ਕਿਸਾਨ ਸੰਘਰਸ਼ ਦੇ ਹੱਕ ਵਿੱਚ, ਭਾਰਤੀ ਅੰਬੈਸੀ ਵਾਸ਼ਿੰਗਟਨ ਡੀ ਸੀ ਅੱਗੇ ਜ਼ੋਰਦਾਰ ਮੁਜਾਹਰਾ


Published On: 26 October, 2020

ਕਿਸਾਨ ਸੰਘਰਸ਼ ਦੇ ਹੱਕ ਵਿੱਚ, ਭਾਰਤੀ ਅੰਬੈਸੀ ਵਾਸ਼ਿੰਗਟਨ ਡੀ ਸੀ ਅੱਗੇ ਜ਼ੋਰਦਾਰ ਮੁਜਾਹਰਾ। ਇਹ M.S.P ਦੀ ਨਹੀਂ ਸਾਡੀ ਹੋਂਦ ਦੀ ਲੜਾਈ - ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਅੱਜ ਭਾਰਤ ਸਰਕਾਰ ਦੁਆਰਾ ਕਿਸਾਨ ਮਜ਼ਦੂਰ ਵਿਰੋਧੀ ਪਾਸ ਕੀਤੇ ਕਾਲੇ ਕਨੂੰਨਾਂ ਦੇ ਵਿਰੁੱਧ ਅਤੇ ਪੰਜਾਬ ਹੋਰ ਥਾਂਵਾਂ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ਵਿੱਚ, ਭਾਰਤੀ ਅੰਬੈਸੀ ਦੇ ਅੱਗੇ ਜ਼ੋਰਦਾਰ ਮੁਜਾਹਰਾ ਕੀਤਾ ਗਿਆ । ਅਮਰੀਕਨ ਸਿੱਖਾਂ ਵੱਲੋਂ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਇੰਨਾਂ ਕਾਲੇ ਕਾਨੂੰਨਾਂ ਨੂੰ ਛੇਤੀ ਵਾਪਸ ਨਾਂ ਲਿਆ, ਤਾਂ ਭਿਆਨਕ ਸਿੱਟੇ ਨਿਕਲਣਗੇ , ਬੁਲਾਰਿਆਂ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਇਹ ਸਾਡੀ ਹੋਂਦ ਅਤੇ ਪੰਜਾਬ ਨੂੰ ਬਚਾਉਣ ਦੀ ਦੀ ਲੜਾਈ ਹੈ। ਸਮੁੱਚੀ ਸਿੱਖ ਕੌਮ ਇਸ ਫੈਸਲਾਕੁਨ ਲੜਾਈ ਦਾ ਹਿੱਸਾ ਬਣੇ।


Location: ਅਮਰੀਕਾMore Content In This Section