(ਬੇਨਤੀ – ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ | ਸਿੱਖ ਇਤਹਾਸ ਬਹੁਤਾਤ ਹੋਣ ਕਰਕੇ ਸਾਡੇ ਕੋਲ ਅਜੇ ਜਾਣਕਾਰੀ ਦੀ ਕਮੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੇਹਰ ਰਹੀ ਤਾਂ ਸਭ ਇਤਹਾਸ ਸੁੱਧ ਰੂਪੀ ਸਨਮੁੱਖ ਕਰਾਗੇ |)
ਜਨਮ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵੈਸਾਖ ਸੁਦੀ ੩ ਸੰਮਤ ੧੫੨੬ ਨੂੰ (ਅਰਥਾਤ ਉਸ ਮਹੀਨੇ ਦੀ ਮੱਸਿਆ ਮਗਰੋਂ ਚੰਦ ਦੇ ਚਾਨਣੇ ਪੱਖ ਦੀ ਤੀਜੀ ਥਿਤ ਵਾਲੇ ਦਿਨ) ਨੂੰ ਹੋਇਆ | ਉਸ ਦਿਨ ਸ਼ਨੀਚਰਵਾਰ ਸੀ ਅਤੇ ਵੈਸਾਖ ਮਹੀਨੇ ਦੀ ੨੦ ਤਰੀਕ ਸੀ | ਅਪ੍ਰੇਲ ਸੰਨ ੧੪੬੯ ਸੀ | ਉਂਜ ਚੁਖੇ ਚਿਰ ਤੋਂ ਖਾਸ ਵਿਚਾਰਾਂ ਦੇ ਅਧੀਨ ਗੁਰੂ ਜੀ ਦੇ ਅਵਤਾਰ ਧਾਰਨ ਦਾ ਗੁਰਪੁਰਬ ਕੱਤਕ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ |
ਜਨਮ ਨਗਰੀ – ਗੁਰੂ ਜੀ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿੱਚ ਹੋਇਆ ਸੀ | ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਨਗਰੀ ਹੋਣ ਕਰਕੇ ਰਾਇ ਭੋਏ ਦੀ ਤਲਵੰਡੀ ਦਾ ਨਾਂ ਨਨਕਾਣਾ ਸਾਹਿਬ ਹੋ ਗਿਆ | ਇਹ ਨਗਰ ਲਾਹੋਰ ਤੋਂ ੪੦ ਕੁ ਮੀਲ ਦੱਖਣ-ਪੱਛਮ ਵੱਲ ਹੈ | ਤਲਵੰਡੀ ਉਸ ਸਮੇ ਇਕ ਨਿੱਕਾ ਜਿਹਾ ਪਿੰਡ ਸਨ, ਜਿਸ ਦੇ ਉਦਾਲੇ ਸੰਘਣਾ ਜੰਗਲ ਤੇ ਚੋਖਾ ਬੇ-ਆਬਾਦ ਇਲਾਕਾ ਸੀ | ਜਿਸ ਨੂੰ ਭੱਟੀ ਜਿਮੀਦਾਰ ਰਾਏ ਭੋਏ ਨੇ ਵਸਾਇਆ ਸੀ |ਉਹ ਇਸ ਦੇ ਚਲਾਣਾ ਕਰ ਜਾਣ ਮਗਰੋਂ ਉਸ ਦੀ ਥਾਂ ਉਸ ਦੇ ਪੁਤ ਰਾਏ ਬੁਲਾਰ ਨੇ ਸੰਭਾਲੀ | ਰਾਏ ਬੁਲਾਰ ਬੜਾ ਨੇਕ ਦਿਲ ਅਤੇ ਮਜ਼ਬੀ ਈਰਖਾ ਤੋਂ ਰਹਿਤ ਤੇ ਧਰਮੀ ਬੰਦਾ ਸੀ | ਗੁਰੂ ਨਾਨਕ ਦੇਵ ਜੀ ਦੇ ਬਾਲ ਚੋਜ ਵੇਖ ਕੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ | ਗੁਰੂ ਜੀ ਦੀ ਭੈਣ ਬੇਬੇ ਨਾਨਕੀ ਜੀ ਤੋਂ ਬਾਅਦ ਉਹ ਪਹਿਲਾ ਇਨਸਾਨ ਸੀ, ਜਿਸ ਨੇ ਗੁਰੂ ਨਾਨਕ ਵਿੱਚ ਰੱਬੀ-ਨੂਰ ਦਾ ਜਲਵਾ ਤੱਕਿਆ ਅਤੇ ਉਨ੍ਹਾਂ ਦੀ ਸਿੱਖੀ ਧਾਰਨ ਕੀਤੀ |
ਮਾਤਾ-ਪਿਤਾ – ਗੁਰੂ ਜੀ ਦੇ ਪਿਤਾ ਦਾ ਨਾਂ ਮਹਿਤਾ ਕਲਿਆਣ ਦਾਸ ਸੀ, ਪਰ ਆਮ ਕਰਕੇ ਉਨ੍ਹਾਂ ਨੂੰ ਮਹਿਤਾ ਕਾਲੂ ਜਾਂ ਬਾਬਾ ਕਾਲੂ ਕਰਕੇ ਹੀ ਸੱਦਿਆ ਜਾਂਦਾ ਹੈ | ਉਨ੍ਹਾਂ ਦਾ ਪੁਰਾਣਾ ਜੱਦੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨ ਤਾਰਨ ਪਿੰਡ ‘ਪੱਠੇ ਵਿੰਡ’ ਨਾਂ ਦਾ ਨਗਰ ਸੀ | ਜਿਸ ਦਾ ਨਾਂ ਮਗਰੋਂ ਡੇਰਾ ਸਾਹਿਬ ਹੋਇਆ | ਉਹ ਬੇਦੀ ਕੁਲ ਦੇ ਖੱਤਰੀ ਸਨ | ਗੁਰੂ ਜੀ ਦੀ ਮਾਤਾ ਦਾ ਨਾਂ ਮਾਤਾ ਤ੍ਰਿਪਤਾ ਜੀ ਸੀ | ਉਨ੍ਹਾਂ ਦੇ ਪੇਕੇ ਤਹਿਸੀਲ ਲਾਹੋਰ ਵਿੱਚ ਚਾਹਲ ਪਿੰਡ ਸਨ | ਗੁਰੂ ਜੀ ਇਸ ਸੁਭਾਗ ਜੋੜੀ ਦੇ ਇਕਲੋਤੇ ਪੁੱਤਰ ਸਨ | ਮਹਿਤਾ ਕਾਲੂ ਜੀ ਤਲਵੰਡੀ ਅਤੇ ਉਸ ਦੇ ਇਰਦ-ਗਿਰਦ ਦੇ ਇਲਾਕੇ ਦੇ ਮਾਲਕ ਰਾਏ ਬੁਲਾਰ ਦੇ ਕਾਰਦਾਰ ਅਤੇ ਮੁਖਤਾਰ ਸਨ | ਇਸ ਪਦਵੀ ਦੇ ਕਰਕੇ ਤੇ ਖਾਸ ਕਰਕੇ ਉਨ੍ਹਾਂ ਦੇ ਨਿਜੀ ਗੁਣਾ ਤੇ ਚੰਗਿਆਈਆਂ ਸਦਕਾ, ਸਾਰੇ ਬਾਹਰ ਦੇ ਲੋਕ ਉਨ੍ਹਾਂ ਨਦਾ ਮਾਣ ਸਤਿਕਾਰ ਕਰਦੇ ਅਤੇ ਉਨ੍ਹਾਂ ਨੂੰ ਆਪਣਾ ਮੁੱਖੀ ਮੰਨਦੇ ਸਨ | ਉਹ ਆਪਣਾ ਕੰਮ ਯੋਗਤਾ, ਇਮਾਨਦਾਰੀ ਅਤੇ ਰੱਬ-ਰਹਿਮ ਨਾਲ ਕਰਦੇ ਸਨ | ਉਹ ਆਪਣਾ ਕੰਮ ਯੋਗਤਾ, ਇਮਾਨਦਾਰੀ ਅਤੇ ਰੱਬ ਰਹਿਮ ਨਾਲ ਕਰਦੇ ਸਨ | ਇਸ ਕਰਕੇ ਜਿਥੇ ਇਲਾਕੇ ਦੇ ਸੋਭੇ ਲੋਕ ਉਨ੍ਹਾਂ ਦੇ ਗੁਣ ਗਾਉਂਦੇ ਅਤੇ ਉਨ੍ਹਾਂ ਨੂੰ ਵਡਿਆਈ ਸਨ, ਉਥੇ ਰਾਏ ਬੁਲਾਰ ਨੂੰ ਉਨ੍ਹਾਂ ਉਪਰ ਪੂਰਾ ਭਰੋਸਾ ਅਤੇ ਇਤਬਾਰ ਸੀ |
ਬੇਬੇ ਨਾਨਕੀ ਜੀ – ਗੁਰੂ ਜੀ ਦਾ ਭਰਾ ਤਾਂ ਕੋਈ ਨਹੀਂ ਸੀ, ਪਰ ਉਨ੍ਹਾਂ ਦੀ ਭੇਣ ਸੀ ਜੋ ਉਨ੍ਹਾਂ ਨਾਲੋਂ ਪੰਜ ਕੁ ਸਾਲ ਵੱਡੀ ਸੀ | ਉਸ ਦਾ ਨਾਂ ਬੀਬੀ ਨਾਨਕੀ ਜੀ ਸੀ | ਗੁਰੂ ਜੀ ਆਪਣੀ ਵੱਡੀ ਭੈਣ ਨੂੰ ਦੇਸ਼ ਰਿਵਾਜ਼ ਮੂਜਬ ‘ਬੇਬੇ ਜੀ’ ਕਿਹਾ ਕਰਦੇ ਸਨ | ਇਸ ਕਰਕੇ ਬੀਬੀ ਨਾਨਕੀ ਨੂੰ ਆਮ ਕਰਕੇ ਬੇਬੇ ਨਾਨਕੀ ਹੀ ਕਿਹਾ ਜਾਂਦਾ ਸੀ | ਬੇਬੇ ਜੀ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ, ਪਿੰਡ ਚਾਹਲ ਤਹਿਸੀਲ, ਲਾਹੋਰ ਵਿੱਚ ਸੰਮਤ ੧੫੨੧ ਵਿੱਚ ਹੋਇਆ | ਨਾਨਕੇ ਘਰੇ ਜਨਮ ਹੋਣ ਕਰਕੇ ਉਨ੍ਹਾਂ ਦਾ ਨਾਂ ਤੇ ਹੀ ਉਨ੍ਹਾਂ ਦੇ ਵੀਰ ਦਾ ਨਾਂ ਸ੍ਰੀ ਨਾਨਕੀ ਜੀ ਰੱਖਿਆ ਗਿਆ | ਮਗਰੋਂ ਬੇਬੇ ਨਾਨਕੀ ਜੀ ਦੇ ਨਾਂ ਸ੍ਰੀ ਨਾਨਕ ਜੀ ਧਰਿਆ ਗਿਆ | ਬੇਬੇ ਜੀ ਦਾ ਆਪਣੇ ਵੀਰ ਨਾਲ ਡੂੰਘਾ ਪਿਆਰ ਸੀ | ਇਸੇ ਪਿਆਰ ਦਾ ਸਦਕਾ ਜੀ ਓਹ ਪਹਿਲੇ ਇਨਸਾਨ ਸਨ ਜਿਨ੍ਹਾ ਨੇ ਗੁਰੂ ਨਾਨਕ ਦੇਵ ਵਿੱਚ ਕਰਤਾਰ ਦੀ ਜੋਤ ਨੂੰ ਪ੍ਰੱਤਖ ਵੇਖਿਆ ਅਤੇ ਉਨ੍ਹਾਂ ਦਾ ਧਰਮ ਧਾਰਨ ਕੀਤਾ | ਦੂਜੇ ਸ਼ਬਦਾ ਵਿੱਚ ਬੇਬੇ ਜੀ ਗੁਰੂ ਜੀ ਦੇ ਪਹਿਲੇ ਸਿੱਖ ਸਨ | ਉਹ ਸੁਲਤਾਨਪੁਰ ਲੋਧੀ ਦੇ ਦੀਵਾਨ ਜੈ ਰਾਮ ਜੀ ਨਾਲ ਵਿਆਹੀ ਗਈ | ਦੀਵਾਨ ਜੈ ਰਾਮ ਵੀ ਗੁਰੂ ਜੀ ਨਾਲ ਬਹੁਤ ਪਿਆਰ ਕਰਦਾ ਸੀ | ਅਸੀਂ ਵੇਖਾਗੇ ਕਿ ਇਸ ਦੇ ਪਤੀ ਦੇ ਇਸ ਪਿਆਰ ਦਾ ਸਦਕਾ ਜੀ ਗੁਰੂ ਜੀ ਮਗਰੋਂ ਸੁਲਤਾਨਪੁਰ ਜਾ ਟਿਕੇ |
