ, ਉਨ੍ਹਾ ਨੇ ਹੁਕਮ ਮੰਨਿਆ |
(੬) ਸਮਾਜ ਵਿੱਚ ਬੰਦੇ ਦੀ ਮੋਤ ਮਗਰੋਂ ਕਈ ਭੈੜੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ |ਆਪ ਨੇ ਇਹਨਾ ਸਭ ਦੀ ਮਨਾਹੀ ਕੀਤੀ ਅਤੇ ਮਿਰਤਕ ਸੰਸਕਾਰ ਬਾਰੇ ਗੁਰ-ਮਰਯਾਦਾ ਕਾਇਮ ਕੀਤੀ | ਗੱਲ ਕੀ,ਜਿਨੀਆਂ ਵੀ ਬੁਰਾਹੀਆਂ ਤੇ ਕੁਰੀਤੀਆਂ ਸਮਾਜ ਵਿੱਚ ਪ੍ਰਚਲਤ ਸਨ, ਗੁਰੂ ਜੀ ਨੇ ਸਭ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਥਾਂ ਚੰਗੇਰੀ ਮਰਯਾਦਾ ਤੇਰੀ |
ਸ਼ਾਂਤੀ ਤੇ ਖਿਮਾਂ – ਸ੍ਰੀ ਗੁਰੂ ਅਮਰਦਾਸ ਜੀ ਸ਼ਾਂਤੀ ਤੇ ਸਹਿਨਸ਼ੀਲਤਾ ਦੇ ਪੁੰਜ ਸਨ | ਆਪ ਦਾ ਪ੍ਰਚਾਰ ਸੀ ਕਿ ਅਗਲੇ ਦੀਆਂ ਭੁੱਲਾਂ ਨੂੰ ਮਾਫ਼ ਕਰੋ, ਬਦਲੇ ਦਾ ਖਿਆਲ ਵੀ ਨਾ ਕਰੋ ਤੇ ਬੁਰੇ ਦਾ ਵੀ ਭਲਾ ਕਰੋ | ਸਿੱਖਾ ਨੂੰ ਇਸ ਸਿੱਖਿਆ ਨੂੰ ਕਮਾਉਣ ਦੇ ਚੋਖੇ ਤੇ ਕਰੜੀ ਪ੍ਰੀਖਿਆ ਭਰੇ ਮੋਕੇ ਮਿਲੇ |
ਗੋਂਦਵਾਲ ਨੂੰ ਵੱਧਦਾ-ਫੁੱਲਦਾ ਵੇਖ ਕੇ ਉਥੇ ਕੁਝ ਮੁਸਲਮਾਨ ਵੀ ਆ ਵੱਸੇ ਸਨ | ਉਹ ਬੜੇ ਹੰਕਾਰੀ ਸਨ | ਉਨ੍ਹਾਂ ਦਾ ਖਿਆਲ ਸੀ ਕਿ ਰਾਜ ਸਾਡਾ ਹੈ ਅਤੇ ਗੈਂਰ-ਮੁਸਲਮਾਨ ਸਭ ਸਾਡੇ ਅਧੀਨ ਤੇ ਸਾਡੀ ਪ੍ਰਜਾ ਹਨ | ਉਨ੍ਹਾਂ ਨੇ ਗੁਰੂ ਜੀ ਅਤੇ ਗੁਰਸਿੱਖਾ ਉਪਰ ਰੁਹਬ ਪਾਉਣਾ ਚਾਹਿਆ ਪਰ ਆਪ ਜੀ ਨੇ ਸਿੱਖਾ ਨੂੰ ਨਿਰਭੈ ਹੋ ਕੇ ਰਹਿਣ ਅਤੇ ਇਨ ਨਾ ਮੰਨਣ ਦਾ ਉਪਦੇਸ਼ ਦਿੱਤਾ | ਮੁਸਲਮਾਨ ਚਿੜ ਗਏ | ਉਨ੍ਹਾ ਨੇ ਆਪਣੇ ਮੁੰਡਿਆ ਨੂੰ ਸਿਖਇਆ ਕਿ ਸਿੱਖਾ ਨੂੰ ਤੰਗ ਕਰੋ |
