ਸਰਕਾਰੀ ਸ਼ਹਿ ਤੇ ਖਾੜਕੂਆਂ ਖਿਲਾਫ਼ ਲੜਨ ਵਾਲੇ ਕਾਮਰੇਡ ਬਲਵਿੰਦਰ ਸਿੰਘ ਦਾ ਅੱਜ ਤੜਕੇ ਕਤਲ


Published On: 16 October, 2020

ਤਰਨ ਤਾਰਨ ਦੇ ਪਿੰਡ ਭਿੱਖੀਵਿੰਡ ਦੇ ਰਹਿਣ ਵਾਲੇ ਕਾਮਰੇਡ ਬਲਵਿੰਦਰ ਸਿੰਘ ਦਾ ਅੱਜ ਤੜਕੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਮਰੇਡ ਬਲਵਿੰਦਰ ਸਿੰਘ ਸਿੱਖ ਸਫਾਂ ਵਿਚ ਕਾਫੀ ਬਦਨਾਮ ਸੀ ਤੇ ਸਿੱਖ ਖਾੜਕੂ ਜਥੇਬੰਦੀਆਂ ਦੀ ਹਿੱਟ ਲਿਸਟ ਤੇ ਰਹਿ ਚੁੱਕਾ ਸੀ। ਕਾਮਰੇਡ ਨੇ ਖਾੜਕੂਵਾਦ ਦੇ ਦੌਰ ਦੌਰਾਨ ਸਰਕਾਰ ਕੋਲੋਂ ਹਥਿਆਰ ਲੈ ਕੇ ਸਿੱਖ ਨੌਜਵਾਨੀ ਦਾ ਘਾਣ ਕੀਤਾ ਸੀ। ਬਦਲੇ ਵਜੋਂ ਰਾਸ਼ਟਰਪਤੀ ਵਲੋਂ ਬਲਵਿੰਦਰ ਸਿੰਘ ਨੂੰ ਸਾਰੇ ਪਰਿਵਾਰ ਸਮੇਤ ਸ਼ੌਰਿਆ ਚੱਕਰ ਦਿੱਤਾ ਗਿਆ ਸੀ। ਇਸਦੇ ਪਰਿਵਾਰ ਮੁਤਾਬਕ ਹੁਣ ਤੱਕ ਕੁਲ 42 ਵਾਰ ਇਸ ਕਾਮਰੇਡ ਤੇ ਹਮਲਾ ਹੋ ਚੁੱਕਾ ਸੀ। ਇਹ ਸਰਕਾਰ ਵੱਲੋਂ ਮਿਲੀ ਸੁਰੱਖਿਆ ਨਾਲ ਰਹਿ ਰਿਹਾ ਸੀ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਵਿੱਚ ਕਿਸਾਨ ਸੰਘਰਸ਼ ਜ਼ੋਰਾਂ ਤੇ ਹੈ ਤੇ ਮੁੱਖ ਧਾਰਾ ਦੀਆਂ ਪਾਰਟੀਆਂ ਵਲੋਂ ਪੰਜਾਬ ਅੰਦਰ ਖਾੜਕੂਵਾਦ ਦੇ ਮੁੜ ਉਭਾਰ ਦੇ ਖਦਸ਼ੇ ਜਤਾਏ ਜਾ ਰਹੇ ਹਨ। ਅਜਿਹੇ ਮੌਕੇ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਨਵੀਂ ਚਰਚਾ ਛੇੜ ਸਕਦਾ ਹੈ। ਇਹ ਕਤਲ ਚਲ ਰਹੇ ਸੰਘਰਸ਼ ਨੂੰ ਵਿਗਾੜਨ ਵਾਸਤੇ ਵੀ ਕੀਤਾ ਗਿਆ ਹੋ ਸਕਦਾ ਹੈ।


Location: ਸ੍ਰੀ ਅੰਮ੍ਰਿਤਸਰ ਸਾਹਿਬ

Tags: #kaamraid #TrantaranMore Content In This Section