ਵਿੱਦਿਆ – ਕਈ ਭੋਲੇ ਲੋਕ ਮਹਾਂਪੁਰਸ਼ਾ ਦੀ ਵਡਿਆਈ ਇਸ ਗੱਲ ਵਿੱਚ ਸਮਝਦੇ ਹਨ ਕਿ ਇਹ ਦੱਸਿਆ ਜਾਵੇ ਕਿ ਉਨ੍ਹਾਂ ਨੇ ਕਿਸੇ ਇਨਸਾਨ ਪਾਸੋਂ ਕੋਈ ਵਿੱਦਿਆ ਪ੍ਰਾਪਤ ਨਹੀ ਸੀ ਕੀਤੀ | ਇਹੋ ਕੁਝ ਗੁਰੂ ਨਾਨਕ ਜੀ ਕੁਝ ਭੁੱਲੜ ਸ਼ਰਧਾਲੂਆਂ ਨੇ ਕੀਤਾ ਹੈ | ਉਹ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਤਾਂ ਜਗਤ ਦੇ ਗੁਰੂ ਹੋ ਕੇ ਧੁਰ ਦਰਗਾਹੋਂ ਆਏ ਸਨ | ਉਹ ਲੋਕਾਂ ਨੂੰ ਪੜਾਉਣ ਆਏ ਸਨ | ਉਨ੍ਹਾਂ ਕਿਸੇ ਪਾਸੋਂ ਪੜ੍ਹਣਾ ਕਿ ਸੀ ? ਇਸ ਤਰਾਂ ਗੁਰੂ ਜੀ ਨੂੰ ਅਨਪੜ੍ਹ ਸਾਬਤ ਕਰਦੇ ਤੇ ਇਸ ਵਿੱਚ ਉਨ੍ਹਾਂ ਦੀ ਵਡਿਆਈ ਸਮਝਦੇ ਹਨ ਪਰ ਇਹ ਝੂਠੀ ਵਡਿਆਈ ਹੈ, ਇਹ ਗੱਲ ਵਾਕਿਆਤ ਦੇ ਉਲਟ ਹੈ | ਗੁਰੂ ਜੀ ਨੇ ਜੋ ਕੁਝ ਦੁਨੀਆਂ ਨੂੰ ਸਿਖਾਉਣਾ ਸੀ, ਉਹ ਸਭ ਕੁਝ ਉਨ੍ਹਾਂ ਨੂੰ ਧੁਰ ਦਰਗਾਹੋ ਮਿਲਿਆ ਸੀ | ਜਿਹੜੇ ਰੱਬੀ-ਗਿਆਨ ਦੀ, ਜਿਹੜੀ ਜੀਵਨ-ਜਾਂਚ ਦੀ ਦਾਤ ਉਨ੍ਹਾਂ ਨੇ ਜਗਤ ਵਾਸੀਆਂ ਨੂੰ ਦੇਣੀ ਸੀ, ਉਸ ਸੰਬਧੀ ਉਨ੍ਹਾਂ ਨੇ ਦੇਸ਼-ਦੇਸ਼ਾਤਰਾਂ ਵਿੱਚ ਚੱਕਰ ਲਾਉਣੇ ਤੇ ਹਰ ਥਾਂ ਦੇ ਲੋਕਾਂ ਨੂੰ ਆਪਣਾ ਸੰਦੇਸ਼ ਉਪਦੇਸ਼ ਦੇਣਾ ਸੀ | ਜਿਸ ਕਾਰਜ ਲਈ ਉਨ੍ਹਾਂ ਨੂੰ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਸ਼ਬਦ-ਭੰਡਾਰ ਦੀ ਲੋੜ ਸੀ | ਉਨ੍ਹਾਂ ਹੋਰਨਾਂ ਧਰਮਾਂ ਦੀਨਾਂ ਵਾਲਿਆਂ ਨੂੰ ਸੱਚੇ ਧਰਮ ਦਾ ਰਾਹ ਦਿਖਾਉਣ ਲਈ ਇਹ ਜਰੂਰੀ ਸੀ ਕਿ ਗੁਰੂ ਜੀ ਨੂੰ ਉਨ੍ਹਾਂ ਦ ਦੀਨਾਂ ਧਰਮਾਂ ਦੇ ਗੁਣਾ ਤੇ ਉਨਤਾਈਆਂ ਦੀ ਪੂਰੀ-ਪੂਰੀ ਵਾਕਫੀ ਹੁੰਦੀ, ਤਾਂ ਹੀ ਉਹ ਉਹਨ੍ਹਾ ਦੀਨਾਂ ਧਰਮਾਂ ਦੇ ਮੁਖੀਆਂ ਤੇ ਵਿਦਵਾਨਾਂ ਨਾਲ ਵਾਰਾ ਸਾਰਾ ਲੈ ਸਕਦੇ ਸਨ |ਮੋਲਵੀਆਂ, ਸੂਫੀਆਂ,ਫਕੀਰਾਂ, ਹਾਜੀਆਂ, ਕਾਜ਼ੀਆਂ, ਪੰਡਤਾ, ਜੋਗੀਆਂ, ਸੰਨਿਆਸੀਆਂ, ਸਿੱਧਾ ਆਦਿ ਨਾਲ ਜਿਹੜੀ ਚਰਚਾ ਉਨ੍ਹਾਂ ਦੀ ਹੋਈ, ਉਸ ਤੋਂ ਪ੍ਰਤੱਖ ਪਿਆ ਦੀਹਦਾ ਹੈ ਕਿ ਗੁਰੂ ਜੀ ਨੂੰ ਇਨ੍ਹਾਂ ਸਭ ਮੱਤਾ ਦੀਨਾਂ ਤੇ ਧਰਮਾਂ ਬਾਰੇ ਡੂੰਘੀ ਵਾਕਫੀ ਸੀ | ਇਸ ਲਈ ਗੁਰੂ ਨਾਨਕ ਦੇਵ ਜੀ ਨੂੰ ਅਨਪੜ੍ਹ ਕਹਿਣਾ ਵਾਕਿਆਤ ਦੇ ਉਲਟ ਹੈ ਅਤੇ ਉਨ੍ਹਾ ਦੀ ਸ਼ਾਨ ਦੇ ਵਿਰੁੱਧ ਹੈ | ਅਸਲ ਗੱਲ ਇਹ ਹੈ ਕਿ ਗੁਰੂ ਜੀ ਨੂੰ ਅਜਿਹੀ ਵਿੱਦਿਆਂ ਦੇਣ ਦਿਵਾਉਣ ਦੇ ਜਤਨ ਪ੍ਰਬੰਧ ਜਰੂਰ ਕੀਤੇ ਗਏ ਜਿਹੋ ਜਿਹੀ ਉਨ੍ਹਾਂ ਸਮੇਂ ਠੀਕ ਸਮਝੀ ਤੇ ਦਿੱਤੀ ਜਾਂਦੀ ਸੀ |
ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਦੇ ਰੰਗ-ਢੰਗ ਤੇ ”ਘਰ ਲੁਟਾਓੂ ਵਤੀਰਾ ” ਵੇਖ ਵੇਖ ਕੇ ਭੁਰ ਖਿਝਿਆ ਕਰਦੇ ਸਨ ਅਤੇ ਉਨ੍ਹਾਂ ਨੂੰ ਇਸ ਪਾਸਿਓ ਮੋੜ ਕੇ ਧਨ-ਕਮਾਓੂ ਜਗਿਆਸੂ ਬਣਾਉਣਾ ਚਾਉਂਦੇ ਸਨ | ਇਸ ਆਸ਼ੇ ਦੀ ਪੂਰਤੀ ਲਈ ਮਹਿਤਾ ਜੀ ਨੇ ਆਪਣੇ ਇਕਲੋਤੇ ਪੁੱਤਰ ਨੂੰ ਪੜ੍ਹਨੇ ਪਾਉਣ ਦਾ ਫੈਸਲਾ ਕੀਤਾ | ਸੋ ਸੰਮਤ ੧੫੩੨ ਵਿੱਚ ਉਹ ਗੁਰੂ ਜੀ ਨੂੰ ਗੋਪਾਲ ਪਾਂਧੇ ਪਾਸ ਲੈ ਗਏ | ਉਸ ਪਾਂਧੇ ਨੇ ਇਕ ਛੋਟੀ ਜਿਹੀ ਪਾਠਸ਼ਾਲਾ ਚਲਾਈ ਹੋਈ ਸੀ | ਉਹ ਬਾਲਕਾਂ ਨੂੰ ਹਿਸਾਬ ਮੁਨਿਬੀ ਅਤੇ ਦੇਵਨਾਗਰੀ ਪੜ੍ਹਾਇਆ ਕਰਦਾ ਸੀ | ਉਸ ਨੇ ਮਹਿਤਾ ਕਾਲੂ ਜੀ ਦੇ ਸਪੁੱਤਰ ਨੂੰ ਬੜੇ ਆਦਰ ਤੇ ਚਾਉ ਨਾਲ ਆਪਣਾ ਸ਼ਗਿਰਦ ਬਣਾਇਆ ਅਤੇ ਪੜ੍ਹਾਈ ਸਿਖਲਾਈ ਸ਼ੁਰੂ ਕੀਤੀ | ਪਰ ਗੁਰੂ ਜੀ ਨੇ ਪਾਂਧੇ ਨੂੰ ਆਪਣੀ ਭਗਤੀ ਨਾਲ ਨਿਹਾਲ ਕਰ ਦਿੱਤਾ | ਪਾਂਧੇ ਨੂੰ ਮਹਾ-ਪਾਂਧਾ ਮਿਲ ਗਿਆ | ਉਸਤਾਦ ਸ਼ਗਿਰਦ ਬਣ ਗਿਆ ਤੇ ਸ਼ਗਿਰਦ ਉਸਤਾਦ ਬਣ ਗਿਆ |
ਵਿਹਾਰਿਕ ਤੇ ਗ੍ਰਿਹਸਤੀ ਜੀਵਨ – ਮੋਦੀਖਾਨੇ ਦੇ ਮੋਦੀ -‘ਰਾਏ ਬੁਲਾਰ ਜੀ ਨੇ ਮਹਿਤਾ ਜੀ ਨਾਲ ਕੀਤਾ ਹੋਇਆ ਆਪਣਾ ਇਕਰਾਰ ਚੇਤੇ ਰੱਖਿਆ, ਕੁਝ ਚਿਰ ਮਗਰੋਂ ਬੇਬੇ ਨਾਨਕੀ ਦਾ ਪਤੀ, ਜੈ ਰਾਮ ਮਿਲਣ-ਗਿਲਣ ਦੀ ਖਾਤਰ ਤਲਵੰਡੀ ਆਇਆ | ਰਾਏ ਬੁਲਾਰ ਨੇ ਸਾਰੀ ਗੱਲ-ਬਾਤ ਉਸ ਨੂੰ ਦੱਸੀ ਤੇ ਕਿਹਾ – ਮੈਂ ਚਾਹੁੰਦਾ ਹਾਂ ਕਿ ਸ੍ਰੀ ਨਾਨਕ ਕਿਸੇ ਹੋਰ ਥੇ ਜਾ ਕੇ ਰਹੇ | ਜੇ ਕਿਸੇ ਕਾਰ-ਵਿਹਾਰ ਵਿਚ ਲੱਗ ਜਾਵੇ, ਤਾਂ ਹੋਰ ਵੀ ਚੰਗਾ | ਤੁਸੀਂ ਜਤਨ ਕਰੋ, ਸ਼ਾਇਦ ਸੁਲਤਾਨਪੁਰ ਦੇ ਨਵਾਬ ਹੋਰਾਂ ਪਾਸ ਕੋਈ ਅਜਿਹਾ ਕੰਮ ਮਿਲ ਜਾਵੇ, ਜਿਸ ਨੂੰ ਕਰਨਾ ਇਹ ਮੰਨ ਜਾਵੇ |’ ਵਿਚਾਰ ਮਗਰੋਂ ਫੈਸਲਾ ਹੋ ਗਿਆ | ਗੁਰੂ ਨਾਨਕ ਦੇਵ ਜੀ ਨੂੰ ਦੀਵਾਨ ਜੈ ਰਾਮ ਦੇ ਨਾਲ ਸੁਲਤਾਨਪੁਰ ਭੇਜ ਦਿੱਤਾ ਗਿਆ | ਇਹ ਗੱਲ ਸੰਮਤ ੧੫੪੧ ਦੀ ਹੈ | ਗੁਰੂ ਜੀ ਦੀ ਉਮਰ ਉਸ ਵੇਲੇ ਪੰਦਰਾਂ ਕੁ ਸਾਲ ਦੀ ਸੀ | ਉਥੇ ਉਨ੍ਹਾਂ ਨੂੰ ਜਲੰਧਰ-ਦੁਆਬਾ ਵਦੇ ਵੱਡੇ ਹਾਕਮ ਨਵਾਬ ਦੋਲਤ ਖਾਂ ਲੋਧੀ ਦੇ ਮੋਦੀਖਾਨੇ ਦੇ ਪ੍ਰਬੰਧਕ ਜਾਂ ਮੋਦੀਖਾਨੇ ਦੀ ਮੋਦੀ ਦੀ ਅਸਾਮੀ ਤੇ ਲਾਇਆ ਗਿਆ | ਉਨ੍ਹੀਂ ਦਿਨੀਂ ਲੋਕਾਂ ਪਾਸੋਂ ਸਰਕਾਰੀ ਮਾਮਲਾ ਨਕਦੀ ਦੀ ਥਾਂ ਜਿਨਸਾਂ-ਕਣਕ, ਛੋਲੇ, ਮਕਈ, ਜੋਂ ਆਦਿ – ਦੀ ਸ਼ਕਲ ਵਿੱਚ ਉਗ੍ਰਾਹਿਆ ਜਾਂਦਾ ਸੀ | ਇਹ ਸਭ ਜਿਨਸਾ ਇਕ ਗੁਦਾਮ-ਘਰ ਵਿੱਚ ਰਖੀਆਂ ਜਾਂਦੀਆਂ ਸਨ, ਉਸ ਨੂੰ ਮੋਦੀਖਾਨੇ ਕਹਿੰਦੇ ਸਨ ਤੇ ਉਸ ਦਾ ਪ੍ਰਬੰਧਕ ਮੋਦੀ ਅਖਵਾਉਂਦਾ ਸੀ | ਉਥੇ ਇਹ ਜਿਨਸਾਂ ਸਰਕਾਰੀ ਕਰਮਚਾਰੀਆਂ ਤੇ ਫੋਜੀਆਂ ਆਦਿ ਨੂੰ ਰਸਦ ਵਜੋਂ ਮਿਲਦੀਆਂ ਸਨ ਅਤੇ ਆਮ ਲੋਕਾ ਪਾਸ ਵੇਚੀਆ ਜਾਂਦੀਆ ਸਨ | ਮੋਦੀ ਹਰੇਕ ਆਈ ਗਈ ਜਿਨਸ ਨੂੰ ਤੋਲ ਕੇ ਲੈਂਦਾ ਦੇਂਦਾ ਸੀ, ਉਸ ਦਾ ਅਤੇ ਵੱਟੀ ਗਈ ਰਕਮ ਦਾ ਲੇਖਾ ਹਿਸਾਬ ਰੱਖਦਾ ਸੀ | ਇਸ ਕੰਮ ਬਦਲੇ ਉਸ ਨੂੰ ਕੁਝ ਨਗਦ ਤਨਖਾਹ ਅਤੇ ਰਸਦ ਮਿਲਦੀ ਸੀ |
ਗੁਰੂ ਜੀ ਨੇ ਇਹ ਕੰਮ ਬੜੇ ਉਤਸ਼ਾਹ ਨਾਲ ਸ਼ੁਰੂ ਕੀਤਾ ਤੇ ਬੜੀ ਯੋਗਤਾ ਨਾਲ ਨਿਭਾਇਆ | ਏਥੇ ਉਨ੍ਹਾਂ ਨੇ ਜਗਿਆਸੂਆ ਨੂੰ ਇਕ ਬੋਲ, ਪੂਰਾ ਤੋਲ ਤੇ ਸੁੱਚਾ ਵਿਹਾਰ ਕਰਨ ਦੀ ਅਤੇ ਹਰੇਕ ਆਏ ਗਏ ਨਾਲ ਪ੍ਰੇਮ-ਭਰਿਆ ਵਰਤਾਓ ਕਰਨ ਦੀ ਜਾਂਚ ਸਿਖਾਈ | ਨਿੱਕੇ ਵੱਡੇ ਸਭ ਸਰਕਾਰੀ ਕਰਮਚਾਰੀਆਂ ਨੂੰ ਇਹ ਇਕੋ ਅੱਖ ਵੇਖਦੇ ਅਤੇ ਉਨ੍ਹਾਂ ਦੀ ਬਝੀ ਮਿੱਥੀ ਰਕਮ ਪੂਰੀ-ਪੂਰੀ ਤੋਲ ਕੇ ਦੇਂਦੇ | ਗਰੀਬਾ, ਗੁਰਬਿਆਂ ਨੂੰ ਖੁਲ੍ਹੇ ਗੱਫੇ ਵਰਤਾ ਦਿਆ ਕਰਨ, ਪਰ ਆਪਣੇ ਹੱਕਾਂ ਦੇ ਅੰਦਰ-ਅੰਦਰ | ਜਦ ਕੋਈ ਬਹੁਤਾ ਹੀ ਲਾਹੇਵੰਦ ਜਾਂ ਸੰਤ ਸਾਧੂ ਖਰੀਦਦਾਰ ਆ ਜਾਂਦਾ ਤਾਂ ਆਪ ਦਾ ਹਿਰਦਾ ਤਰਸ ਯੋਗ ਪ੍ਰੇਮ ਨਾਲ ਭਰਪੂਰ ਹੀ ਜਾਂਦਾ ਅਤੇ ਆਪ ਕਈ ਧਾਰਨਾਂ ਵਧ ਤੋਲ ਦਿੰਦੇ | ਇਸ ਕਾਰਨ ਉਨ੍ਹਾਂ ਦੀ ਬੜੀ ਸੋਭਾ ਹੋਣ ਲੱਗ ਪਈ |ਜਿਥੇ ਆਪ ਆਪਣੀ ਇਸ ਨੋਕਰੀ ਦੇ ਫਰਜ਼ ਇਸ ਤਰਾਂ ਪੂਰਨ ਯੋਗਤਾ, ਸਫਲਤਾ ਅਤੇ ਸੋਭਾ ਸਹਿਤ ਨਿਬਾਹੁੰਦੇ ਸਨ, ਉਥੇ ਆਪ ਸਿਰਜਨਹਾਰ ਨੂੰ ਭੀ ਨਿੱਤ ਧਿਆਉਂਦੇ ਰਹਿੰਦੇ ਸਨ, ਆਪ ਹਰ ਰੋਜ਼ ਅੰਮ੍ਰਿਤ ਵੇਲੇ ਉਠ ਕੇ ਵੇਈਂ ਨਦੀ ਵਿੱਚ ਇਸ਼ਨਾਨ ਕਰਦੇ ਸਨ ਅਤੇ ਮਗਰੋਂ ਕੰਢੇ ਤੇ ਬਹਿ ਕੇ ਭਜਨ-ਸਿਮਰਨ ਕਰਦੇ ਸਨ | ਦਿਨੇ ਆਪ ਦਾ ਹੱਥ ਕਾਰ ਵੱਲ ਤੇ ਚਿਤ ਕਰਤਾਰ ਵੱਲ ਲੱਗਾ ਰਹਿੰਦਾ ਸੀ | ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਇਕ ਦਿਨ ਇਕ ਸਾਧੂ ਆਟਾ ਖਰੀਦਣ ਆਇਆ | ਗੁਰੂ ਜੀ ਤੱਕੜੀ ਨਾਲ ਆਟਾ ਤੋਲਣ ਲੱਗ ਪਏ | ਜਦ ਬਾਰਾਂ ਧਾਰਨਾਂ ਤੋਲ ਕੇ ਤੇਰਾਂ ਤੇ ਪੁੱਜੇ, ਜਿਸ ਨੂੰ ਉਰਦੂ ਵਿਚੋ ਉਠ ਕੇ ਸਿਮਰਨ ਵਿੱਚ ਜੁੜ ਗਈ | ਆਪ ਤੇਰਾ ਤੇਰਾ (ਅਰਥਾਤ ਕਰਤਾਰ ਇਹ ਸਭ ਕੁਝ ਤੇਰਾ ਹੈ,ਤੇਰਾ ਹੈ) ਕਰਦੇ ਧਾਰਨਾਂ ਤੋਲੀ ਗਏ | ਸਾਧੂ ਹੈਰਾਨ ਹੋ ਗਿਆ ਤੇ ਕਹਿਣ ਲੱਗਾ, ‘ਨਾਨਕ ਜੀ ! ਤੇਰਾ ਤੇ ਜੀ ਅਟਕ ਗਏ ਹੋ ਇਸ ਤਰਾਂ ਦੀਆਂ ਧਾਰਨਾ ਤੋਲਦਿਆਂ ਮੋਦੀਖਾਨਾ ਕਦੋਂ ਵੱਸੇਗਾ ? ਅੱਜ ਭੀ ਉਜੜਿਆ, ਭਲਕੇ ਭੀ |’ ਅਗੋਂ ਗੁਰੂ ਜੀ ਨੇ ਉੱਤਰ ਦਿੱਤਾ – ‘ਸਾਈ ਦੇ ਬੰਦੇ, ਨਿਰੰਕਾਰ ਦੇ ਨਾਂ ਤੇ ‘ਤੇਰਾ, ਤੇਰਾ’ ਕਰਦਿਆਂ ਬਰਕਤ ਪੈਂਦੀ ਹੈ, ਵਸੀਦਾ ਹੈ, ਇਹ ਸੰਸਾਰ ਤਾਂ ‘ਮੇਰਾ, ਮੇਰਾ’ ਕਹਿ ਕੇ ਉਜੜ ਰਿਹਾ ਹੈ |’ ਈਰਖਾਪੂਰਨ ਨੇ ਕਈ ਵੇਰ ਨਵਾਬ ਪਾਸ ਜਾ ਲੂਤੀਆਂ ਲਾਈਆਂ ਕਿ ਮੋਦੀ ਤਾਂ ਮੋਦੀਖਾਣਾ ਲੁਟਾਈ ਜਾਂਦਾ ਹੈ | ਇਕ ਵੇਰ ਕੁਝ ਵਧੇਰੇ ਕਰੜੀ ਚੁਗਲੀ ਦੇ ਅਸਰ ਹੇਠ ਨਵਾਬ ਦੋਲਤ ਖਾ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਕੈਦ ਵਿੱਚ ਸੁੱਟ ਦਿੱਤਾ | ਹਰ ਵੇਰ ਹਿਸਾਬ ਹੁੰਦਾ ਰਿਹਾ | ਹਰ ਵੇਰ ਗੁਰੂ ਜੀ ਦੀ ਕੁਝ ਰਕਮ ਤੇ ਰਸਦ ਨਵਾਬ ਵੱਲ ਵਧ ਜੀ ਨਿਕਲਦੀ | ਇਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਜੀ ਸੰਤਾ ਫਕੀਰਾਂ ਅਤੇ ਗਰੀਬ-ਗੁਰਬੇ ਨੂੰ ਜੋ ਖੁਲ੍ਹੇ ਗੱਫੇ ਵਰਤਾਇਆ ਕਰਦੇ ਸਨ, ਉਹ ਆਪਣੀ ਬਝੀ ਮਿਥੀ ਰਸਦ ਤੇ ਤਲਬ ਦੀ ਹਦ ਦੇ ਅੰਦਰ ਰਹਿ ਕੇ, ਉਹ ਆਪਣੇ ਸਿਰੋ ਜਾਂ ਪਲਿਉ ਕਰਦੇ ਸਨ | ਹਰ ਵੇਰ ਨਵਾਬ ਨੂੰ ਗੁਰੂ ਜੀ ਦੀ ਵਿਹਾਰਕ ਯੋਗਤਾ ਤੇ ਇਮਾਨਦਾਰੀ ਦਾ ਨਿਸਚਾ ਹੋ ਜਾਂਦਾ ਅਤੇ ਨਿੰਦਕਾ, ਚੁਗਲਾ ਨੂੰ ਸਿਰ ਨੀਵੇਂ ਕਰਨੇ ਪੇਂਦੇ |
ਵਿਆਹ ਤੇ ਸੰਤਾਨ – ਬੇਬੇ ਨਾਨਕੀ ਦੇ ਜਤਨਾਂ ਦੀ ਪ੍ਰੇਰਨਾ ਦਾ ਸਦਕਾ ਸੁਲਤਾਂਨਪੁਰ ਰਹਿਣ ਸਮੇਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਜੇਠ ਸੰਮਤ ੧੫੪੪ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿਚਾਲੇ ਪੱਖੋਕੇ ਰੰਧਾਵੇ ਤੇ ਵਟਾਲੇ ਪਿੰਡ ਦੇ ਵਸਨੀਕ, ਬਾਬਾ ਮੂਲ ਚੰਦ ਜੀ ਦੀ ਸਪੁੱਤਰੀ ਮਾਤਾ ਸੁਲਖਣੀ ਜੀ ਪੂਰੇ ਗ੍ਰਿਹਸਤੀ ਬਣ ਗਏ |ਪਰ ਗ੍ਰਿਹਸਤ ਦੇ ਫਰਜਾ ਨੂੰ ਨਿਬਾਹੁੰਦੇ ਤੇ ਇਸ ਦੇ ਸੁਖਾਂ ਨੂੰ ਮਾਣਦੇ ਹੋਏ ਵੀ ਉਹ ਸੰਸਾਰ ਦੇ ਸਿਰਜਨਹਾਰ ਸੰਬਧੀ ਆਪਣੇ ਫਰਜ਼ ਨੂੰ ਪੂਰੀ ਤਰਾਂ ਨਿਬਾਹੁੰਦੇ ਰਹੋ |
ਕੁਝ ਚਿਰ ਮਗਰੋਂ ਤਲਵੰਡੀ ਤੋਂ ਉਨ੍ਹਾਂ ਦੇ ਸਾਕ-ਸਜਣ ਮਿਲਣ ਲਈ ਆਏ | ਉਨ੍ਹਾਂ ਦੇ ਨਾਲ ਭਾਈ ਮਰਦਾਨਾ ਮਿਰਾਸੀ ਵੀ ਆਇਆ | ਗੁਰੂ ਜੀ ਨੇ ਉਸ ਨੂੰ ਰਬਾਬ ਦੇ ਕੇ ਆਪਣਾ ਹਜੂਰੀ ਰਬਾਬੀ ਬਣਾ ਲਿਆ | ਗੁਰੂ ਜੀ ਦੇ ਉਪਦੇਸ਼ ਸੁਣ ਕੇ ਬਹੁਤ ਸਾਰੇ ਲੋਕੀ ਆਪ ਦੇ ਸ਼ਰਧਾਲੂ ਬਣ ਗਏ | ਹਰ ਰੋਜ਼ ਸਤਿਸੰਗ ਜੁੜਿਆ ਤੇ ਕੀਰਤਨ ਹੋਇਆ ਕਰੇ | ਇਹ ਦਿਨ ਬੜੇ ਸੁਖ ਤੇ ਆੰਨਦ ਨਾਲ ਲੰਘਣ ਲੱਗ ਪਏ | ਉਨ੍ਹਾਂ ਦੇ ਮਾਪੇ ਇਹ ਖਬਰਾਂ ਸੁਣ ਕੇ ਬੜੇ ਖੁਸ਼ ਹੋਏ | ਗੁਰੂ ਜੀ ਦੇ ਘਰ ਦੋ ਸਾਹਿਬਜ਼ਾਦੇ ਪੈਦਾ ਹੋਏ : ਵੱਡੇ ਬਾਬਾ ਸ੍ਰੀ ਚੰਦ ਜੀ, ਭਾਦੋਂ ਸੁਦੀ ੯ ਸੰਮਤ ੧੫੫੧ ਨੂੰ ਅਤੇ ਛੋਟੇ ਬਾਬਾ ਲਖਮੀ ਦਾਸ ਜੀ ੧੯ ਫੱਗਣ ਸੰਮਤ ੧੫੫੩ ਨੂੰ | ਇਸ ਤਰ੍ਹਾਂ ਸਿੱਖ ਧਰਮ ਦੇ ਪੂਰਨੇ ਪਾਉਂਦੇ, ਘਰ ਵਿਚ ਹੀ ਉਦਾਸ ਰਹਿ ਕੇ ਗ੍ਰਿਹਸਤ ਵਿੱਚ ਸੰਨਿਆਸ ਕਮਾ ਕੇ ਅਤੇ ਆਸ ਪਾਸ ਦੇ ਸੰਸਾਰੀ ਜੀਵਾਂ ਨੂੰ ਸੱਚੇ ਧਰਮ ਦਾ ਉਪਦੇਸ਼ ਦੇਂਦੇ ਗੁਰੂ ਜੀ ਨੇ ਜੀਵਨ ਦੇ ਚੋਖੇ ਸਾਲ ਸੁਲਤਾਨਪੁਰ ਬਿਤਾਏ |
ਪਹਿਲੀ ਉਦਾਸੀ ਪੂਰਬ ਦੀ – ਗੁਰੂ ਜੀ ਨੇ ਪਹਿਲੀਂ ਉਦਾਸੀ ਸੰਮਤ ੧੫੫੪ ਵਿੱਚ, ਘਰ ਬਰ ਤਿਆਗ ਕੇ ਧਰਤ ਲੁਕਾਈ ਸੋਧਨਿ ਲਈ ਸੁਲਤਾਨਪੁਰ ਤੋਂ ਤੁਰੇ ਸਨ | ਪਹਿਲੀ ਉਦਾਸੀ ਵਿਚ ਗੁਰੂ ਜੀ ਪ੍ਰਸਿਧ ਹਿੰਦੂ ਤੀਰਥਾਂ ਤੇ ਗਏ | ਉਥੇ ਆਪ ਨੇ ਲੋਕਾ ਨੂੰ ਧਰਮਾਂ ਵਹਿਮਾਂ ਤੇ ਫੋਕੀਆਂ ਰੀਤਾ ਰਸਮਾਂ ਦੇ ਜਾਲ ਵਿਚੋਂ ਕੱਢ ਕੇ ਸਚੇ ਧਰਮ ਦੇ ਰਾਹ ਪਾਇਆ | ਗੁਰੂ ਜੀ ਦਾ ਪ੍ਰਚਾਰ ਢੰਗ ਵੀ ਨਿਰਾਲਾ ਤੇ ਅਤੀ ਅਸਰਦਾਰ ਸੀ | ਪਹਿਲੀ ਉਦਾਸੀ ਸਮੇਂ ਆਪ ਦਾ ਲਿਬਾਸ ਇਹ ਸੀ – ਗੱਲ ਭਗਵਾ ਚੋਲਾ ਜਾਂ ਖਫਣੀ, ਲੱਕ ਉਦਾਲੇ ਚਿੱਟਾ ਪਟਕਾ ਜਾਂ ਕਮਰਬੰਦ, ਸਿਰ ਉਪਰ ਨੋਕਦਾਰ ਟੋਪੀ, ਧੋਣ ਉਦਾਲੇ ਹੱਡੀਆਂ ਦੀ ਮਾਲਾ | ਦੋਹੇ ਪੈਰੀ ਵੱਖ-ਵੱਖ ਰੰਗ ਤੰਗ ਦੇ ਛਿੱਤਰ ਅਤੇ ਮੱਥੇ ਤੇ ਕੇਸਰ ਦਾ ਟਿੱਕਾ | ਅਜਿਹਾ ਲਿਬਾਸ ਪਹਿਨ ਕੇ ਆਪ ਨੂੰ ਬੰਦਿਆ ਦਾ ਧਿਆਨ ਆਪਣੇ ਵੱਲ ਖਿਚਣ ਲਈ ਖਾਸ ਜਤਨ ਨਹੀ ਸੀ ਕਰਨਾ ਪੇਦਾ | ਲੋਕ ਆਪਣੇ ਆਪ ਹੀ ਉਦਾਲੇ ਆ ਜੁੜਦੇ ਸਨ | ਗ੍ਰਹਿਣ ਬਾਰੇ ਹਿੰਦੂਆ ਵਿੱਚ ਅਨੇਕਾਂ ਭਰਮ-ਵਹਿਮ ਪ੍ਰਚਲਤ ਸਨ ਅਤੇ ਸਜੇ ਵੀ ਹਨ – ਉਨ੍ਹਾ ਵਿਚੋਂ ਇਕ ਸੀ ਕਿ ਜਿਹਨਾ ਚਿਰ ਗ੍ਰਿਹਣ ਲੱਗਾ ਰਹੇ, ਉਨ੍ਹਾਂ ਚਿਰ ਅੱਗ ਨਹੀ ਬਾਲਣੀ, ਕੁਝ ਰਿੰਨ੍ਹਣਾ ਪਕਾਉਣਾ ਤੇ ਖਾਣਾ-ਪੀਣਾ ਨਹੀਂ | ਇਕ ਭਰਮ ਇਹ ਵੀ ਹੈ ਕਿ ਮਾਸ ਰਿੰਨ੍ਹਣਾ ਤੇ ਖਾਣਾ-ਪੀਣਾ ਨਹੀ | ਗੁਰੂ ਜੀ ਦੋਵੇਂ ਧਰਮ ਮਿਟਾਉਣ ਲਈ ਕੁਰਕਸ਼ੇਤਰ ਪਹੁੰਚ ਕੇ ਸੂਰਜ-ਗ੍ਰਹਿਣ ਦੇ ਸਾਮਹਣੇ ਅੱਗ ਬਾਲ ਕੇ ਹਰਨ ਦਾ ਮਾਸ ਰਿੰਨ੍ਹਣਾ ਧਰ ਦਿੱਤਾ | ਇਹ ਹਰਨ ਆਪ ਨੂੰ ਇਕ ਸ਼ਰਧਾਲੂ ਨੂੰ ਭੇਟ ਕੀਤਾ ਸੀ | ਸਭ ਲੋਕ ਗੁੱਸੇ ਵਿੱਚ ਆ ਕੇ ਗੁਰੂ ਜੀ ਨੂੰ ਊਲ-ਜਲੂਲ ਬੋਲਨ ਲੱਗੇ | ਗੁਰੂ ਜੀ ਨੇ ਪੰਡਤਾ,ਵਿਦਵਾਨਾ ਦੇ ਪ੍ਰਸ਼ਨਾ ਦੇ ਉੱਤਰ ਦਿੱਤੇ ਅਤੇ ਉਨ੍ਹਾਂ ਦੇ ਸ਼ਕ ਨੂੰ ਦੂਰ ਕੀਤੇ | ਆਪ ਨੇ ਕਿਹਾ ਇਹ ਭਰਮ ਤੇ ਝਗੜੇ ਫਜ਼ੂਲ ਹਨ |ਉਨ੍ਹਾਂ ਨੇ ਕਿਹਾ ਜੇ ਮਾਸ ਖਾਣਾ ਪਾਪ ਹੈ ਤਾਂ ਸਾਗ, ਭਾਜੀ ਲਈ ਰੁਖਾਂ ਬੂਟਿਆ ਨੂੰ ਤੋੜਨਾ ਪਾਪ ਹੈ, ਉਨ੍ਹਾਂ ਵਿਚ ਵੀ ਜਿੰਦ ਹੈ ,ਉਹ ਵੀ ਪੀੜ ਸਹਿੰਦੇ ਹਨ | ਅੰਨ, ਜਲ, ਸਾਗ, ਸਬਜੀ, ਫਲ, ਦੁੱਧ ਆਦਿ ਸਭ ਵਿੱਚ ਅਨੇਕਾ ਜੀਵ ਹਨ |ਇੰਨ੍ਹਾ ਚੀਜ਼ਾ ਖਾ-ਪੀ ਕੇ ਅਸੀਂ ਜੀਵ ਹੱਤਿਆ ਹੀ ਕਰਦੇ ਹਾਂ | ਕੁਦਰਤ ਨਾ ਖੇਡ ਅਜਿਹੀ ਰੱਚੀ ਹੈ, ਇਸ ਤੇ ਸਾਡਾ ਕਿ ਵੱਸ ?
ਪਰ ਧਰਮ ਉੱਪਰ ਤੁਰਨ ਵਾਲੇ ਬੰਦੇ ਜਿਉਣ ਦੀ ਖਾਤਰ ਖਾਂਦੇ ਹਨ, ਖਾਣ ਲਈ ਨਹੀਂ ਜਿਉਂਦੇ | ਉਹ ਇਹੋ ਜਿਹਿਆ ਬਰੀਕੀਆਂ ਵਿਚ ਨਹੀ ਪੈਦੇ | ਨਾਲੇ ਤੁਹਾਡੇ ਧਰਮ-ਸ਼ਾਸਤਰਾ ਤੇ ਰਿਸ਼ੀਆ-ਮੁਨੀਆਂ ਨੇ ਮਾਸ ਦੀ ਮਨਾਹੀ ਨਹੀ ਕੀਤੀ | ਇਹ ਵੀ ਮੰਨਿਆ ਜਾਂਦਾ ਹੈ ਕਿ ਤੁਹਾਡੇ ਦੇਵਤਿਆ ਦਾ ਸੁਭਾਅ ਮਾਸ ਰੇ ਰੀਝਣਾ ਹੈ, ਇਸ ਲਈ ਜੱਗਾਂ ਹੋਰ ਸਮੇ ਗੇਂਡੇ ਦੀ ਆਹੁਤਿ ਦਿੱਤੀ ਜਾਂਦੀ ਹੈ | ਸੱਚੀ ਗੱਲ ਇਹ ਹੈ ਕਿ ਤੁਹਾਨੂੰ ਮਾਸ ਬਾਰੇ ਪਤਾ ਨਹੀ ਕਿ ਮਾਸ ਕਿ ਸ਼ੈ ਹੈ,ਇਹ ਕਿਥੋ ਪੇਦਾ ਹੁੰਦਾ ਹੈ | ਇਸ ਕਰਕੇ ਮਾਸ ਦੇ ਝਗੜੇ ਓਹੀ ਕਰਦੇ ਹਨ ਜਿਨ੍ਹਾ ਨੂੰ ਮਾਸ ਦੀ ਸੋਝੀ ਨਹੀ ਹੁੰਦੀ | ਛੱਡੋ ਇਨ੍ਹਾਂ ਝਗੜਿਆ ਨੂੰ | ਧਰਮ ਉਚੇ ਉਚੇ ਜੀਵਨ ਦੀ ਜਾਚ ਦੱਸਦਾ ਹੈ | ਆਓ ਤੁਹਾਨੂ ਮੇਂ ਸਮ੍ਜਾਵਾ ਧਰਮ ਕਿ ਹੈ ? ਗੁਰੂ ਜੀ ਆਪਣੇ ਬਚਨਾ ਨਾਲ ਸਭ ਦੀ ਨਿਸ਼ਾ ਕੀਤੀ |ਪੰਡਤਾ ਤੇ ਹੋਰ ਸਾਰੇ ਵਿਦਵਾਨਾ ਦੇ ਭਰਮ ਦੂਰ ਹੋ ਗਏ | ਅਤੇ ਗੁਰੂ ਜੀ ਦੇ ਸਿੱਖ ਬਣ ਗਏ |
ਫੇਰ ਕੁਰਕਸ਼ੇਤਰ ਤੋਂ ਤੁਰ ਕੇ ਪਾਨੀਪਤ ਆਦਿ ਤੋਂ ਹੁੰਦੇ ਹੋਏ ਗੁਰੂ ਜੀ ਹਰਿਦੁਆਰ ਪੁੱਜੇ | ਉਥੇ ਉਸ ਵੇਲੇ ਬਹੁਤ ਸਾਰੇ ਹਿੰਦੂ ਪਹੁੰਚੇ ਹੋਏ ਸਨ | ਗੁਰੂ ਜੀ ਨੇ ਦੇਖਿਆ ਕਿ ਲੋਕ ਗੰਗਾ ਵਿੱਚ ਖੜੋ ਕੇ ਚੜਦੇ ਪਾਸੇ ਨੂੰ ਮੂੰਹ ਕਰ ਕੇ ਸੂਰਜ ਵੱਲ ਨੂੰ ਪਾਣੀ ਸੁੱਟ ਰਹੇ ਸਨ | ਪੁੱਛਣ ਤੇ ਉਨ੍ਹਾਂ ਨੇ ਦੱਸਿਆ,’ ਅਸੀਂ ਪਰਲੋਕ ਵਿੱਚ ਜਾ ਚੁੱਕੇ ਆਓਨੇ ਪਿਤਰਾ ਜਾਂ ਵੱਡੇ-ਵਡੇਰਿਆ ਨੂੰ ਪਾਣੀ ਦੇ ਰਹੇ ਹਾਂ |’ ਇਹ ਸੁਣ ਕੇ ਗੁਰੂ ਜੀ ਨੇ ਗੰਗਾ ਵਿੱਚ ਵੜ ਕੇ ਕੇ ਲਹਿੰਦੇ ਵੱਲ ਮੂੰਹ ਕਰ ਕੇ, ਉਹ ਉਧਰ(ਪੱਛਮ ਵੱਲ) ਨੂੰ ਛੇਤੀ ਛੇਤੀ ਬੁੱਕ ਭਰ ਭਰ ਕੇ ਪਾਣੀ ਸੁੱਟਣ ਲੱਗ ਪਏ | ਇਹ ਅਨੋਖਾ ਹੀ ਕੰਮ ਸੀ | ਲੋਕ ਉਨ੍ਹਾ ਦੇ ਦੁਆਲੇ ਆ ਕੇ ਪੁਛਣ ਲੱਗੇ, ;ਇਹ ਕਿ ਕਰਦੇ ਹੋ ?
ਗੁਰੂ ਜੀ – ਪੰਜਾਬ ਵਿੱਚ ਅੋੜ ਲੱਗੀ ਹੋਈ ਹੈ, ਜਿਸ ਨਾਲ ਮੇਰੀ ਖੇਤੀ ਮਾਰੀ ਜਾ ਰਹੀ ਹੈ, ਉਸ ਨੂੰ ਪਾਣੀ ਦੇ ਰਿਹਾ ਹਾ | ਇਹ ਉੱਤਰ ਸੁਣ ਕੇ ਸਾਰੇ ਲੋਕ ਹਸ ਪਏ ਅਤੇ ਕਹਿਣ ਲੱਗੇ, ‘ਭੋਲੇ ਪਾਤਸ਼ਾਹ ! ਇਹ ਪਾਣੀ ਪੰਜਾਬ ਵਿਚਲੀ ਸੈਂਕੜੇ ਮਿਲ ਦੂਰ ਕਿਵੇ ਜਾ ਸਕਦਾ ਹੈ |ਗੁਰੂ ਜੀ ਕਿਹਾ – ਜਿਵੇਂਤੁਹਾਡਾ ਝੱਟਿਆ ਪਾਣੀ ਪੀਤਰ-ਲੋਕ ਵਿੱਚ ਜਾ ਪੁੱਜਦਾ ਹੈ | ਭਲਿਓ ਲੋਕੋ ! ਜੇ ਮੇਰਾ ਪਾਣੀ ਡੇਢ਼ ਦੋ ਸੋ ਮੀਲ ਤੇ ਇਸ ਧਰਤੀ ਉਪਰਲੀ ਖੇਤੀ ਤੀਕ ਨਹੀ ਪਹੁੰਚ ਸਕਦਾ | ਤਾਂ ਤੁਹਾਡਾ ਝੱਟਿਆ ਪਾਣੀ ਪੀਤਰ ਲੋਕ ਤੀਕ ਕਿਵੇਂ ਪੁੱਜੇਗਾ ?’ ਇਹ ਗੱਲ ਸੁਣ ਕੇ ਸਭ ਲੋਕ ਨਿਰੁੱਤਰ ਹੋ ਗਏ | ਉਨ੍ਹਾ ਦੀਆਂ ਅੱਖਾ ਖੁਲ੍ਹ ਗਈਆਂ | ਫੇਰ ਗੁਰੂ ਜੀ ਨੇ ਬੜੇ ਪ੍ਰੇਮ ਨਾਲ ਉਨ੍ਹਾਂ ਨੂੰ ਸੱਚੇ ਧਰਮ ਦੇ ਅਸਲੀ ਅਸੂਲ ਦੱਸੇ | ਬਹੁਤ ਸਾਰੇ ਲੋਕਾ ਨੇ ਵਹਿਮਾਂ ਭਰਮਾ ਨੂੰ ਤਿਆਗ ਕੇ ਸਿੱਖੀ ਧਾਰਨ ਕਰ ਲਈ | ਹਰਿਦੁਆਰ ਤੋਂ ਚੱਲ ਕੇ ਗੁਰੂ ਜੀ ਉੱਤਰ ਪ੍ਰਦੇਸ਼ ਵਿਚ ਪੀਲੀਭੀਤ ਦੇ ਪਾਸ ਗੋਰਖ ਪਹੁੰਚੇ | ਉਥੇ ਉਨ੍ਹਾ ਧਰਮ ਬਾਰੇ ਸਿੱਧਾ ਨਾਲ ਚਰਚਾ ਹੋਈ | ਸਿਧ ਹਾਰ ਗਏ | ਉਸ ਸਮੇਂ ਤੋਂ ਇਸ ਥਾਂ ਦਾ ਨਾਂ ਨਾਨਕ ਮਤਾ ਪੈ ਗਿਆ | ਉਥੇ ਆਪ ਮਥੁਰਾ, ਕਾਸ਼, ਬਨਾਰਸ, ਗਯਾ,ਪਟਨਾ, ਕਾਮਪੁਰ(ਅਸਾਮ), ਜਗਨਨਾਥ, ਢਾਕੇ ਵਿਚ ਗਏ | ਅਤੇ ਉਨ੍ਹਾ ਨੇ ਬਹੁਤ ਸਾਰੇ ਲੋਕਾ ਨੂੰ ਧਰਮ ਦਾ ਅਸਲੀ ਧਰਮ ਸਮਝਾਇਆ ਅਤੇ ਬਹੁਤ ਸਾਰੇ ਲੋਕ ਸਿੱਖ ਬਣ ਗਏ | ਆਪ ਨੇ ਲੋਕਾ ਦੇ ਬਹੁਤ ਸਾਰੇ ਵਹੀਂ ਭਰਮ ਦੂਰ ਕੀਤੇ | ਫ਼ੇ ਆਪ ਪੰਜਾਬ ਵੱਲ ਚਲ ਪਏ | ਗੁਰੂ ਜੀ ਸੰਮਤ ੧੫੬੫ ਵਿੱਚ ਵਾਪਸ ਸੁਲਤਾਨਪੁਰ ਪਹੁੰਚ ਗਏ | ਪਹਿਲੀ ਉਦਾਸੀ ਪੂਰੀ ਹੋਈ, ਜੋ ਬਾਰਾਂ ਕੁ ਸਾਲਾ ਦੀ ਸੀ |
ਮੁੜ ਪੰਜਾਬ ਵਿੱਚ – ਕੁਝ ਚਿਰ ਸੁਲਤਾਨਪੁਰ ਠਹਿਰ ਕੇ ਗੁਰੂ ਨਾਨਕ ਦੇਵ ਜੀ ਆਪਣੇ ਮਾਪਿਆਂ, ਸਜਣਾ, ਮਿਤ੍ਰ ਣ ਊਂ ਮਿਲਣ ਤਲਵੰਡੀ ਗਏ | ਲੋਕਾ ਨੂੰ ਉਪਦੇਸ਼ ਦੇਂਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਲਾਹੋਰ ਪੁਹੰਚੇ | ਫੇਰ ਆਪਣੇ ਦੂਜੀ ਉਦਾਸੀ ਚੜ੍ਹਨ ਦਾ ਇਰਾਦਾ ਕੀਤਾ ਆਪਣੇ ਫੇਸਲਾ ਕੀਤਾ ਕਿ ਦੂਜੀ ਉਦਾਸੀ ਅਰਭੰਣ ਤੋਂ ਪਹਿਲਾ ਉਨ੍ਹਾਂ ਲਈ ਆਪਣਾ ਘਰ ਟਿਕਾਣਾ ਬਣਾ ਦਿੱਤਾ ਜਾਵੇ | ਫੇਰ ਗੁਰੂ ਜੀ ਲਾਹੋਰ ਤੋਂ ਤੁਰ ਕੇ ਰਾਵੀ ਦੇ ਸੱਜੇ ਕੰਢੇ ਦੇ ਨਾਲ ਨਾਲ ਹੋ ਤੁਰੇ | ਨਾਮ ਦਾਨ ਦੇ ਗੱਫੇ ਵਰਤਾਉਂਦੇ ਹੋਏ ਗੁਰੂ ਜੀ ਇਕ ਸੋਹਣੀ ਰਮਣੀਕ ਥਾਂ ਜਾ ਟਿਕੇ | ਆਪ ਨੇ ਇਸ ਥਾਂ ਨੱਗਰ ਵਸਾਉਣ ਦਾ ਯਤਨ ਕੀਤਾ | ਇਸ ਇਲਾਕੇ ਦਾ ਮਾਲਕ ਲਾਹੋਰ ਦਾ ਇਕ ਮੁਸਲਮਾਨ ਵਸਨੀਕ, ਕਰੋੜੀਆ ਸੀ | ਉਸ ਨੇ ਗੁਰੂ ਜੀ ਦੇ ਦਰਸ਼ਨ ਕੀਤੇ | ਉਸ ਨੇ ਆਪ ਹੀ ਬੇਨਤੀ ਕੀਤੀ ਸਚੇ ਪਾਤਸ਼ਾਹ ਇਸ ਥਾਂ ਨਗਰ ਵਸਾਉ | ਗੁਰੂ ਜੀ ਨੇ ਇਹ ਗੱਲ ਮੰਨੀ | ਉਸ ਥਾਂ ਆਪਣੇ ਇਕ ਨੱਗਰ ਵਸਾਇਆ, ਜਿਸ ਨੇ ਨਾਂ ਆਪ ਨੇ ‘ਕਰਤਾਰਪੁਰ’ ਰੱਖਿਆ | ਕੁਝ ਚਿਰ ਆਪ ਇਸ ਥਾਂ ਟਿਕੇ | ਗੁਰੂ ਜੀ ਨੇ ਉਦਾਸੀ ਵਾਲਾ ਬਾਣਾ ਲਾ ਕੇ ਜਗਿਆਸੂਆ ਵਾਲਾ ਬਾਣਾ ਪਾ ਲਿਆ | ਸਿੱਖੀ ਜੀਵਨ ਦੇ ਪਅਸੂਲਾ ਤੇ ਰਹਿਤ ਦਾ ਆਪ ਪ੍ਰਚਾਰ ਕਰਦੇ ਰਹੇ | ਆਪ ਅਜਿਹਾ ਜੀਵਨ ਗੁਜ਼ਰਨ ਲੱਗ ਪਏ ਜਿਹੜਾ ਉਨ੍ਹਾਂ ਨੇਮਾ ਅਸੂਲਾਂ ਦੇ ਸੱਚੇ ਵਿੱਚ ਢਲਿਆ ਢਾਲਿਆ ਹੋਇਆ ਸੀ | ਆਪ ਨੇ ਕਿਰਤ ਕਰਨ, ਨਾਮ ਜਪਣ, ਵੰਡ ਛਕਣ, ਵਾਲੇ ਜੀਵਨ ਦਾ ਨਮੂਨਾ ਪੇਸ਼ ਕੀਤਾ | ਆਪ ਦੇ ਲੋਕਾਂ ਦੇ ਸਰੀਰਾ ਲਈ ਅੰਨ-ਪਾਣੀ ਤੇ ਦੁੱਧ ਮੱਖਣ ਦਾ ਅਤੇ ਉਨ੍ਹਾਂ ਦੀਆ ਆਤਮਾਵਾਂ ਲਈ ਹਰੀ ਨਾਮ ਦਾ ਸਦਾ ਵਰਤ ਲਾ ਦਿੱਤਾ |