ਇਸ ਚੁੱਕ ਦੇ ਅਸਰ ਹੇਠ ਮੁਸਲਮਾਨ ਮੁੰਡੇ ਪਾਣੀ ਭਰ ਕੇ ਲਿਆ ਰਹੇ ਸਿੱਖਾ ਦੇ ਘੜੇ ਵਟੇ ਮਾਰ ਕੇ ਭੰਨ ਦਿਆ ਕਰਨ | ਉਨ੍ਹਾ ਨੂੰ ਗੁਰੂ ਜੀ ਨੂੰ ਇਹ ਗੱਲ ਦੱਸੀ, ਤਾਂ ਆਪ ਨੇ ਹੁਕਮ ਦਿੱਤਾ ਕਿ ਮਸ਼ਕਾ ਬਣਾ ਲਵੋ | ਮੁਸਲਮਾਨ ਦੋਖੀ ਮਸ਼ਕਾ ਨੂੰ ਤੀਰ ਮਾਰ-ਮਾਰ ਕੇ ਵਿੰਨਣ ਲੱਗ ਪਏ | ਗੁਰੂ ਜੀ ਨੇ ਕਿਹਾ ਕਿ ਪਿੱਤਲ ਦੀਆਂ ਗਾਗਰਾਂ ਵਰਤਣ ਲੱਗ ਪਵੋ | ਪਰ ਓੁਹ ਫੇਰ ਵੀ ਨਾ ਟਲੇ | ਗੁਰੂ ਜੀ ਨੇ ਫੇਰ ਵੀ ਇਹੋ ਹੀ ਕਿਹਾ, ‘ਗੁਰਸਿੱਖ ਬੁਰੇ ਦਾ ਵੀ ਭਲਾ ਕਰਦੇ ਹਨ ਇ ਕਿਸੇ ਤੋਂ ਬਦਲਾ ਨਹੀ ਲੇਂਦੇ | ਨਿਰਵੈਰਾ ਨਾਲ ਵੈਰ ਕਮਾਉਣ ਵਾਲੇ ਆਪਣਾ ਕੀਤਾ ਆਪੇ ਪਾਉਣਗੇ | ਓੁਹ ਆਪਣੇ ਸੁਭਾਅ ਅਨੁਸਾਰ ਵਰਤਦੇ ਹਨ ਤੁਸੀਂ ਆਪਣਾ ਸੁਭਾਅ ਨਾ ਛੱਡੋ, ਵਾਹਿਗੁਰੂ ਭਲੀ ਕਰੇਗਾ |’
ਬਾਉਲੀ ਸਾਹਿਬ – ਗੋਇੰਦਵਾਲ ਪੱਤਣ ਦਾ ਨਗਰ ਸੀ ਅਤੇ ਓੁਹ ਪੱਤਣ ਵੀ ਸੀ ਸ਼ਾਹੀ ਸੜਕ ਦਾ, ਇਸ ਕਰਕੇ ਮੁਸਾਫ਼ਿਰਾ ਅਤੇ ਲੋਕਾ ਦਾ ਇਸ ਥਾਂ ਤੋਂ ਲਾਂਘਾ ਬਹੁਤ ਸੀ | ਗੁਰ ਸੰਗਤ ਵੀ ਏਥੇ ਕਾਫੀ ਜੁੜੀ ਰਹਿੰਦੀ ਸੀ | ਗੁਰੂ ਜੀ ਲੰਗਰ ਹਰੇਕ ਮਨੁੱਖ ਮਾਤਰ ਲਈ ਖੁੱਲ੍ਹਾ ਸੀ ਉਥੋਂ ਹਰੇਕ ਨੂੰ ਦੀਨ ਧਰਮ ਜਾਂ ਜਾਤ-ਪਾਤ ਪੁੱਛੋਂ ਬਿਨਾ ਖਾਣ ਨੂੰ ਚੰਗਾ ਚੋਖਾ ਤੇ ਰਜਵਾਂ ਭੋਜਨ ਮਿਲਦਾ ਸੀ ਪਰ ਪਾਣੀ ਦੀ ਥੁੜ ਸੀ | ਗੁਰੂ ਜੀ ਨੇ ਫੈਸਲਾ ਕੀਤਾ ਕਿ ਇਕ ਅਜਿਹੀ ਬਾਉਲੀ ਲਾਈ ਜਾਵੇ ਜਿਸ ਦਾ ਜਲ ਅਤੁਟ ਹੋਵੇ ਹਰਟ ਵੀ ਚੱਲਣ, ਮਨੁੱਖਾਂ ਨੂੰ ਵੀ ਤੇ ਤੇ ਮਾਲ-ਡੰਗਰ ਨੂੰ ਵੀ ਪਾਣੀ ਮਿਲੇ, ਇਸ਼ਨਾਨ ਵੀ ਖੁਲ੍ਹਾ ਹੋ ਸਕੇ ਅਤੇ ਜੋ ਭਜਨ-ਬੰਦਗੀ ਦਾ ਟਿਕਾਣਾ ਬਣ ਸਕੇ |
ਇਸ ਆਸ਼ੇ ਨਾਲ ਸੰਮਤ ੧੬੧੬ ਵਿੱਚ ਬਾਉਲੀ ਲਵਾਉਣੀ ਅਰੰਭੀ | ਪਹਿਲਾ ਤੱਕ ਬਾਬਾ ਬੁੱਢਾ ਜੀ ਪਾਸੋਂ ਲਵਾਇਆ | ਇਸ ਦੀ ਸੇਵਾ ਸਾਧ ਸੰਗਤ ਵੀ ਕਰਦੀ ਰਹੀ ਅਤੇ ਦਿਹਾੜੀਦਾਰ ਰਾਜ ਮਿਸਤਰੀ ਵੀ | ਸ੍ਰੀ ਜੇਠਾ ਜੀ (ਸ੍ਰੀ ਰਾਮਦਾਸ ਜੀ) ਨਾ ਕੇਵਲ ਟੋਕਰੀ ਹੀ ਢੋਦੇ ਸਗੋਂ ਸਾਰੇ ਕੰਮ ਦਾ ਪ੍ਰਬੰਧ ਵੀ ਕਰਦੇ ਰਹੇ |ਇਹਨਾ ਨੂੰ ਟੋਕਰੀ ਢੋਂਦਿਆਂ ਨੂੰ ਵੇਖ ਕੇ ਇਹਨਾ ਦੀ ਬਰਾਦਰੀ ਦੇ ਲਾਹੋਰੋਂ ਆਏ ਲੋਕਾਂ ਨੇ ਮਿਹਣੇ ਮਾਰੇ ਪਰ ਆਪ ਗੁਰ-ਸੇਵਾ ਵਿਚ ਮਗਨ ਹੋ ਕੇ ਲੱਗੇ ਰਹੇ | ਇਹ ਬਾਉਲੀ ਸੰਮਤ ੧੬੨੧ ਵਿਚ ਸੰਪੂਰਨ ਹੋਈ | ਇਸ ਦੀਆਂ ੧੪ ਪੋੜੀਆਂ ਹਨ| ਇਰਖਾਲੂਆਂ ਦੀਆਂ ਸ਼ਿਕਾਇਤਾਂ – ਅੱਗੇ ਦੱਸ ਆਏ ਹਾਂ ਕਿ ਗੋਂਦੇ ਮਰਵਾਹੇ ਦੀ ਬੇਨਤੀ ਮੰਨ ਕੇ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਅਮਰਦਾਸ ਜੀ ਨੂੰ ਗੋਂਦਵਾਲ ਵਸਾਉਣ ਦੀ ਆਗਿਆ ਕੀਤੀ ਸੀ ਤੇ ਉਸ ਨੇ ਗੁਰੂ ਜੀ ਦਾ ਨਿਵਾਸ ਲਈ ਮਕਾਨ ਵੀ ਪਵਾ ਦਿਤੇ ਸਨ | ਓੁਹ ਮਰ ਗਿਆ | ਉਸ ਦਾ ਪੁਤ ਹੰਕਾਰੀ ਤੇ ਥੋੜ-ਮਤਾ ਸੀ | ਗੁਰਸਿੱਖੀ ਦੇ ਵਿਰੋਧੀਆ-ਪੰਡਤਾ, ਬ੍ਰਾਹਮਣਾ, ਜੋਗੀਆਂ ਸਾਧੂਆਂ, ਸ਼ੇਖਾ ਆਦਿ- ਦੀ ਚੂਕ ਵਿਚ ਆ ਕੇ ਉਸਨੇ ਗੁਰੂ ਜੀ ਨਾਲ ਆਡਾਂ ਲਾ ਲਿਆ | ਉਸ ਨੇ ਲਾਹੋਰ ਵਿਚ ਜਾ ਕੇ ਮੁਸਲਮਾਨ ਹਾਕਮ ਅਗੇ ਸ਼ਿਕਾਇਤ ਕੀਤੀ ਕਿ ਮੇਰੇ ਪਿਓ ਨੇ ਆਪਣੇ ਪਿੰਡ ਇਕ ਸਾਧੂ ਵਸਾਇਆ ਸੀ, ਓੁਹ ਸਾਡੀਆਂ ਭੋਆਂ ਦੱਬੀ ਜਾਂਦਾ ਹੈ ਤੇ ਹੁਣ ਸਾਡੇ ਭਾਗ ਵਾਲੀ ਭੋਂ ਉਪਰ ਕਬਜਾ ਕਰਕੇ ਮੱਲੋ-ਮਲੀ ਬਾਉਲੀ ਬਣਾ ਰਿਹਾ ਹੈ | ਉਸਨੂੰ ਬੇ-ਦਖਲ ਕੀਤਾ ਜਾਵੇ |
