ਜਦੋ ਸੰਗਤ ਗਿਆਨ ਗੋਦੜੀ ਲਈ ਨਿਕਲੀ ਸਰਕਾਰਾਂ ਨੂੰ ਪੈ ਗਈਆ ਦੌੜਾਂ


Published On: 12 September, 2020

ਪਿਛਲੇ ਤਕਰੀਬਨ 20 ਸਾਲਾਂ ਤੋਂ ਹਰ ਸਾਲ ਦੀ ਤਰਾਹ ਸਰਦਾਰ ਗੁਰਚਰਨ ਸਿੰਘ ਬੱਬਰ ਆਪਣੇ ਸਾਥੀਆਂ ਸਣੇ ਕੋਸ਼ਿਸ਼ ਕਰਦੇ ਆ ਰਹੇ ਨੇ ਕੀ ਉਨਾਂ ਨੂੰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪਉੜੀ ਵਿਖੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜਿਥੇ 1984 ਵੇਲੇ ਸਿੱਖਾਂ ਦੇ ਇਸ ਪਵਿੱਤਰ ਗੁਰੂਧਾਮ ਨੂੰ ਵੈਰੀਆਂ ਨੇ ਢਾ ਢੇਰੀ ਕਰਕੇ ਆਪਣਾ ਕਬਜ਼ਾ ਕਰ ਲਿਆ ਅਤੇ ਗੁਰੂਦਵਾਰਾ ਸਾਹਿਬ ਦਾ ਨਾਮੋਨਿਸ਼ਾਨ ਹੀ ਮਿਟਾ ਦਿੱਤਾ ਗਿਆ, ਹਰ ਵਾਰ ਉਹਨਾਂ ਦੇ ਸਾਥੀਆਂ ਨੂੰ ਬਾਰਡਰ ਤੇ ਹੀ ਗਿਰਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਕੁੱਜ ਘੰਟਿਆਂ ਬਾਅਦ ਛੱਡ ਦਿਤਾ ਜਾਂਦਾ ਹੈ, ਸਾਲ ਵਿਚ 2-3 ਵਾਰ ਇਹ ਕੋਸ਼ਿਸ਼ ਹੋਂਦੀ ਹੈ ਮਗਰ ਕਮਾਲ ਹੈ ਸਾਡੀਆਂ ਕਮੇਟੀਆਂ ਚੁਪ ਨੇ, ਸਾਡੇ ਤਖਤਾਂ ਦੇ ਜਥੇਦਾਰ ਚੁਪ ਨੇ, ਟਕਸਾਲਾਂ ਚੁਪ ਨੇ , ਜਥੇਬੰਦੀਆਂ ਚੁਪ ਨੇ, ਨਿਹੰਗ ਮਿਸਲਾਂ ਚੁਪ ਨੇ ??? ਕੀ ਇਣਾਂ ਦਾ ਗੁਰੂਨਾਨਕ ਸਾਹਿਬ ਨੇ ਇਸ ਪਵਿੱਤਰ ਅਸਥਾਨ ਜੇੜ੍ਹਾ ਇਥਿਹਾਸਕ ਗੁਰੂਧਾਮ ਹੈ ਨਾਲ ਕੋਈ ਵਾਸਤਾ ਨਹੀਂ ??? ਸੋਚੋ ਖਾਲਸਾ ਜੀ, ਵਿਚਾਰ ਕਰੋ ਕੀ ਸੱਚਾਈ ਹੈ ਇਸ ਸਾਲ ਵੀ 5 ਸਿਤੰਬਰ ਨੂੰ ਫਿਰ ਕੋਸ਼ਿਸ਼ ਕੀਤੀ ਗਈ, ਆਓ ਦੇਖੀਏ ਕਿਵੇ ਬਾਰਡਰ ਤੋਂ ਇਣਾਂ ਦੀ ਟੀਮ ਨੂੰ ਵਾਪਸ ਭੇਜ ਦਿੱਤਾ ਗਿਆ


Location: New Delhi

Tags: #Gyangodhri #SikhMore Content In This Section