ਦੂਜੀ ਉਦਾਸੀ ਦੱਖਣ ਦੀ – ਕੁਝ ਸਮਾਂ ਕਰਤਾਰਪੁਰ ਰਹਿ ਕੇ ਸਿੱਖੀ ਜੀਵਨ ਦੇ ਪੂਰਨੇ ਪਾ ਕੇ ਗੁਰੂ ਜੀ ਦੂਜੀ ਉਦਾਸੀ ਚੜ੍ਹੇ | ਇਹ ਉਦਾਸੀ ਤੇ ਚੜ੍ਹੇ | ਇਹ ਉਦਾਸੀ ਸੰਮਤ ੧੫੬੭ ਵਿੱਚ ਸ਼ੁਰੂ ਹੋਈ | ਇਸ ਵਿੱਚ ਆਪ ਦੱਖਣ ਵੱਲ ਨੂੰ ਗਏ | ਇਸ ਵੇਰ ਦਾ ਆਪਦਾ ਲਿਬਾਸ ਅਨੋਖਾ ਸੀ | ਪੈਰੀ ਖੜਾਵਾਂ ਕਾਠ ਦੀਆਂ, ਹੱਥ ਆਸਾ, ਸਿਰ ਬਾਹਾਂ ਤੇ ਜੰਘਾ ਪੁਰ ਰੱਸੇ ਲਪੇਟੇ, ਮਥੈ ਟਿਕਾ ਬਿੰਦਲੀ ਕਾ | ਦੋ ਸਿੱਖ ਭਾਈ ਸੇਦੋ ਤੇ ਭਾਈ ਸ਼ੀਹਾ, ਆਪ ਦੇ ਨਾਲ ਸਨ | ਭਾਈ ਮਰਦਾਨੇ ਨੂੰ ਹੁਕਮ ਹੋਇਆ ਨੂੰ ਹੁਕਮ ਦਿੱਤਾ ਤੂੰ ਕਰਤਾਰਪੁਰ ਰਹਿ ਕੇ ਸੰਗਤਾ ਨੂੰ ਗੁਰੂ ਸ਼ਬਦ ਦਾ ਕੀਰਤਨ ਸੁਣਾਇਆ ਕਰ | ਇਸ ਉਦਾਸੀ ਵਿੱਚ ਜੈਨੀਆਂ, ਬੋਧੀਆਂ, ਜੋਗੀਆਂ, ਤੇ ਮੁਸਲਮਾਨ ਫਕੀਰਾ ਦੇ ਦਰਵਾਜ਼ੇ ਪ੍ਰਸਿਧ ਅੱਡਿਆ ਤੇ ਪੁਜੇ, ਉਨ੍ਹਾਂ ਨੂੰ ਪ੍ਰਮਾਤਮਾ ਦੀ ਭਗਤੀ ਦਾ ਠੀਕ ਰਾਹ ਦੱਸਿਆ ਤੇ ਸਿੱਖੀ ਜੀਵਨ ਦੇ ਰਾਹੇ ਪਾਇਆ | ਇਹ ਉਦਾਸੀ ਵਿੱਚ ਆਪ ਕਰਤਾਰਪੁਰ ਚੱਲ ਕੇ ਆਪ ਧਰਮਕੋਟ, ਭਟਨੇਰ, ਬਠਿੰਡੇ ਆਦਿ ਥਾਈ ਹੁੰਦੇ ਹੋਏ ਹਰ ਥਾਂ ਲੋਕਾਂ ਦੇ ਮਨਾਂ ਵਿਚ ਸਤਨਾਮ ਦੀ ਜੋਤ ਜਗਾਉਂਦੇ ਹੋਏ ਗੁਰੂ ਜੀ ਸਰਸੇ ਪਹੁੰਚੇ ਤੇ ਫੇਰ ਅਜਮੇਰ ਗਏ | ਏਥੇ ਉਨ੍ਹਾਂ ਨੇ ਸੂਫੀ ਮੁਸਲਮਾਨਾ ਨੂੰ ਸਚੇ ਰਾਹ ਪਾਇਆ | ਸੂਫੀ ਫਕੀਰਾਂ ਨੂੰ ਉਪਦੇਸ਼ ਦਿੱਤਾ ਕਿ ਸਚੇ ਮੁਸਲਮਾਨ ਕਿਵੇਂ ਬਣੀਦਾ ਹੈ – ਸਭ ਇਨਸਾਨਾ ਨੂੰ ਭੈਣ ਭਰਾ ਸਮਝਣਾ, ਦੀਨ ਧਰਮ ਦੇ ਫਰਕ ਦੇ ਕਰਨ ਕਿਸੇ ਨੂੰ ਮਾੜਾ ਨਾ ਕਹਿਣਾ ਕਿਸੇ ਨਾਲ ਵੀ ਨਫਰਤ ਨਾ ਕਰਨੀ, ਸਾਰਿਆ ਮਨੁੱਖਾ ਨੂੰ ਪਿਆਰ ਤੇ ਹਮਦਰਦੀ ਕਰਨੀ, ਨੇਕ ਕੰਮ ਕਰਨੇ, ਬੁਰੇ ਕੰਮ ਨਾ ਕਰਨੇ, ਹਰ ਕਿਸੇ ਦਾ ਭਲਾ ਕਰਨਾ, ਖੁਦਾ ਦਾ ਨਾਮ ਜਪਣਾ ਤੇ ਜਪਾਉਣਾ, ਹੱਕ ਹਲਾਲ ਦੀ ਕਮਾਈ ਕਰਨੀ, ਕਮਾਈ ਨੂੰ ਵੰਡ ਕੇ ਛਕਣਾ |
ਫੇਰ ਆਪ ਰਾਜਪੂਤਾਨੇ ਦਾ ਚੱਕਰ ਲਾ ਕੇ ਗੁਰੂ ਜੀ ਇੰਦਰੋ ਪੁੱਜੇ | ਇਸ ਤੋਂ ਅਗੇ ਮੱਧ-ਭਾਰਤ ਦੇ ਜੰਗਲਾ ਪਹਾੜਾ ਵਿੱਚ ਵਿਚ ਹੁੰਦੇ ਹੋਏ ਦੱਖਣ ਵੱਲ ਗਏ | ਰਾਹ ਵਿਚ ਉਨ੍ਹਾ ਨੂੰ ਪਤਾ ਲੱਗਾ ਕਿ ਇਸ ਇਲਾਕੇ ਵਿੱਚ ਬੰਦਾ ਖਾਣੀ-ਰਾਖਸ਼ ਕੋਮ ਵਸਦੀ ਹੈ | ਉਸ ਕੋਮੇ ਦਾ ਸਰਦਾਰ ਕੋਡਾ ਸੀ | ਇਹ ਲੋਕ ਰਾਹੀਆਂ ਮੁਸਾਫ਼ਿਰਾਂ ਨੂੰ ਫੜ ਕੇ ਖਾ ਜਾਂਦੇ ਸਨ | ਗੁਰੂ ਜੀ ਨੇ ਉਨ੍ਹਾਂ ਨੂੰ ਸੋਧਣ ਦਾ ਫੇਸਲਾ ਕੀਤਾ | ਗੁਰੂ ਜੀ ਰਵਾਂ ਰਵੀ ਇਸ ਰਾਖਸ਼ ਕੋਮ ਦੇ ਸਰਦਾਰ, ਕੋਡੇ, ਰਾਖਸ਼ ਦੇ ਟਿਕਾਣੇ ਜਾ ਪਹੁੰਚੇ | ਉਨ੍ਹਾ ਨੇ ਸੋਚਿਆ ਜਦ ਕੋਡਾ ਸੁਧਰ ਜਾਵੇਗਾ, ਤਾਂ ਆਪਣੀ ਕੋਮ ਨੂੰ ਉਹ ਆਪ ਹੀ ਸੋਧ ਲਵੇਗਾ | ਕੋਡੇ ਨੇ ਗੁਰੂ ਜੀ ਨੂੰ ਖਾਣ ਦਾ ਜਤਨ ਕੀਤਾ ਪਰ ਗੁਰੂ ਜੀ ਦੇ ਬਚਨ ਸੁਣ ਕੇ ਕੋਡੇ ਰਾਖਸ ਦਾ ਪੱਥਰ ਦਿਲ ਪਿਗਲ ਗਿਆ ਅਤੇ ਉਹ ਗੁਰੂ ਜੀ ਦੇ ਚਰਨੀਂ ਡਿੱਗ ਪਏ | ਗੁਰੂ ਜੀ ਨੇ ਕਿਹਾ ਕਿ ਭਰਾਵਾ ਨੂੰ ਖਾਣ ਦੀ ਬਜਾਏ ਉਨ੍ਹਾ ਦੀ ਸੇਵਾ ਕਰਇਆ ਕਰ| ਉਸ ਨੇ ਗੁਰੂ ਜੀ ਦਾ ਹੁਕਮ ਪ੍ਰਵਾਨ ਕੀਤਾ ਅਤੇ ਕਿਰਤ ਕਰਨ, ਵੰਡ ਛਕਣ, ਨਾਪ ਜਪਣ ਤੇ ਜਪਾਉਣ, ਤੇ ਹਰ ਕਿਸੇ ਦੀ ਸੇਵਾ ਕਰਨ ਦਾ ਪ੍ਰਣ ਲਿਆ |
ਗੁਰੂ ਜੀ ਨੇ ਸੰਗਲਾਦੀਪ ਵਿੱਚ ਰਾਜੇ ਦੇ ਬਾਗ ਵਿੱਚ ਡੇਰਾ ਲਾ ਲਿਆ | ਰਾਜੇ ਨੇ ਬਹੁਤ ਸੋਹਣੀਆਂ ਇਸਤ੍ਰੀਆ ਭੇਜੀਆਂ | ਉਨ੍ਹਾਂ ਦੇ ਬੜੇ ਯਤਨ ਕੀਤੇ, ਪਰ ਉਹ ਗੁਰੂ ਜੀ ਭਰਮਾਂ, ਡੁਲਾ, ਨਾ ਸਕੀਆਂ ਪਹਿਲਾ ਤਾਂ ਗੁਰੂ ਜੀ ਸਮਾਧੀ ਲਾਈ ਰੱਬ ਦੇ ਧਿਆਨ ਵਿੱਚ ਜੁੜੇ ਬੈਠੇ ਰਹੇ | ਫੇਰ ਆਪ ਨੇ ਮਿੱਠੀ, ਰਸ-ਮਿੱਠੀ ਤੇ ਦਇਆ ਭਰੀ ਆਵਾਜ ਵਿਚ ਕਿਹਾ :
‘ਗਾਛਹੁ ਪੁਤ੍ਰੀ ਰਾਜ ਕੁਆਰਿ || ਨਾਮ ਭਣਹੁ ਸਚੁ ਦੋਤੁ ਸੁਆਰਿ ||
‘ਜਾਉ ਬਚੀਓ’ ਕਰਤਾਰ ਚਿਤ ਆਵੇ | ਰੱਬ ਦਾ ਨਾਂ ਲਵੋ ਅਤੇ ਸੱਚੇ ਸ਼ਿੰਗਾਰ ਵਾਲਿਆ ਬਣੋ !’ ਮੋਹਨ ਆਈਆਂ ਮੋਹੀਆਂ ਗਈਆਂ | ਵੱਸ ਕਰਨ ਆਈਆਂ ਬੱਝ ਗਈਆਂ | ਉਹ ਗੁਰੂ ਜੀ ਦੇ ਚਰਨੀਂ ਢਹਿ ਪਈਆਂ ਅਤੇ ਨਿਹਾਲ ਹੋ ਗਈਆਂ| ਰਾਜੇ ਨੇ ਇਹ ਗੱਲ ਸੁੰਨੀ ਉਹ ਬੜਾ ਖੁਸ਼ ਹੋਇਆ | ਉਹ ਆਪਣੀ ਰਾਣੀ ਨਾਲ ਗੁਰੂ ਜੀ ਦੇ ਦਰਸ਼ਨਾ ਲਈ ਬਾਗ ਆਇਆ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਕਲੇਜੇ ਨੂੰ ਠੰਡ ਪੈ ਗਈ | ਤਨ ਮਨ ਅਨੋਖੀ ਖੁਸ਼ੀ ਤੇ ਸਰੂਰ ਨਾਲ ਭਰ ਗਿਆ | ਉਹ ਦੋਵੇ ਜੀਅ ਗੁਰੂ ਜੀ ਦੇ ਸਿੱਖ ਬਣੇ |ਉਨ੍ਹਾ ਦੇ ਮਗਰ ਉਨ੍ਹਾਂ ਦੀ ਪਰਜਾ ਅਨੇਕਾ ਲੋਕਾ ਨੇ ਸਿੱਖੀ ਧਾਰਨ ਕੀਤੀ | ਗੁਰੂ ਜੀ ਚੋਖਾ ਚਿਰ ਉਥੇ ਰਹੇ | ਫੇਰ ਆਪ ਰਾਜੇ ਨੂੰ ਉਸ ਇਲਾਕੇ ਦੀ ਸਿੱਖੀ ਪ੍ਰਚਾਰ ਦਾ ਕੰਮ ਸੋਂਪ ਕੇ ਉਥੇ ਵਿਦਾ ਹੋਏ |