ਹਾਕਮ ਨੇ ਪੁੱਛ ਪੜਤਾਲ ਕੀਤੀ | ਮੋਕਿਆ ਵੀ ਆ ਕੇ ਵੇਖਿਆ | ਉਸ ਨੇ ਮਰਵਾਹੇ ਦੀ ਅਰਜ਼ੀ ਖਾਰਜ ਕਰ ਦਿੱਤੀ | ਉਸ ਮਰਵਾਹੇ ਨੇ ਪੁੱਛ ਪੜਤਾਲ ਕਰਕੇ ਉਸ ਨੂੰ ਝਾੜ ਪਾਈ | ਉਸ ਅਤੇ ਉਸ ਦੇ ਨੋਕਰ ਨੂੰ ਧੱਕੇ ਮਰ ਕੇ ਕੱਢ ਦੇਣ ਦਾ ਹੁਕਮ ਦਿੱਤਾ, | ਜੋ ਦੁਰਗਤੀ ਮਰਵਾਹੇ ਦੀ ਦਰਬਾਰ ਵਿੱਚ, ਨੱਗਰ ਵਿੱਚ, ਸਾਕਾਂ ਵਿੱਚ ਤੇ ਪਰਵਾਰ ਵਿੱਚ ਹੋਈ ਓੁਹ ਮਗਰੋਂ ਗੁਰੂ ਰਾਮਦਾਸ ਜੀ ਨੇ ਆਪਣੇ ਇਕ ਸਲੋਕ ਵਿੱਚ ਵਰਣਨ ਕੀਤੀ | ਉਸ ਸਲੋਕ ਦੀਆਂ ਕੁਝ ਤਕਾਂ ਇਹ ਹਨ :
‘ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਉਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ || ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫ਼ਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ || ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨਾ ਮਿਲੈ ਤਾਂ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ||
ਵੈਸਾਖੀ ਦਾ ਮੇਲਾ – ਬਾਉਲੀ ਤਿਆਰ ਹੋਣ ਤੋਂ ਕੁਝ ਚਿਰ ਮਗਰੋਂ ਇਕ ਪ੍ਰੇਮੀ ਸਿੱਖ, ਭਾਈ ਪਾਰੋ ਧਰਮ ਹੰਸ ਤਜਵੀਜ ਮੰਨ ਕੇ ਗੁਰੂ ਜੀ ਨੇ ਗੋਂਦਵਾਲ ਵਿੱਚ ਵੈਸਾਖੀ ਦਾ ਦਾ ਜੋੜ-ਮੇਲਾ ਕਰਨ ਦਾ ਫੈਸਲਾ ਕੀਤਾ | ਸਭ ਥਾਵਾਂ ਦੀਆਂ ਸੰਗਤਾ ਨੂੰ ਇਤਲਾਹ ਦਿੱਤੀ ਗਈ ਅਤੇ ਹੁਕਮਨਾਮੇ ਜਾਂ ਸੱਦੇ ਭੇਜੇ ਗਏ | ਵੈਸਾਖੀ ਪਹਿਲਾਂ ਮੇਲਾ ਸੰਮਤ ੧੬੨੪ ਵਿੱਚ ਲੱਗਾ | ਸੰਗਤਾ ਹਜ਼ਾਰ ਦੀ ਗਿਣਤੀ ਵਿੱਚ ਆਈਆਂ | ਸਭ ਵਾਸਤੇ ਰਿਹਾਇਸ਼, ਇਸ਼ਨਾਨ, ਪਾਣੀ ਤੇ ਲੰਗਰ ਦਾ ਸੋਹਣਾ ਪ੍ਰਬੰਧ ਕੀਤਾ ਗਿਆ | (ਮਗਰੋਂ ਵੈਸਾਖੀ ਸਿੱਖਾ ਦਾ ਕੋਮੀ ਤਿਓੁਹਾਰ ਬਣ ਗਿਆ | ਜਿੱਥੇ ਕੋਈ ਨਿਵਾਸ ਕਰਦੇ ਉੱਥੇ ਵੈਸਾਖੀ ਦਾ ਜੋੜ-ਮੇਲਾ ਹੁੰਦਾ ਰਿਹਾ | ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੈਸਾਖੀ ਵਾਲੇ ਦਿਨ ਹੀ ਅੰਮ੍ਰਿਤ-ਸੰਚਾਰ ਕੀਤਾ ਅਤੇ ਖਾਲਸਾ ਸਾਜਿਆ | ਇਸ ਤਰਾਂ ਵੈਸਾਖੀ ਖਾਲਸੇ ਦਾ ਜਨਮ ਦਿਹਾੜਾ ਬਣ ਗਿਆ |)
ਗੁਰਸਿੱਖੀ ਦਾ ਪ੍ਰਚਾਰ – ਅੱਗੇ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਥੇ ਵੀ ਸਿੱਖ ਸੰਗਤ ਸਾਜਿਆ ਕਰਦੇ ਸਨ, ਉਥੇ ਜੀ ਮੁਖੀ ਸਿੱਖ ਨੂੰ ਪ੍ਰਚਾਰ ਦੀ ਸੇਵਾ ਸੋਂਪ ਆਉਂਦੇ ਸਨ | ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭੀ ਕਈ ਗੁਰਸਿੱਖਾ ਨੂੰ ਗੁਰਸਿੱਖੀ ਦੇ ਪ੍ਰਚਾਰ ਤੇ ਲਾਇਆ ਸੀ ਪਰ ਇਸ ਪ੍ਰਚਾਰ ਨੂੰ ਜੇਥੇਬੰਦ ਕਰਕੇ ਸਾਰੇ ਸਿੱਖ ਜਗਤ ਵਿੱਚ ਇਸ ਦਾ ਪੱਕਾ ਪ੍ਰਬੰਧ ਕਰਨ ਦਾ ਕੰਮ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤਾ | ਆਪ ਨੇ ਗੁਰਸਿੱਖੀ ਦੇ ਸਾਰੇ ਇਲਾਕੇ ਨੂੰ ਬਾਹੀ (੨੨ ) ਹਿੱਸਿਆਂ ਵਿੱਚ ਵੰਡਿਆਂ | ਇਨ੍ਹਾਂ ਨੂੰ ਆਪ ਨੇ ਬਾਈ ਮੰਜੀਆਂ ਦਾ ਨਾਂ ਦਿੱਤਾ | ਹਰੇਕ ਮੰਜੀ ਜਾਂ ਉਪਦੇਸ਼-ਗੱਦੀ ਲਈ ਇਕ ਮੁਖੀ ਸਿੱਖ ਥਾਪਿਆ | ਪ੍ਰਚਾਰ ਦੇ ਇਹ ਕੇਂਦਰ ਹਿੰਦੁਸਤਾਨ ਤੋਂ ਬਾਹਰ ਟਾਪੂਆਂ ਤੀਕ ਫੈਲੇ ਹੋਏ ਸਨ | ਇਹਨਾਂ ੨੨ ਮੁਖੀ ਸਿੱਖਾ ਵਿੱਚ ਹਰ ਜਾਤ ਤੋਂ ਬਣੇ ਸਿੱਖ ਸਨ | ਇਕੋ ਮੁਸਲਮਾਨੋਂ ਹੋਇਆ ਸਿੱਖ, ਅਲਾਯਾਰ ਖਾਂ ਪਠਾਣ ਵੀ ਸੀ | ਕਾਂਗੜੇ ਕੁੱਲੂ, ਸਕੇਤ ਆਦਿ ਪਹਾੜੀ ਇਲਾਕੇ ਲਈ ਗੁਰੂ ਜੀ ਦਾ ਭਤੀਜਾ, ਭਾਈ ਸਾਵਣ ਮੱਲ ਨੀਅਤ ਹੋਇਆ | ਇਨ੍ਹਾ ਤੋਂ ਬਿਨਾ ਮੰਜੀਆਂ ਦੇ ਅਧਿਕਾਰੀ ਇਹ ਗੁਰਸਿੱਖ ਸਨ – ਸਚਨ-ਸੱਚ, ਸਧਾਰਣ, ਸੁੱਖਣ, ਹੰਦਾਲ, ਕੇਦਾਰੀ, ਖੇਡਾ, ਗੰਗੂ ਸ਼ਾਹ, ਦਰਬਾਰੀ, ਪਾਰੋ, ਫੇਰਾ, ਬੂਆ, ਬੇਣੀ, ਮਹੇਸ਼ਾ, ਮਾਈ ਦਾਸ, ਮਾਣਕ ਚੰਦ, ਮੁਰਾਰੀ, ਰਾਜਾ ਰਾਮ, ਰੰਗ ਸ਼ਾਹ, ਰੰਗ ਸ਼ਾਹ, ਰੰਗ ਦਾਸ ਤੇ ਲਾਲੋ | ਕਈ ਵਿਦਵਾਨਾਂ ਦਾ ਖਿਆਲ ਹੈ ਕਿ ਗੁਰੂ ਜੀ ਨੇ ਗੁਰਸਿੱਖੀ ਦੇ ਪ੍ਰਚਾਰਕ ਇਸਤਰੀਆਂ ਨੂੰ ੫੨ (ਬਵੰਜਾ) ਪੀਹੜੇ ਬਖਸ਼ੇ | ਇਸ ਤੋਂ ਇਲਾਵਾ ਗੁਰੂ ਜੀ ਆਪ ਵੀ ਪ੍ਰਚਾਰ ਕਰਨ ਲਈ ਜਾਂਦੇ ਰਹੇ | ਇਕ ਵਾਰ ਆਪ ਕੁਰਸ਼ੇਤਰ, ਹਰਿਦਵਾਰ ਆਦਿ ਹਿੰਦੂ ਤੀਰਥਾਂ ਉਪਰ ਵੀ ਇਸ ਕਾਰਜ ਲਈ ਗਏ | ਇਸ ਤੀਰਥ ਯਾਤਰਾ ਦਾ ਹਾਲ ਮਗਰੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਇਕ ਸ਼ਬਦ ਵਿਚ ਦਰਜ ਕੀਤਾ, ਉਸ ਵਿੱਚ ਆਪ ਫਰਮਾਉਂਦੇ ਹਨ :
ਤੀਰਥ ਉਦਮੁ ਸਤਿਗੁਰੂ ਕੀਆ ਸਭ ਉਧਰਣ ਅਰਥਾ ||
ਇਸ ਸਾਰੇ ਉੱਦਮ ਦਾ ਨਤੀਜਾ ਇਹ ਹੋਇਆ ਕਿ ਸਭ ਜਾਤਾਂ, ਬਰਾਦਰੀਆਂ ਤੇ ਧਰਮਾਂ,ਮੱਤਾ ਦੇ ਲੋਕ ਧੜਾ-ਧੜ ਸਿੱਖ ਬਣ ਗਏ | ਕੇਵਲ ਹਿੰਦੂ ਹੀ ਨਹੀਂ ਸਗੋਂ ਮੁਸਲਮਾਨ ਵੀ ਵੱਡੀ ਗਿਣਤੀ ਵਿੱਚ ਗੁਰੂ ਜੀ ਦੇ ਸਿੱਖ ਬਣੇ | ਗੁਰਸਿੱਖੀ ਦਾ ਮਹਾਨ ਕੇਂਦਰ ਕਾਇਮ ਕਰਨ ਲਈ ਆਪਣੇ ਸ੍ਰੀ ਰਾਮਦਾਸ ਜੀ ਨੂੰ ਅੰਮ੍ਰਿਤਸਰ ਵਸਾਉਣ ਦਾ ਹੁਕਮ ਦਿੱਤਾ | ਇਸ ਵਸਤੀ ਦਾ ਮੋੜਾ ਸੰਮਤ ੧੬੩੧ (ਸੰਨ ੧੫੭੪) ਵਿੱਚ ਗਡਿਆ ਗਿਆ ਅਤੇ ਨਾ ‘ਗੁਰੂ ਕਾ ਚੱਕ’ ਰੱਖਿਆ ਗਿਆ |