ਕਜਲੀ ਬਣ ਵਿਚ ਸਿਧਾ ਜੋਗੀਆਂ ਵੱਡਾ ਡੇਰਾ ਸੀ | ਇਹ ਲੋਕਾਂ ਨੂੰ ਰੱਬ ਵੱਲੋ ਹਟਾ ਕੇ ਵਹਿਮਾ ਭਰਮਾ ਦੇ ਜਾਲ ਵਿੱਚ ਫਸਾਉਂਦੇ ਸਨ | ਅਜਿਹੇ ਕੁਰਾਹੇ ਲੀਕ ਨੂੰ ਸੋਧਣ ਅਤੇ ਲੋਕਾਂ ਨੂੰ ਜਲ ਵਿਚੋਂ ਕਢਣ, ਛਡਾਉਣ ਦਾ ਹੀ ਤਾਂ ਕੰਮ ਗੁਰੁ ਜੀ ਕਰਦੇ ਫਿਰਦੇ ਸਨ | ਗੁਰੂ ਜੀ ਉਨ੍ਹਾਂ ਦੇ ਡੇਰੇ ਪਹੁੰਚੇ |ਸਿਧਾ ਨੇ ਚਰਚਾ ਬਹਿਸ ਕਰ ਕੇ ਗੁਰੂ ਜੀ ਨੂੰ ਹਰਾਉਣ ਚਾਇਆ ਪਰ ਆਪ ਹੀ ਹਰ ਗਏ ਅਤੇ ਹਾਰ ਮੰਨ ਗਏ | ਗੁਰੂ ਜੀ ਨੇ ਸਮਝਇਆ ਅਸਲੀ ਜੋਗ ਇਹ ਨਹੀ ਜੋ ਤੁਸੀਂ ਸ਼ਰਾਬ ਪੀ ਪੀ ਕੇ ਕਮਾਉਂਦੇ ਹੋ ਅਸਲੀ ਜੋਗ ਤਾਂ ਕਰਤਾਰ ਦਾ ਨਾਮ ਹਿਰਦੇ ਵਿੱਚ ਧਰਿਆ ਵਸਾਇਆ ਜਾਵੇ ਅਤੇ ਮੂੰਹ ਤੋਂ ਉਚਾਰਿਆ ਜਾਵੇ, ਸਾਰੇ ਸਿੱਧਾ ਨੇ ਗੁਰੂ ਜੀ ਅੱਗੇ ਸਿਰ ਨਿਵਾਏ ਅਤੇ ਉਨ੍ਹਾਂ ਦੇ ਦੱਸੇ ਰਾਹ ਤੇ ਤੁਰਨ ਦਾ ਪ੍ਰਣ ਕੀਤਾ |
ਆਪ ਸੰਗਲਾਦੀਪ, ਹੈਦਰਾਬਾਦ, ਗੋਲਕੰਡਾਂ, ਮਦਰਾਸ, ਪਾਂਡੀਚਿਰੀ ਤੰਜੋਰ, ਆਦਿ ਕਜਲੀ-ਬਨ ਤੋਂ ਪੱਛਮੀ ਕੰਢੇ ਦੇ ਨਾਲ ਹੁੰਦੇ ਹੋਏ ਸੰਮਤ ੧੫੭੨ ਵਿੱਚ ਵਾਪਸ ਕਰਤਾਰਪੁਰ ਪਹੁੰਚੇ |ਇਨ੍ਹਾਂ ਸਥਾਨਾ ਤੇ ਗੁਰੂ ਜੀ ਨੇ ਸਿੱਖ ਧਰਮ ਲਈ ਉਪਦੇਸ਼ ਦਿੱਤੇ ਅਤੇ ਲੋਕਾ ਨੂੰ ਸਚੇ ਰਾਹ ਤੇ ਪਾਇਆ | ਭੁਲਿਆ ਨੂੰ ਰੱਬ ਦੇ ਰਾਹੇ ਪਾਇਆ, ਅਤੇ ਮਾਇਆ ਦੇ ਜਲ ਤੋਂ ਬਚਾਇਆ |
ਤੀਜੀ ਉਦਾਸੀ ਉਤਰਾ ਖੰਡ ਦੀ – ਦੂਜੀ ਉਦਾਸੀ ਤੋਂ ਵਾਪਸ ਆ ਕੇ ਗੁਰੂ ਜੀ ਥੋੜਾ ਚਿਰ ਹੀ ਕਰਤਾਰਪੁਰ ਟਿਕੇ | ਕਰਤਾਰ ਸਿਰਜਨਹਾਰ ਵੱਲੋ ਧਰਤ ਲੋਕਾਈ ਨੂੰ ਸੋਧਣ ਅਤੇ ਜਗਤ ਜਲੰਦੇ ਨੂੰ ਠੰਡ ਪਾਉਣ ਦੀ ਜੋ ਕਾਰ ਆਪ ਦੇ ਸਪੁਰਦ ਹੋਈ ਸੀ, ਉਹ ਅਜੇ ਸੰਪੂਰਨ ਨਹੀ ਸੀ ਹੋਈ | ਇਸ ਕਰ ਕੇ ਵਰ੍ਹੇ ਅੰਦਰ ਅੰਦਰ ਅਰਥਾਤ ੧੫੭੩ ਵਿਚ ਆਪਣੇ ਤੀਜੀ ਉਦਾਸੀ ਦੀ ਤਿਆਰੀ ਕਰ ਲਈ | ਇਸ ਵਾਰ ਆਪ ਉੱਤਰਾ ਖੰਡ ਦੀ ਯਾਤਰਾ ਅਰੰਭੀ | ਉਨ੍ਹਾ ਦਾ ਪਹਿਰਾਵਾ ਇਸ ਵਾਰ ਵੀ ਅਨੋਖਾ ਸੀ | ਪੈਰੀ ਚਮੜੇ ਦੀ ਜੁੱਤੀ ਸੀ, ਸਿਰ ਉੱਤੇ ਅਤੇ ਸਾਰੇ ਸਰੀਰ ਉਤੇ ਚਮੜਾ ਵਲੇਟਿਆ ਹੋਇਆ ਸੀ ਅਤੇ ਮੱਥੇ ਉਪਰ ਕੇਸਰ ਦਾ ਟਿੱਕਾ ਸੀ, ਉਨ੍ਹਾਂ ਦੇ ਨਾਲ ਦੋ ਸਿੱਖ ਭਾਈ ਹਸੂ ਲੁਹਾਰ ਅਤੇ ਭਾਈ ਸ਼ੀਹਾ ਛੀਂਬਾ ਸਨ |
ਕਰਤਾਰਪੁਰੋ ਚਲ ਕੇ ਉਹ ਏਧਰ ਦਾ ਗੇੜਾ ਕਢਦੇ ਅਤੇ ਸਤਿਨਾਮ ਦੇ ਗੱਫੇ ਵਰਤਾਉਂਦੇ ਤੁਰੇ ਗਏ | ਜਗਤ ਸੁਧਾਰ ਤੇ ਜਗਤ ਉਧਾਰ ਦੋ ਕਾਰ ਕਰਦੇ ਕਰਦੇ ਆਪ ਜੰਮੂ ਦੇ ਰਾਹ ਕਸ਼ਮੀਰ ਵਿਚ ਜਾ ਟਿੱਕੇ | ਉਥੇ ਪੰਡਤ ਬ੍ਰਹਮ ਦਾਸ ਆਪ ਨੂੰ ਮਿਲਿਆ | ਸਾਧੂਆ ਪੰਡਤਾ ਤੇ ਵਿਦਵਾਨਾ ਨਾਲ ਚਰਚਾ ਕਰ ਕੇ ਗੁਰੂ ਜੀ ਨੂੰ ਹਰਾਉਣਾ ਉਸ ਨੇ ਆਪਣਾ ਵੱਡਾ ਕੰਮ ਬਣਾ ਰਖਿਆ ਸੀ | ਲੋਕਾ ਵਿਚ ਉਸ ਦੋ ਮਸ਼ਹੂਰੀ ਸੀ | ਉਸ ਨੇ ਗੁਰੂ ਜੀ ਨਾਲ ਵੀ ਚਰਚਾ ਆ ਛੇੜੀ ਪਰ ਹਾਰ ਗਿਆ, ਨਿਰੁੱਤਰ ਹੋ ਗਿਆ | ਗੁਰੂ ਜੀ ਦੇ ਬਚਨ ਸੁਣ ਕੇ ਉਸਦੇ ਮਨ ਨੂੰ ਸ਼ਾਂਤੀ ਪਹੁੰਚੀ | ਉਸ ਦਾ ਹੰਕਾਰ ਤੇ ਅਗਿਆਨਤਾ ਵਾਲੀ ਵਿਦਿਆ ਦਾ ਮਾਣ ਦੂਰ ਹੋ ਗਿਆ | ਉਹ ਗੁਰੂ ਜੀ ਦਾ ਸਿੱਖ ਬਣ ਗਿਆ |ਉਸਨੇ ਕਿਰਤ ਕਰਨ, ਵੰਡ ਛਕਣ. ਲੋੜਵੰਦਾਂ ਦੀਆਂ ਲੋੜਾ ਪੂਰੀਆ ਕਰਨ ਦਾ ਪ੍ਰਣ ਕੀਤਾ | ਏਥੇ ਜੀ ਕਮਾਲ ਨਾਂ ਦਾ ਇਕ ਮੁਸਲਮਾਨ ਫਕੀਰ ਗੁਰੂ ਜੀ ਦੀ ਸ਼ਰਨ ਆਇਆ | ਗੁਰੂ ਜੀ ਦੀ ਆਗਿਆ ਅਨੁਸਾਰ ਕੁਰਮ ਦੀ ਘਟੀ ਤੇ ਸਿੱਖੀ ਦੇ ਪ੍ਰਚਾਰ ਦਾ ਕੰਮ ਸੰਭਲਿਆ | ਕਸ਼ਮੀਰ ਦਾ ਚੱਕਰ ਲਾ ਕੇ ਆਪ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਨੂੰ ਹੋਏ | ਜਿਥੇ ਹੁਣ ਕੀਰਤਪੁਰ ਹੈ, ਉਥੇ ਆਪ ਨੇ ਪੀਰ ਬੁਢਣ ਸ਼ਾਹ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ | ਏਥੋਂ ਸਿਰਮੋਰ, ਗੜ੍ਹਵਾਲ ਹੇਮ-ਕੁੰਡ ਆਦਿ ਹੁੰਦੇ ਹੋਏ, ਸਚੇ ਧਰਮ ਦਾ ਉਪਦੇਸ਼ ਕਰਦੇ ਕਰਦੇ ਗੁਰੂ ਜੀ ਨੇਪਾਲ ਤੇ ਪੱਛਮੀ ਤਿਬਤ ਪਹੁੰਚੇ ਤੇ ਮਾਨ ਸਰੋਵਰ ਕੋਲ ਜਾ ਟਿਕੇ,ਉਥੇ ਇਨ੍ਹਾਂ ਨੂੰ ਬਹੁਤ ਉਘੇ ਉਘੇ ਸਾਧੂ ਮਿਲੇ ਹੇਰਾਨ ਹੋ ਕੇ ਸਿਧਾ ਨੂੰ ਪੁਛਿਆ ਤੁਹਾਨੂੰ ਕਿਹੜੀ ਸ਼ਕਤੀ ਏਥੇ ਲਿਆਈ ਹੈ ? ਤੁਸੀਂ ਸਿਧ ਨਹੀ ਅਤੇ ਸਿਧਾ ਬਗੈਰ ਹੋਰ ਕਿਸੇ ਪਾਸ ਅਜਿਹੀ ਸਕਤੀ ਹੈ ਜੀ ਨਹੀਂ |
ਗੁਰੂ ਜੀ – ਨਾਥ ਜੀ, ਮੈ ਸਰਬ-ਸਕਤੀਮਾਨ ਤੇ ਸਭ ਸ਼ਕਤੀਆਂ ਦੇ ਮੂਲ ਤੇ ਦਾਤੇ ਨੂੰ ਧਿਆਉਣ ਵਾਲਾ ਹਾਂ | ਉਸ ਦੀ ਮੇਹਰ ਤੇ ਸਕਤੀ ਨਾਲ ਮੈ ਏਥੇ ਪੁੱਜ ਗਿਆ ਹਨ |