ਜੋਤੀ-ਜੋਤਿ ਸਮਾਉਣਾ – ਸ੍ਰੀ ਗੁਰੂ ਅਮਰਦਾਸ ਜੀ ਦੇ ਦੋ ਸਾਹਿਬਜ਼ਾਦੇ ਹਨ – ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ | ਇਹਨਾ ਵਿਚੋਂ ਗੁਰ-ਗੱਦੀ ਦੀਆਂ ਜੁੰਮੇਵਾਰੀਆਂ ਸੰਭਾਲਣ ਜੋਗਾ ਕੋਈ ਵੀ ਨਹੀ ਸੀ|ਓੁਧਰੋਂ ਸ੍ਰੀ ਰਾਮਦਾਸ ਜੀ, ਜਿਹਨਾ ਨਾਲ ਗੁਰੂ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ, ਵਿਆਹੀ ਹੋਈ ਸੀ, ਹੇ ਪ੍ਰੀਖਿਆ ਵਿੱਚ ਪੂਰੇ ਉੱਤਰੇ ਅਤੇ ਹਰ ਤਰਾਂ ਯੋਗ ਸਾਬਤ ਹੋਏ | ਇਸ ਕਰਕੇ ਆਪਣੀ ਸੱਚ-ਖੰਡ ਵਾਪਸੀ ਦਾ ਸਮਾਂ ਆ ਗਿਆ ਜਾਣ ਕੇ ਗੁਰੂ ਜੀ ਅਮਰਦਾਸ ਜੀ ਨੇ ਭਾਦੋਂ ਸੁਦੀ ੧੫ ਅਰਥਾਤ ਭਾਦੋਂ ਦੀ ਪੂਰਨਮਾਸ਼ੀ ਵਾਲੇ ਦਿਨ (੨ ਅੱਸੂ) ਸੰਮਤ ੧੬੩੧ ਮੁਤਾਬਕ ੧ ਸਤੰਬਰ ਸੰਨ ੧੫੭੪ ਨੂੰ ਸ੍ਰੀ ਰਾਮਦਾਸ ਜੀ ਅੱਗੇ ਪੰਜ ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ, ਆਪਣੇ ਸਿੰਘਾਸਨ ‘ਤੇ ਬਿਠਾਇਆ ਅਤੇ ਬਾਬਾ ਬੁੱਢਾ ਜੀ ਪਾਸੋਂ ਉਨ੍ਹਾ ਨੂੰ ਤਿਲਕ ਲਵਾਇਆ | ਸ੍ਰੀ ਗੁਰੂ ਅਮਰਦਾਸ ਜੀ ਉਸੇ ਦਿਨ ਜੋਤੀ-ਜੋਤਿ ਸਮਾਂ ਗਏ।

ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੀ ਬਖਸ਼ਦੇ ਹੋਏ।

ਬੀਬੀ ਅਮਰੋ ਨੂੰ ਨਾਲ ਲੈ ਕੇ ਅਮਰਦਾਸ ਜੀ ਜਦੋ ਖਡੂਰ ਸਾਹਿਬ ਪੁੱਜੇ

Leave a Reply

Your email address will not be published. Required fields are marked *

News You Missed