ਸਿੱਧਾ ਨੇ ਪੁਛਿਆ -‘ ਤੁਹਾਡਾ ਮਤ ਕੀ ਹੈ ? ਗੁਰੂ ਜੀ – ਕਰਤਾਰ ਤੇ ਉਸਦੀ ਰਚਨਾ ਨਾਲ ਪਿਆਰ ਕਰਨਾ ਅਤੇ ਸਚੇ ਧਰਮ ਦੀ ਕਮਾਈ ਕਰਨੀ | ਸਿਧ – ਮਾਤ ਲੋਕ ਵਿੱਚ ਕਿ ਵਰਤਾਰਾ ਹੈ, ਉਸ ਦਾ ਕਿ ਹਾਲ ਹੈ ? ਗੁਰੂ ਜੀ – ਮਾਤ ਲੋਕ ਮੈ ਸਮਝ ਗਿਆ ! ਤੁਸੀਂ ਤਾਂ ਮਰਨ ਵਾਲੇ ਚੁਰਾਸੀ ਦੇ ਗੇੜ ਨੂੰ ਛਡ ਕੇ ਏਥੇ ਬ੍ਰਹਮ ਲੋਕ ਵਿੱਚ ਆ ਟਿੱਕੇ ਹੋ ਨਾ ! ਤੁਹਾਨੂੰ ਚੁਰਾਸੀ ਦੇ ਜੀਵਾਂ, ਗਰੀਬ ਇਨਸਾਨਾ ਨਾਲ ਕੀ ? ਤੁਹਾਡੀ ਮਾਤ ਭੂਮੀ ਜਿਸ ਨੇ ਤੁਹਾਨੂੰ ਜਨਮ ਦਿੱਤਾ ਬੜੀ ਭੇੜੀ ਹਾਲਤ ਵਿੱਚ ਹੈ | ਉਥੇ ਪਾਪ ਤੇ ਝੂਠ, ਜਬਰ ਤੇ ਜੁਲਮ, ਕਾਮ ਤੇ ਲੋਭ, ਲੜਾਈਆਂ ਤੇ ਰੋਗ, ਭਰਮ ਤੇ ਆਗਿਆਨ, ਪਖੰਡ ਤੇ ਬੇਈਮਾਨੀ, ਰਾਜ-ਉਪੱਦਰ, ਸਮਾਜ-ਉਪੱਦਰ, ਧਰਮ ਉਪੱਦਰ, ਬੇਂਇਨਸਾਫ਼ੀ, ਵੱਢੀ ਖੋਰੀ | ਗੱਲ ਕੀ ਪੂਰਨ ਹਨੇਰ ਗਰਦੀ ਤੇ ਵਰਤਾਰਾ ਹੈ | ਸਭ ਕੋਈ ਕੂੜ ਤੇ ਪਾਪ ਪ੍ਰਧਾਨ ਹਨ | ਆਮ ਜਨਤਾ ਗਿਆਨ ਹੀਣ ਹੈ, ਨਿਤਾਣੀ ਹੈ | ਸੱਚੀ ਗਲ ਇਹ ਹੈ ਕਿ ਤੁਸੀਂ ਧਰਮ ਸਮਝਿਆ ਹੀ ਨਹੀ ਕਿ ਉਹ ਅਸਲ ਵਿੱਚ ਕੀ ਹੈ | ਤੁਸੀਂ ਅਸਲੀ ਧਰਮ ਗੁਆ ਬੈਠੇ ਹੋ ਅਤੇ ਹੋਰ ਹੀ ਰਾਹ ਨੂੰ ਆਪਣਾ ਬੇਠੇ ਹੋ | ਗੁਰੂ ਜੀ ਨੇ ਉਨ੍ਹਾਂ ਨੂੰ ਧਰਮ ਦਾ ਅਸਲੀ ਮਤਲਬ ਸਮਝਾਇਆ | ਸਿਧਾਂ ਨੇ ਹੋਰ ਵੀ ਕਈ ਸਵਾਲ ਪੁੱਛੇ | ਤੇ ਗੁਰੂ ਜੀ ਨੂੰ ਮਾਤ ਦੇਣੀ ਚਾਹੀ | ਅਤੇ ਉਨ੍ਹਾਂ ਨੂੰ ਕਰਾਮਾਤਾ ਵਿਖਾਉਣ ਲਈ ਕਿਹਾ | ਉਨ੍ਹਾਂ ਨੇ ਗੁਰੂ ਜੀ ਨੂੰ ਹੀਰੇ ਜਵਾਰਤਾ ਦਾ ਲਾਲਚ ਦਿੱਤਾ | ਉਹ ਗੁਰੂ ਜੀ ਨੂੰ ਹਰਾਉਂਦੇ ਹਰਾਉਂਦੇ ਉਹ ਆਪ ਹੀ ਹਾਰ ਗਏ | ਉਨ੍ਹਾਂ ਨੂੰ ਪੂਰੀ ਪੂਰੀ ਨਿਸ਼ਚਾ ਹੋ ਗਈ |ਉਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਬਣ ਗਏ | ਉਹ ਸਿੱਖ ਧਰਮ ਦਾ ਅਸਲੀ ਅਰਥ ਸਮਝ ਗਏ | ਮਾਨਸਰੋਵਰ ਤੋਂ ਗੁਰੂ ਜੀ ਪਿਛਾਂਹ ਹੇਠਾ ਨੂੰ ਮੁੜੇ | ਨਿਪਾਲ, ਸਿੱਕਮ ਤੇ ਭੂਟਾਨ ਦੇ ਰਾਹ ਤੋਂ ਹੁੰਦੇ ਹੋਏ ਆਪ ਚੀਨ ਜਾ ਪੁੱਜੇ | ਫ਼ਿਰ ਉਹ ਤਿਬਤ ਵਿਚ ਲਾਸਾ ਤੱਕ ਗਏ | ਉਹ ਪਹਾੜਾ ਉਪਰ ਦੀ ਹੁੰਦੇ ਹੁੰਦੇ ਲਦਾਖ, ਸਿਰੀਨਗਰ, ਜੰਮੂ ਤੇ ਸਿਆਲਕੋਟ ਦੇ ਰਾਹ ਉਹ ਮੁੜ ਪੰਜਾਬ ਆ ਗਏ ਅਤੇ ਸੰਮਤ ੧੫੭੫ ਵਿੱਚ ਕਰਤਾਰਪੁਰ ਆ ਟਿਕੇ | ਇਸ ਤਰਾਂ ਤੀਜੀ ਉਤਰਾ ਖੰਡ ਦੀ ਉਦਾਸੀ ਸੰਪੂਰਨ ਹੋਈ |
ਚੋਥੀ ਉਦਾਸੀ ਪੱਛਮ ਦੀ – ਤੀਜੀ ਉਦਾਸੀ ਸੰਪੂਰਨ ਕਰਨ ਮਗਰੋਂ ਗੁਰੂ ਜੀ ਕੁਝ ਮਹੀਨੇ ਕਰਤਾਰਪੁਰ ਟਿਕੇ | ਫੇਰ ਉਸੇ ਸਾਲ ਸੰਮਤ ੧੫੭੫ ਵਿੱਚ ਉਨ੍ਹਾਂ ਨੇ ਚੋਥੀ ਉਦਾਸੀ ਚੜ੍ਹਨ ਦੀ ਤਿਆਰੀ ਕੀਤੀ | ਇਸ ਵੇਰ ਆਪ ਨੇ ਪੱਛਮ ਵੱਲ ਦੀ ਮੁਸਲਮਾਨੀ ਅਸਥਾਨਾ ਦੀ ਯਾਤਰਾ ਦਾ ਫੈਸਲਾ ਕੀਤਾ ਅਤੇ ਸਭ ਤੋਂ ਪਹਿਲਾ ਮਕਕੇ ਸ਼ਰੀਫ਼ ਜਾਨ ਦੀ ਦਲੀਲ ਧਾਰੀ | ਮੱਕ ਸ਼ਰੀਫ਼ ਦੀ ਯਾਤਰਾ ਨੂੰ ਹੱਜ ਆਖਦੇ ਹਨ ਅਤੇ ਅਜਿਹੀ ਯਾਤਰਾ ਕਰਨ ਵਾਲੇ ਨੂੰ ਹਾਜੀ | ਗੁਰੂ ਜੀ ਦਾ ਇਸ ਉਦਾਸੀ ਵਿੱਚ ਪਹਿਨਾਵਾ – ਬਸਤਰ (ਕੱਪੜੇ) ਨੀਲੇ, ਇਕ ਕੱਛ ਵਿੱਚ ਬਸਤਾ ਜਿਸ ਵਿਚ ਲਪੇਟਿਆ ਹੋਇਆ ਗੁਰ ਸ਼ਬਦਾ ਦਾ ਸੰਗ੍ਰਿਹ ਸੀ, ਦੂਜੀ ਕੱਛ ਵਿੱਚ ਮੁਸੱਲਾ(ਉਤੇ ਬੇਠਕੇ ਬੰਦਗੀ ਕਰਨ ਲਈ), ਇਕ ਹੱਥ ਵਿੱਚ ਆਸਾ ਅਤੇ ਦੂਜੇ ਵਿਚ ਲੋਟਾ | ਇਸ ਬਾਣੇ ਵਿੱਚ ਆਪ ਪੂਰੇ-ਪੂਰੇ ਹਾਜੀ ਮਲੂਮ ਹੁੰਦੇ ਸਨ | ਭਾਈ ਮਰਦਾਨਾ ਆਪ ਦੇ ਨਾਲ ਸਨ |ਕਰਤਾਰਪੁਰੋ ਚੱਲ ਕੇ ਤਲਵੰਡੀ, ਸ਼ਰਕਪੁਰ, ਰਹੁਤਾਸ, ਗਾਜ਼ੀ ਖਾ ਆਦਿ ਥਾਵਾਂ ਤੋਂ ਹੁੰਦੇ ਹੋਏ ਅਤੇ ਸਭ ਥਾਈ ਸੱਚੇ ਧਰਮ ਦਾ ਪ੍ਰਚਾਰ ਕਰਦੇ-ਕਰਦੇ ਆਪ ਸਿੰਧ ਜਾ ਪੁੱਜੇ | ਮੱਕੇ ਸ਼ਰੀਫ਼ ਪਹੁੰਚ ਕੇ ਆਪ ਨੇ ਲੀਕਾਂ ਦੇ ਭਰਮ ਤੋੜਨ, ਅਗਿਆਨਤਾ ਦੂਰ ਕਰਨ ਅਤੇ ਸੱਚੇ ਧਰਮ ਦਾ ਪ੍ਰਚਾਰ ਕਰਨ ਦਾ ਕੰਮ ਅੰਰਭ ਕਰ ਦਿੱਤਾ | ਉਥੇ ਆਪਣੇ ਲੋਕਾਂ ਦਾ ਭਰਮ ਤੋੜਨ ਲਈ ਕਾਅਬੇ ਵੱਲ ਪੈਰ ਧਰ ਕੇ ਸੋਂ ਗਏ | ਸਭ ਜਾਣਦੇ ਹਨ ਕਿ ਦੁਨੀਆਂ ਭਰ ਵਿੱਚ ਕਿਸੇ ਵੀ ਥਾਂ ਮੁਸਲਮਾਨ ਕਾਹਬੇ ਬੇਅਦਬੀ ਸਮਝਦੇ ਹਨ | ਗੁਰੂ ਜੀ ਵੀ ਇਹ ਗੱਲ ਸਮਝਦੇ ਸਨ ਪਰ ਆਪ ਨਿਰਭੈ ਸਨ, ਆਪ ਸੱਚੇ ਧਰਮ ਦੇ ਪ੍ਰਕਾਰ ਲਈ ਹਰ ਪ੍ਰਕਾਰ ਦਾ ਖਤਰਾ ਝੱਲਣ ਨੂੰ ਹਰ ਸਮੇਂ ਤਿਆਰ ਰਹਿੰਦੇ ਸਨ |
ਗੁਰੂ ਜੀ ਨੂੰ ਇਸ ਤਰ੍ਹਾਂ ਸੁਤਿਆਂ ਹਾਜੀ ਰੋਲਾ ਪਾਉਣ ਲੱਗ ਪਏ |ਜੀਵਨ ਨਾਮੇ ਇਕ ਹਾਜੀ ਨੇ ਗੁੱਸੇ ਆ ਕੇ ਠੁਡ ਮਾਰਿਆ ਅਤੇ ਕਿਹਾ, ਤੂੰ ਕੋਣ ਕਾਫਰ ਹੈ ਜੋ ਖੁਦਾ ਵੱਲ ਪੈਰ ਪਸਾਰੀ ਪਿਆਂ ਹੈ ? ਕੋਈ ਹੋਸ਼ ਕਰ ! ਇਹ ਖੁਦਾ ਦੇ ਘਰ ਦੀ ਬੇਅਦਬੀ ਹੈ, ਵੱਡਾ ਗੁਨਾਹ ਹੈ |ਗੁਰੂ ਜੀ ਨੇ ਕਿਹਾ ਕਿ ਮਿੱਤਰਾ ਮੈ ਪ੍ਰਦੇਸੀ ਹਾਂ , ਥੱਕਾ ਹੋਇਆ ਹਾਂ | ਜਿੱਧਰ ਰੱਬ ਦਾ ਘਰ ਨਹੀਂ, ਮੇਰੀਆਂ ਲੱਤਾ ਉਧਰ ਕਰ ਦੇ | ਜੀਵਣ ਨੇ ਕ੍ਰੋਧ ਵਿਚ ਆ ਕੇ ਗੁਰੂ ਜੀ ਦੀਆਂ ਲੱਤਾ ਘਸੀਟ ਕੇ ਉਸ ਪਾਸੇ ਨੂੰ ਕੀਤੀਆਂ ਜਿਧਰ ਕਾਅਬਾ ਨਹੀ ਸੀ | ਤਾਂ ਦੇਖਿਆ ਜਿਸ ਪਾਸੇ ਗੁਰੂ ਜੀ ਦੇ ਪੈਰ ਹੁਣ ਕੀਤੇ ਹਨ | ਉਧਰ ਹੀ ਕਾਅਬਾ ਖੜ੍ਹਾ ਹੈ | ਜੀਵਣ ਨੇ ਲੱਤਾ ਹੋਰ ਪਾਸੇ ਕੀਤੀਆਂ ਕਾਅਬਾ ਵੀ ਉਸ ਪਾਸੇ ਹੋ ਗਿਆ | ਸਾਰੇ ਹੈਰਾਨ ਹੋ ਗਏ | ਗੁਰੂ ਜੀ ਨੇ ਕਿਹਾ ਦੇਖਲੋ ਮਿਤਰੋ ਕਿ ਰੱਬ ਦਾ ਘਰ ਤਾਂ ਹਰ ਪਾਸੇ ਹੈ | ਤੁਹਾਡੇ ਕੁਰਾਨ ਸ਼ਰੀਫ਼ ਵਿੱਚ ਵੀ ਲਿਖਿਆ ਹੈ ਅਲ੍ਹਾ ਪੂਰਬ ਵਿਚ ਹੈ ਤੇ ਪੱਛਮ ਵਿੱਚ ਵੀ | ਤੁਸੀਂ ਜਿਧਰ ਮੂੰਹ ਕਰੋ ਅਲ੍ਹਾ ਉਧਰ ਹੀ ਹੈ | ਉਨ੍ਹਾ ਦੀਆਂ ਅੱਖਾ ਖੁਲ੍ਹ ਗਈਆਂ | ਉਨ੍ਹਾਂ ਨੂੰ ਸਾਰੀ ਪਾਸੀ ਗੁਰੂ ਦਾ ਘਰ ਦਿਸਣ ਲੱਗ ਪਿਆ | ਅਗਲੀ ਸਵੇਰ ਬਹੁਤ ਸਾਰੇ ਕਾਜੀ ਗੁਰੂ ਜੀ ਕੋਲ ਆ ਜੁੜੇ ਅਤੇ ਪੁਛਿਆ ਗੁਰੂ ਜੀ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਤਾਂ ਗੁਰੂ ਜੀ ਨੇ ਕਿਹਾ ਨਾ ਮੈ ਹਿੰਦੂ ਹਾਂ, ਨਾ ਮੈ ਮੁਸਲਮਾਨ ਹਾਂ | ਮੈ ਤਾਂ ਅਲ੍ਹਾ ਮੀਆਂ ਦਾ ਰਚਿਆ ਪੰਜ ਤੱਤਾ ਦਾ ਪੁਤਲਾ ਹਾਂ | ਫੇਰ ਉਨ੍ਹਾ ਨੇ ਪੁਛਿਆ ਹਿੰਦੂ ਵੱਡਾ ਹੈ ਜਾਂ ਮੁਸਲਮਾਨ ? ਗੁਰੂ ਜੀ ਨੇ ਕਿਹਾ ਕਿਓ ਵੀ ਚੰਗਾ-ਮੰਗਾ, ਉੱਚਾ-ਨੀਵਾਂ, ਸਭ ਇਕ ਹਨ, ਸਭ ਉਸ ਅਲ੍ਹਾਂ ਦੇ ਬਣਾਏ ਹੋਏ ਹਨ | ਮੱਕੇ ਤੋਂ ਗੁਰੂ ਜੀ ਨੂੰ ਮਦੀਨੇ ਪਹੁੰਚੇ | ਉਥੇ ਵੀ ਸਿਖ ਧਰਮ ਦੇ ਉਪਦੇਸ਼ ਦਿੱਤੇ ਅਤੇ ਸਿੱਖ ਬਣਾਏ |ਫੇਰ ਆਪ ਪੱਛਮ ਵੱਲ ਨੂੰ ਤੁਰਦੇ ਤੁਰਦੇ ਮਿਸਰ ਸੁਡਾਨ ਅਤੇ ਤੁਰਕੀ, ਬਗਦਾਦ ਪਹੁੰਚੇ | ਗੁਰੂ ਜੀ ਬਗਦਾਦ ਬਾਹਰ ਇਕ ਇਕਾਂਤ ਥਾਂ ਤੇ ਜਾ ਟਿਕੇ | ਅਗਲੇ ਦਿਨ ਅੰਮ੍ਰਿਤ ਵੇਲਾ ਹੋਇਆ | ਮੁਸਲਮਾਨ ਨਮਾਜ਼ ਪੜ੍ਹਨ ਲਈ ਮਸੀਤ ਵੱਲ ਨੂੰ ਜਾਣ ਲਗੇ | ਗੁਰੂ ਜੀ ਨੇ ਸੁਰੀਲੀ ਤੇ ਮਿਠੀ ਅਵਾਜ਼ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ | ਇਹ ਅਨੋਖੀ ਬਾਂਗ ਸੁਣ ਕੇ ਸਭ ਹੈਰਾਨ ਹੋ ਗਏ | ਲੋਕਾ ਨੂੰ ਗੁੱਸਾ ਚੜ੍ਹ ਗਿਆ ਅਤੇ ਵੱਟੇ ਚੁੱਕ ਕੇ ਗੁਰੂ ਜੀ ਪਾਸ ਆਏ | ਪਰ ਗੁਰੂ ਜੀ ਦਾ ਰੱਬੀ ਰੂਪ ਚਹਿਰੇ ਦੇਖ ਕੇ ਸਭ ਠਠੰਬਰ ਗਏ |ਉਨ੍ਹਾ ਦਾ ਕ੍ਰੋਧ ਸ਼ਾਂਤ ਹੀ ਗਿਆ | ਉਹਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਆਦਰ ਸਤਿਕਾਰ ਨਾਲ ਗੁਰੂ ਜੀ ਦੁਆਲੇ ਬਹਿ ਗਏ | ਆਪਣੇ ੧੫੨੦-੨੧ ਅਤੇ ਸੰਮਤ ੧੫੭੭-੭੮ ਵਿੱਚ ਉਥੇ ਬਿਰਾਜੇ ਸਨ | ਫੇਰ ਆਪ ਇਰਾਨ, ਕੰਧਾਰ, ਅਫਗਾਨਿਸਤਾਨ, ਸੇਦ ਪੁਰ, ਪੰਜਾ ਸਾਹਿਬ, ਐਮਨਾਬਾਦ, ਵਿਚ ਗਏ | ਉਥੇ ਆਪਨੇ ਇਕ ਪੀਰ ਵਲੀ ਕੰਧਾਰੀ ਨੂੰ ਆਪਣਾ ਸਿੱਖ ਬਣਇਆ ਤੇ ਬਾਬਰ ਨੂੰ ਸਹੀ ਰਸਤੇ ਤੇ ਪਾਇਆ | ਲੋਕਾ ਨੂੰ ਸਿੱਖੀ ਧਰਮ ਨਾਲ ਜੋੜਿਆ | ਆਪ ਸੰਮਤ ੧੫੭੯ ਵਿੱਚ ਕਰਤਾਰਪੁਰ ਵੱਲ ਨੂੰ ਤੁਰ ਪਏ | ਇਸ ਤਰ੍ਹਾ ਆਪ ਦੀ ਚੋਥੀ ਉਦਾਸੀ ਪੂਰੀ ਹੋ ਗਈ | ਉਸੇ ਸਾਲ ਆਪ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ |
ਮੁੜ ਪੰਜਾਬੇ – ਗੁਰੂ ਜੀ ਦੀਆਂ ਚਾਰੇ ਉਦਾਸੀਆਂ ਪੂਰੀਆ ਹੋਈਆਂ | ਓੁਹ ੧੫੫੪ ਤੋਂ ਸ਼ੁਰੂ ਹੋ ਕੇ ੧੫੭੯ ਵਿੱਚ ਮੁੱਕੀਆਂ | ਇਸ ਸਮੇਂ ਵਿੱਚ ਆਪ ਨੇ ਇੰਨੇ ਦੇਸ਼ਾ ਦੇ ਚੱਕਰ ਲਾਏ ਜਿਨ੍ਹਾ ਨੂੰ ਗਾਹੁਣਾ ਅੱਜ ਕਲ੍ਹ ਸਫਰੀ ਸਹੂਲਤਾ ਦੇ ਹੁੰਦਿਆ ਵੀ ਬੜਾ ਔਖਾ ਹੈ | ਇਹ ਸਭ ਪੈਦੇ ਆਪ ਨੇ ਕਰਤਾਰ ਦੇ ਹੁਕਮ ਵਿੱਚ ‘ਧਰਤ ਲੁਕਾਈ’ ਨੂੰ ਸੋਧਣ ਅਤੇ ‘ਜਗਤ ਜਲੰਦੇ’ (ਜਲ ਰਹੀ ਪ੍ਰਿਥਵੀ ਵਿੱਚ ਠੰਡ ਵਰਤਾਉਣ ਲਈ ਕੀਤੇ) |
ਸਿੱਖੀ ਜੀਵਨ ਦੇ ਪੂਰਨੇ – ਚਹੂੰ ਉਦਾਸੀਆਂ ਤੋਂ ਬਾਅਦ ਆਪ ਅੱਠ ਕੁ ਸਾਲ ਕਰਤਾਰਪੁਰ ਸਾਹਿਬ ਟਿਕੇ | ਉਦਾਸੀਆਂ ਸਮੇਂ ਜਿਹੜਾ ਸਾਧੂਆਂ ਫਕੀਰਾ ਵਾਲਾ ਬਾਣਾ ਆਪ ਨੇ ਪਿਹਨਿਆ ਸੀ, ਉਹ ਲਾਹ ਦਿੱਤਾ | ਉਹ ਦੱਸਣਾ ਚਾਉਂਦੇ ਸਨ ਕਿ ਸੱਚੇ ਧਰਮ ਦੇ ਅਸੂਲਾਂ ਦੀ ਪਾਲਣਾ ਕਰਨ ਵਾਲਾ ਬੰਦਾ ਭਾਵੈ ਕੋਈ ਪਹਿਰਾਵਾ ਜਾਂ ਲਿਬਾਸ ਪਹਿਨ ਲਵੇ, ਉਹ ਧਰਮੀ ਹੀ ਰਹਿੰਦਾ ਹੈ | ਜਿਹੜਾ ਉਪਦੇਸ਼ ਗੁਰੂ ਜੀ ਨੇ ਜਗਤ ਭਰ ਦੇ ਇਨਸਾਨਾਂ ਨੂੰ ਦਿੱਤਾ ਸੀ, ਆਪ ਉਸ ਨੂੰ ਹੁਣ ਕਮਾ ਕੇ ਵਿਖਾਉਣ ਲੱਗੇ | ਆਪ ਦੀ ਸਿੱਖਿਆ ਸੀ ਕਿ ਮਹਿਨਤ ਨਾਲ ਧਰਮ ਦੀ ਕਿਰਤ ਕਰ ਕੇ, ਰੋਜੀ ਕਮਾਉਂਦਾ ਹੈ ਅਤੇ ਵੰਡ ਕੇ ਛਕਦਾ ਹੈ, ਧਰਮ ਇਹ ਹੈ ਕਿ ਬੰਦਾ ਗ੍ਰਿਹਸਤੀ ਹੁੰਦਾ ਹੋਇਆ ਵੀ ਤਿਆਗੀ ਜਾਨ ਸੰਨਿਆਸੀ ਰਹੇ, ਦੁਨਿਆ ਦੇ ਕੰਮਾ, ਵਿਹਾਰਾ ਨੂੰ ਯੋਗਤਾ ਨਾਲ ਨਿਬਾਵੇ ਅਤੇ ਸਾਰਿਆਂ ਦੀ ਸੇਵਾ ਕਰੇ ਅਤੇ ਪਰਉਪਕਾਰ ਕਮਾਵੇ |
ਇਹ ਉਪਦੇਸ਼ ਹੁਣ ਓਹ ਆਪ ਕਮਾ ਕੇ, ਸਿੱਖੀ ਜੀਵਨ ਦੇ ਪੂਰਨੇ ਪਾ ਕੇ, ਜਗਤ ਨੂੰ ਗ੍ਰਿਹਸਤ-ਉਦਾਸ ਵਾਲੇ ਜੀਵਨ ਦੀ ਜਾਚ ਸਿਖਾਓਣੀ ਚਾਹੁੰਦੇ ਸਨ ! ਉਹ ਵਾਹੀਕਰ ਹਨ | ਉਨ੍ਹਾਂ ਨੇ ਆਏ ਗਏ ਹਰੇਕ ਲਈ ਅੰਨ-ਪਾਣੀ, ਦੁਧ-ਮੱਖਣ ਤੇ ਲੀਰੇ-ਕਪੜੇ ਦਾ ਸਦਾ ਵਰਤ ਲਾ ਦਿੱਤਾ | ਉਹ ਲੰਗਰ ਵਿਚ ਸੇਵਾ ਵੀ ਕਰਾਉਂਦੇ ਸਨ | ਆਪ ਈਸ਼ਵਰੀ ਗਿਆਨ ਭਗਤੀ ਅਤੇ ਰੱਬੀ- ਕੀਰਤਨ ਦੇ ਖੁਲ੍ਹੇ ਗੱਫੇ ਵਰਟਾ ਕੇ ਲੋਕਾਂ ਨੂੰ ਆਤਮਕ ਖੁਰਾਕ ਨਾਲ ਵੀ ਰਜਾਉਂਦੇ ਸਨ | ਉਹ ਦੋਵੇ ਵੇਲੇ ਬਾਣੀ ਦਾ ਕੀਰਤਨ ਕਰਦੇ ਕਰਾਉਂਦੇ ਸਨ, ਧਰਮ ਦੇ ਅਸੂਲਾ ਦੀ ਵਿਆਖਿਆ ਕਰਕੇ ਦੱਸਦੇ ਸਨ, ਲੋਕਾਂ ਦੇ ਸ਼ੰਕੇ ਦੇ ਸੁਣਦੇ ਅਤੇ ਨਵਿਰਤ ਕਰਦੇ ਸਨ, ਤਪਤ ਹਿਰਦਿਆਂ ਨੂੰ ਸ਼ਾਂਤ ਕਰਦੇ ਸਨ ਅਤੇ ਸਭ ਨੂੰ ਜੀਅ ਦਾਨ ਦੇ ਕੇ, ਭਗਤੀ ਵਿੱਚ ਲਾ ਕੇ ਹਰਿ ਨਾਲ ਜੋੜਦੇ ਸਨ |
ਅੱਚਲ ਵਟਾਲੇ ਸਿੱਧ-ਗੋਸ਼ਟ – ਕਰਤਾਰਪੁਰ ਰਹਿੰਦਿਆਂ ਗੁਰੂ ਜੀ ਅੱਠ ਕੁ ਸਾਲ ਹੋ ਗਏ ਸਨ | ਸੰਮਤ ੧੫੮੬ ਵਿਚ ਗੁਰੂ ਜੀ ਨੂੰ ਪਤਾ ਲੱਗਾ ਕਿ ਅਚੱਲ-ਵਟਾਲੇ ਦੇ ਸ਼ਿਵਰਾਤਰੀ ਦੇ ਮੇਲੇ ਉੱਪਰ ਜੋਗੀਆਂ ਸਿਧਾ ਦਾ ਇੱਕਠ ਹੋਣ ਵਾਲਾ ਹੈ | ਗੁਰੂ ਜੀ ਨੇ ਵਟਾਲੇ ਪਹੁੰਚ ਕੇ ਜੋਗੀਆਂ ਨੂੰ ਆਖਿਰੀ ਤੇ ਲੋਕ-ਤੋੜ ਹਰ ਦੇਣ ਦਾ ਇਰਾ